"Never doubt that even a small group of thoughtful, committed, citizens can change the World." — Margaret Mead
Showing posts with label Immigration. Show all posts
Showing posts with label Immigration. Show all posts

Tuesday, February 24, 2015

ਅਮਰੀਕਾ ਦੇਵੇਗਾ ਐਚ-1 ਬੀ ਵੀਜ਼ਾ ਧਾਰਕਾਂ ਦੇ ਪਤੀ/ਪਤਨੀ ਨੂੰ 'ਵਰਕ ਪਰਮਿਟ'

ਹਜ਼ਾਰਾਂ ਭਾਰਤੀਆਂ ਨੂੰ ਵੀ ਹੋਵੇਗਾ ਫਾਇਦਾ
ਵਾਸ਼ਿੰਗਟਨ, 24 ਫਰਵਰੀ - ਅਮਰੀਕਾ ਨੇ ਅੱਜ ਐਲਾਨ ਕੀਤਾ ਹੈ ਕਿ ਉਹ 26 ਮਈ ਤੋਂ ਐਚ-1 ਬੀ ਵੀਜਾ ਧਾਰਕ ਜੋੜਿਆਂ ਨੂੰ ਵਰਕ ਪਰਮਿਟ ਦੇਵੇਗਾ। ਇਸ ਫੈਸਲੇ ਨਾਲ ਅਮਰੀਕਾ ਗਏ ਹਜਾਰਾਂ ਉਨ੍ਹਾਂ ਭਾਰਤੀ ਹੁਨਰਮੰਦ ਕਾਮਿਆਂ ਦੇ ਪਤੀ/ਪਤਨੀ ਨੂੰ ਫਾਇਦਾ ਹੋਵੇਗਾ ਜਿਨ੍ਹਾਂ ਨੂੰ ਹਾਲੇ ਉਥੇ ਕੰਮ ਕਰਨ ਦੀ ਇਜ਼ਾਜਤ ਨਹੀਂ ਮਿਲੀ। ਦੱਸਣਯੋਗ ਹੈ ਕਿ ਮੌਜੂਦਾ ਕਾਨੂੰਨ ਅਨੁਸਾਰ ਐਚ-1 ਬੀ ਵੀਜ਼ਾ ਧਾਰਕਾਂ ਦੇ ਪਤੀ/ਪਤਨੀ ਜਿਨ੍ਹਾਂ ਵਿਚੋਂ ਵੱਡੀ ਗਿਣਤੀ ਵਿਚ ਭਾਰਤੀ ਵੀ ਹਨ ਨੂੰ ਕੰਮ ਕਰਨ ਦੀ ਇਜ਼ਾਜਤ ਨਹੀਂ ਹੈ। ਜਾਣਕਾਰੀ ਅਨੁਸਾਰ ਅਮਰੀਕਾ ਦੀ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸਰਵਿਸ (ਯੂ. ਐਸ. ਸੀ. ਆਈ. ਐਸ.) ਐਚ-1 ਬੀ (ਸਪਾਊਸ) ਲਈ 26 ਮਈ 2015 ਤੋਂ ਵਰਕ ਪਰਮਿਟ ਲਈ ਅਰਜੀਆਂ ਲੈਣੀਆਂ ਸ਼ੁਰੂ ਕਰੇਗੀ। ਯੂ. ਐਸ. ਸੀ. ਆਈ. ਐਸ. ਵੱਲੋਂ 'ਫਾਰਮ ਆਈ-765 ਅਤੇ ਐਚ-4 ਨੂੰ ਪ੍ਰਵਾਨ ਕਰਨ ਤੋਂ ਬਾਅਦ ਬਿਨੈਕਾਰ ਸਪਾਊਸ ਨੂੰ ਵਰਕ ਪਰਮਿਟ ਕਾਰਡ ਦਿੱਤਾ ਜਾਵੇਗਾ, ਜਿਸ ਪਿਛੋਂ ਉਹ ਅਮਰੀਕਾ ਵਿਚ ਕੰਮ ਕਰ ਸਕੇਗਾ। ਭਾਤਰੀ ਮੂਲ ਦੀ ਅਮਰੀਕੀਆਂ ਨੇ ਅਮਰੀਕੀ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।

