"Never doubt that even a small group of thoughtful, committed, citizens can change the World." — Margaret Mead

Friday, October 18, 2013

ਐੱਨ. ਆਰ. ਆਈ. ਦੇ ਸੁੰਨੇ ਘਰ ‘ਚ ਹੋਈ ਚੋਰੀ

ਸ਼ਹੀਦ ਭਗਤ ਸਿੰਘ ਨਗਰ - ਨਜ਼ਦੀਕੀ ਪਿੰਡ ਲੰਗੜੋਆ ਵਿਚ ਅਣਪਛਾਤੇ ਚੋਰਾਂ ਨੇ ਐੱਨ. ਆਰ. ਆਈ. ਦੇ ਸੁੰਨੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਥੋ ਸੋਨੇ ਦੇ ਗਹਿਣੇ ਤੇ ਹੋਰ ਸਾਮਾਨ ਚੋਰੀ ਕਰ ਲਿਆ ਹੈ। ਚੋਰਾਂ ਨੇ ਉਨ੍ਹਾਂ ਦੇ ਇਕ ਗੁਆਂਢੀ ਦੇ ਘਰ ‘ਚ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਪਾਏ। ਪਿੰਡ ਦੁਰਗਾਪੁਰ ਨਿਵਾਸੀ ਗੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਮਹਿੰਦਰ ਸਿੰਘ ਬਡਵਾਲ ਦਾ ਪਿੰਡ ਲੰਗੜੋਆ ਵਿਚ ਘਰ ਹੈ।  ਗੁਰਜੀਤ ਸਿੰਘ ਅਨੁਸਾਰ ਉਨ੍ਹਾਂ ਦੇ ਰਿਸ਼ਤੇਦਾਰ ਕੈਨੇਡਾ ਵਿਚ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਉਨ੍ਹਾਂ ਨੂੰ ਪਿੰਡ ਤੋਂ ਫੋਨ ਆਇਆ ਕਿ ਉਸ ਦੇ ਰਿਸ਼ਤੇਦਾਰ ਦੇ ਘਰ ਦੇ ਤਾਲੇ ਟੁੱਟੇ ਹੋਏ ਹਨ। ਇਸ ‘ਤੇ ਉਹ ਤੁਰੰਤ ਪਿੰਡ ਲੰਗੜੋਆ ਪਹੁੰਚ ਗਿਆ ਤਾਂ ਦੇਖਿਆ ਕਿ ਘਰ ਦੀਆਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਸਾਮਾਨ ਖਿੱਲਰਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਸੋਨੇ ਦੀ ਚੇਨ, ਮੁੰਦਰੀ, ਇਕ ਟਾਪਸ, ਚਾਰ ਘੜੀਆਂ ਤੇ ਇਕ ਐੱਲ. ਸੀ. ਡੀ. ਚੋਰੀ ਹੋ ਗਈ ਹੈ। ਉਨ੍ਹਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੇ ਐੱਸ. ਐੱਚ. ਓ. ਰਾਕੇਸ਼ ਕੁਮਾਰ ਪੁਲਸ ਪਾਰਟੀ ਦੇ ਨਾਲ ਮੌਕੇ ‘ਤੇ ਪਹੁੰਚ ਗਏ। ਪੁਲਸ ਨੇ ਚੋਰਾਂ ਨੂੰ ਫੜਨ ਲਈ ਡਾਗ ਸਕੁਐਡ ਦੀ ਵੀ ਮਦਦ ਲਈ।

