ਟਰੋਾਂਟੋ, 11 ਨਵੰਬਰ - ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਦੇ ਇਕ ਤਾਜ਼ਾ ਫੈਸਲੇ ਨਾਲ ਵਿਦੇਸ਼ਾਂ ਤੋਂ ਕੈਨੇਡਾ ਪਹੁੰਚ ਕੇ ਪੱਕੇ ਹੋਣ ਦੀਆਂ ਅਰਜ਼ੀਆਂ ਦੇਣ ਵਾਲੇ ਲੋਕਾਂ ਦਾ ਕੰਮ ਔਖਾ ਹੋ ਗਿਆ ਹੈ | ਹੈਰਾਨੀ ਦੀ ਗੱਲ ਇਹ ਹੈ ਕਿ ਕੈਨੇਡੀਅਨ ਐਕਸਪੀਰੀਐਾਸ ਕਲਾਸ (ਸੀ.ਈ.ਸੀ.) 'ਚ ਬੀਤੀ 9 ਨਵੰਬਰ ਨੂੰ ਲਾਗੂ ਕੀਤੇ ਗਏ ਸੁਧਾਰਾਂ ਦਾ ਐਲਾਨ 8 ਨਵੰਬਰ ਨੂੰ ਕੀਤਾ ਗਿਆ | ਇਸ ਕੈਟਾਗਰੀ ਰਾਹੀਂ ਪ੍ਰਮੁੱਖ ਤੌਰ 'ਤੇ ਵਿਦੇਸ਼ੀ ਵਿਦਿਆਰਥੀ ਤੇ ਵਰਕਰ ਪੱਕੇ ਕੀਤੇ ਜਾਂਦੇ ਹਨ ਤੇ ਹੁਣ ਤੱਕ ਅਰਜ਼ੀਆਂ ਸਵੀਕਾਰ ਕਰਨ ਦੀ ਕੋਈ ਗਿਣਤੀ ਨਹੀਂ ਸੀ | ਨਵੇਂ ਨਿਯਮਾਂ 'ਚ ਅਰਜ਼ੀਆਂ ਦੀ ਸਾਲਾਨਾ (9 ਨਵੰਬਰ 2013 ਤੋਂ 31 ਅਕਤੂਬਰ 2014 ਤੱਕ) ਗਿਣਤੀ 12000 ਤੈਅ ਕੀਤੀ ਗਈ ਹੈ ਤੇ ਕੁਝ ਕਿੱਤਿਆਂ 'ਚ ਤਾਂ ਵੱਧ ਤੋਂ ਵੱਧ 200 ਅਰਜ਼ੀਆਂ ਲਈਆਂ ਜਾਣਗੀਆਂ | ਇਸ ਨਾਲ ਹੀ ਛੇ ਅਜਿਹੇ ਕਿੱਤੇ ਹਨ ਜਿਨ੍ਹਾਂ ਨੂੰ ਸੀ.ਈ.ਸੀ 'ਚੋਂ ਕੱਢ ਦਿੱਤਾ ਗਿਆ ਹੈ | ਇਨ੍ਹਾਂ 'ਚ ਕੁੱਕ, ਫੂਡ ਸਰਵਿਸ ਸੁਪਰਵਾਈਜ਼ਰ, ਐਡਮਨਿਸਟ੍ਰੇਟਿਵ ਅਫਸਰ, ਐਡਮਨਿਸਟ੍ਰੇਟਿਵ ਅਸਿਸਟੈਂਟ, ਅਕਾਊਾਟਿੰਗ ਟੈਕਨੀਸ਼ੀਅਨਜ਼ ਐਾਡ ਬੁੱਕ ਕੀਪਰਜ਼ ਤੇ ਰਿਟੇਲ ਸੇਲਜ਼ ਸੁਪਰਵਾਈਜ਼ਰ ਸ਼ਾਮਿਲ ਹਨ | ਇਮੀਗ੍ਰੇਸ਼ਨ ਮੰਤਰੀ ਕਿ੍ਸ ਅਲਗਜ਼ੈਂਡਰ ਨੇ ਕਿਹਾ ਕਿ ਇਨ੍ਹਾਂ ਕਿੱਤਿਆਂ 'ਚ ਚੋਖੀਆਂ ਅਰਜ਼ੀਆਂ ਮਿਲ ਚੁੱਕੀਆਂ ਹਨ ਜਿਨ੍ਹਾਂ ਦਾ ਨਿਪਟਾਰਾ ਜਾਰੀ ਰਹੇਗਾ | ਸੀ.ਈ.ਸੀ. 'ਚ ਅਚਾਨਕ ਸੋਧਾਂ ਕਰ ਦੇਣ ਨਾਲ ਦੇਸ਼ ਭਰ 'ਚ ਮੌਜੂਦ ਵਿਦੇਸ਼ੀ ਵਿਦਿਆਰਥੀਆਂ ਤੇ ਵਰਕਰਾਂ 'ਚ ਪ੍ਰੇਸ਼ਾਨੀ ਦੀ ਲਹਿਰ ਹੈ | ਮੰਤਰੀ ਅਲੈਗਜ਼ੈਡਰ ਨੇ ਕਿਹਾ ਕਿ 2014 ਦੌਰਾਨ ਸੀ.ਈ.ਸੀ. 'ਚ 15000 ਲੋਕ ਪੱਕੇ ਕੀਤੇ ਜਾਣਗੇ ਤੇ ਮਿਲੀਆਂ ਹੋਈਆਂ ਅਰਜ਼ੀਆਂ ਦਾ ਅੰਬਾਰ ਘਟਾਇਆ ਜਾਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡਾ ਦੀ ਰੋਜ਼ਗਾਰ ਮਾਰਕੀਟ ਦੀਆਂ ਲੋੜਾਂ ਅਨੁਸਾਰ ਕੈਨੇਡਾ 'ਚ ਲੋਕਾਂ ਨੂੰ ਪੱਕੇ ਕੀਤਾ ਜਾਂਦਾ ਹੈ |
Credits: ਸਤਪਾਲ ਸਿੰਘ ਜੌਹਲ
Credits: ਸਤਪਾਲ ਸਿੰਘ ਜੌਹਲ