Tuesday, November 12, 2013

ਕੈਨੇਡਾ 'ਚ ਪੱਕਾ ਹੋਣਾ ਹੋਇਆ ਔਖਾ

ਟਰੋਾਂਟੋ, 11 ਨਵੰਬਰ - ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਦੇ ਇਕ ਤਾਜ਼ਾ ਫੈਸਲੇ ਨਾਲ ਵਿਦੇਸ਼ਾਂ ਤੋਂ ਕੈਨੇਡਾ ਪਹੁੰਚ ਕੇ ਪੱਕੇ ਹੋਣ ਦੀਆਂ ਅਰਜ਼ੀਆਂ ਦੇਣ ਵਾਲੇ ਲੋਕਾਂ ਦਾ ਕੰਮ ਔਖਾ ਹੋ ਗਿਆ ਹੈ | ਹੈਰਾਨੀ ਦੀ ਗੱਲ ਇਹ ਹੈ ਕਿ ਕੈਨੇਡੀਅਨ ਐਕਸਪੀਰੀਐਾਸ ਕਲਾਸ (ਸੀ.ਈ.ਸੀ.) 'ਚ ਬੀਤੀ 9 ਨਵੰਬਰ ਨੂੰ ਲਾਗੂ ਕੀਤੇ ਗਏ ਸੁਧਾਰਾਂ ਦਾ ਐਲਾਨ 8 ਨਵੰਬਰ ਨੂੰ ਕੀਤਾ ਗਿਆ | ਇਸ ਕੈਟਾਗਰੀ ਰਾਹੀਂ ਪ੍ਰਮੁੱਖ ਤੌਰ 'ਤੇ ਵਿਦੇਸ਼ੀ ਵਿਦਿਆਰਥੀ ਤੇ ਵਰਕਰ ਪੱਕੇ ਕੀਤੇ ਜਾਂਦੇ ਹਨ ਤੇ ਹੁਣ ਤੱਕ ਅਰਜ਼ੀਆਂ ਸਵੀਕਾਰ ਕਰਨ ਦੀ ਕੋਈ ਗਿਣਤੀ ਨਹੀਂ ਸੀ | ਨਵੇਂ ਨਿਯਮਾਂ 'ਚ ਅਰਜ਼ੀਆਂ ਦੀ ਸਾਲਾਨਾ (9 ਨਵੰਬਰ 2013 ਤੋਂ 31 ਅਕਤੂਬਰ 2014 ਤੱਕ) ਗਿਣਤੀ 12000 ਤੈਅ ਕੀਤੀ ਗਈ ਹੈ ਤੇ ਕੁਝ ਕਿੱਤਿਆਂ 'ਚ ਤਾਂ ਵੱਧ ਤੋਂ ਵੱਧ 200 ਅਰਜ਼ੀਆਂ ਲਈਆਂ ਜਾਣਗੀਆਂ | ਇਸ ਨਾਲ ਹੀ ਛੇ ਅਜਿਹੇ ਕਿੱਤੇ ਹਨ ਜਿਨ੍ਹਾਂ ਨੂੰ ਸੀ.ਈ.ਸੀ 'ਚੋਂ ਕੱਢ ਦਿੱਤਾ ਗਿਆ ਹੈ | ਇਨ੍ਹਾਂ 'ਚ ਕੁੱਕ, ਫੂਡ ਸਰਵਿਸ ਸੁਪਰਵਾਈਜ਼ਰ, ਐਡਮਨਿਸਟ੍ਰੇਟਿਵ ਅਫਸਰ, ਐਡਮਨਿਸਟ੍ਰੇਟਿਵ ਅਸਿਸਟੈਂਟ, ਅਕਾਊਾਟਿੰਗ ਟੈਕਨੀਸ਼ੀਅਨਜ਼ ਐਾਡ ਬੁੱਕ ਕੀਪਰਜ਼ ਤੇ ਰਿਟੇਲ ਸੇਲਜ਼ ਸੁਪਰਵਾਈਜ਼ਰ ਸ਼ਾਮਿਲ ਹਨ | ਇਮੀਗ੍ਰੇਸ਼ਨ ਮੰਤਰੀ ਕਿ੍ਸ ਅਲਗਜ਼ੈਂਡਰ ਨੇ ਕਿਹਾ ਕਿ ਇਨ੍ਹਾਂ ਕਿੱਤਿਆਂ 'ਚ ਚੋਖੀਆਂ ਅਰਜ਼ੀਆਂ ਮਿਲ ਚੁੱਕੀਆਂ ਹਨ ਜਿਨ੍ਹਾਂ ਦਾ ਨਿਪਟਾਰਾ ਜਾਰੀ ਰਹੇਗਾ | ਸੀ.ਈ.ਸੀ. 'ਚ ਅਚਾਨਕ ਸੋਧਾਂ ਕਰ ਦੇਣ ਨਾਲ ਦੇਸ਼ ਭਰ 'ਚ ਮੌਜੂਦ ਵਿਦੇਸ਼ੀ ਵਿਦਿਆਰਥੀਆਂ ਤੇ ਵਰਕਰਾਂ 'ਚ ਪ੍ਰੇਸ਼ਾਨੀ ਦੀ ਲਹਿਰ ਹੈ | ਮੰਤਰੀ ਅਲੈਗਜ਼ੈਡਰ ਨੇ ਕਿਹਾ ਕਿ 2014 ਦੌਰਾਨ ਸੀ.ਈ.ਸੀ. 'ਚ 15000 ਲੋਕ ਪੱਕੇ ਕੀਤੇ ਜਾਣਗੇ ਤੇ ਮਿਲੀਆਂ ਹੋਈਆਂ ਅਰਜ਼ੀਆਂ ਦਾ ਅੰਬਾਰ ਘਟਾਇਆ ਜਾਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡਾ ਦੀ ਰੋਜ਼ਗਾਰ ਮਾਰਕੀਟ ਦੀਆਂ ਲੋੜਾਂ ਅਨੁਸਾਰ ਕੈਨੇਡਾ 'ਚ ਲੋਕਾਂ ਨੂੰ ਪੱਕੇ ਕੀਤਾ ਜਾਂਦਾ ਹੈ |
Credits: ਸਤਪਾਲ ਸਿੰਘ ਜੌਹਲ