Tuesday, October 15, 2013

ਲੰਡਨ 'ਚ ਲੁਟੇਰਿਆਂ ਹੱਥੋਂ ਪੰਜਾਬੀ ਵਪਾਰੀ ਦਾ ਕਤਲ

ਲੰਡਨ, 15 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇਕ 40 ਸਾਲਾ ਪੰਜਾਬੀ ਵਪਾਰੀ ਸ਼ੰਮੀ ਅਟਵਾਲ ਦਾ ਲੰਡਨ ਦੇ ਇਲਾਕੇ ਬਾਰਕਿੰਗ ਵਿਖੇ ਲੁਟੇਰਿਆਂ ਹੱਥੋਂ ਕਤਲ ਹੋ ਗਿਆ | ਦੋ ਬੱਚਿਆਂ ਦੇ ਪਿਤਾ ਸ਼ੰਮੀ ਅਟਵਾਲ ਆਪਣੀ ਪਤਨੀ 37 ਸਾਲਾ ਦੀਪਾ ਅਤੇ ਆਪਣੀ ਦੁਕਾਨ ਨੂੰ ਲੁੱਟਣ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ | ਘਟਨਾ ਕੱਲ੍ਹ ਦਿਨ ਦਿਹਾੜੇ ਰਿਵਰ ਰੋਡ, ਬਾਰਕਿੰਗ ਵਿਖੇ ਸਵੇਰੇ 10 ਵਜੇ ਵਾਪਰੀ | 10 ਹਥਿਆਰਬੰਦ ਲੁਟੇਰੇ ਜਿਨ੍ਹਾਂ ਕੋਲ ਹਥੌੜੇ ਅਤੇ ਲੋਹੇ ਦੀਆਂ ਰਾਡਾਂ ਸਨ, ਨੇ ਅਚਾਨਕ ਸ਼ੰਮੀ ਅਟਵਾਲ ਦੀ ਗਲਿਨ ਐਾਡ ਕੋ ਕੈਸ਼ ਐਾਡ ਕੈਰੀ 'ਤੇ ਹਮਲਾ ਬੋਲ ਦਿੱਤਾ | ਜਦੋਂ ਸ਼ੰਮੀ ਲੁਟੇਰਿਆਂ ਨਾਲ ਦੋ ਹੱਥ ਕਰਦਾ ਅੱਗੇ ਵਧਿਆ ਤਾਂ ਲੁਟੇਰੇ ਦੁਕਾਨ 'ਚੋਂ ਬਾਹਰ ਭੱਜ ਗਏ ਅਤੇ ਕਿਹਾ ਜਾਂਦਾ ਹੈ ਕਿ ਇਕ ਲੁਟੇਰੇ ਨੇ ਸੜਕ 'ਤੇ ਜਾ ਰਹੇ ਟਰੱਕ ਅੱਗੇ ਸ਼ੰਮੀ ਅਟਵਾਲ ਨੂੰ ਧੱਕਾ ਦੇ ਦਿੱਤਾ ਅਤੇ ਟਰੱਕ ਦੀ ਲਪੇਟ ਵਿਚ ਆਉਣ ਨਾਲ ਸ਼ੰਮੀ ਦੀ ਮੌਕੇ 'ਤੇ ਮੌਤ ਹੋ ਗਈ | ਇਸ ਘਟਨਾ ਵਿਚ ਉਸ ਦੀ ਪਤਨੀ ਦੀਪਾ ਦੇ ਵੀ ਸੱਟਾਂ ਵੱਜੀਆਂ ਹਨ | ਘਟਨਾ ਦੀ ਜਾਂਚ ਕਰ ਰਹੇ ਡਿਪਟੀ ਚੀਫ ਇੰਸਪੈਕਟਰ ਨੀਅਲ ਬਾਲਡੋਕ ਨੇ ਕਿਹਾ ਕਿ 'ਸ਼ੰਮੀ ਅਟਵਾਲ ਨੇ ਬਹਾਦਰੀ ਨਾਲ ਆਪਣੀ ਪਤਨੀ ਅਤੇ ਆਪਣੀ ਦੁਕਾਨ ਦੀ ਰਾਖੀ ਕਰਦਿਆਂ ਜਾਨ ਗੁਆਈ ਹੈ | ਸ਼ੰਮੀ ਅਟਵਾਲ ਸਿੱਖ ਭਾਈਚਾਰੇ ਵਿਚ ਜਾਣੀ-ਪਹਿਚਾਣੀ ਸ਼ਖ਼ਸੀਅਤ ਸੀ ਅਤੇ ਉਹ ਅਕਸਰ ਹੀ ਸ੍ਰੀ ਗੁਰੂ ਸਿੰਘ ਸਭਾ ਬਾਰਕਿੰਗ ਸੇਵਾ ਕਰਦਾ ਸੀ | ਗੁਰੂ ਘਰ ਦੇ ਪ੍ਰਧਾਨ ਸ: ਗੁਰਦੀਪ ਸਿੰਘ ਹੁੰਦਲ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋਸ਼ੀਆਂ ਦੀ ਗਿ੍ਫ਼ਤਾਰੀ ਦੀ ਮੰਗ ਕੀਤੀ ਹੈ |

Sunday, October 13, 2013

ਸ਼ਹੀਦ ਬਾਬਾ ਬੈਰਸੀਆਣਾ ਸਾਹਿਬ ਚੈਰੀਟੇਬਲ ਹਸਪਤਾਲ ਤਿਆਰ-ਕਰਨ ਘੁਮਾਣ ਕੈਨੇਡਾ

Karan Ghuman Canada (L) with Shri Prakash Singh Badal, CM Punjab
ਦਿੜ੍ਹਬਾ ਮੰਡੀ, 13 ਅਕਤੂਬਰ - ਸ਼ਹੀਦ ਬਾਬਾ ਬੈਰਸੀਆਣਾ ਸਾਹਿਬ ਚੈਰੀਟੇਬਲ ਹਸਪਤਾਲ ਦਿੜ੍ਹਬਾ ਦੇ ਚੇਅਰਮੈਨ ਕਰਨ ਘੁਮਾਣ ਕੈਨੇਡਾ ਨੇ ਕਿਹਾ ਕਿ ਇਲਾਕਾ ਦਿੜ੍ਹਬਾ ਦੇ ਦਾਨੀ ਸੱਜਨਾ ਦੀ ਬਦੌਲਤ ਚੈਰੀਟੇਬਲ ਹਸਪਤਾਲ ਆਪਣੀਆਂ ਸਿਹਤ ਸੇਵਾਵਾ ਦੇਣ ਲਈ ਤਿਆਰ ਪਰ ਤਿਆਰ ਹੈ ਜਿਸ ਦਾ ਸ਼ੁਭ ਉਦਘਾਟਨ ਗਊ ਗਰੀਬ ਦੇ ਰਖਵਾਲੇ ਸੰਤ ਬਾਬਾ ਮੋਨੀ 14 ਅਕਤੂਬਰ ਨੂੰ ਕਰਨਗੇ | ਇਸ ਮੌਕੇ ਪ੍ਰਧਾਨ ਕਾਮਰੇਡ ਭੀਮ ਸਿੰਘ, ਰਾਜੇਸ ਕੁਮਾਰ ਗੋਪ, ਰਾਜ ਕੁਮਾਰ ਰਾਮਾ ਐਮ ਸੀ, ਬਲਕਾਰ ਘੁਮਾਣ ਆਦਿ ਹਾਜ਼ਰ ਸਨ |
NRI Sabha Canada extends heartiest congratulations to Karan Ghuman and his associates for this noble work, Sabha President B.S.Ghuman said.

Phailin hits 90 lakh people; 23 dead, lakhs of hom...

The NRI Post - Largest NRI News Portal: Phailin hits 90 lakh people; 23 dead, lakhs of hom...: 9 lakh evacuated from path of Cyclone Phailin Tropical Cyclone Phailin in the Bay of Bengal. Gopalpur - Cyclone 'Phailin' on...