"Never doubt that even a small group of thoughtful, committed, citizens can change the World." — Margaret Mead

Wednesday, February 25, 2015

ਅਮਰੀਕਾ ਵਾਸੀ ਇਕ ਔਰਤ ਦੇ ਬੈਗ ਵਿਚੋਂ ਰਾਜਾਸਾਂਸੀ ਹਵਾਈ ਅੱਡੇ ਤੋਂ 25 ਕਾਰਤੂਸ ਬਰਾਮਦ

ਰਾਜਾਸਾਂਸੀ, 25 ਫਰਵਰੀ - ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਤੋਂ ਅੱਜ ਸਵੇਰੇ ਜੈੱਟ ਏਅਰਵੇਜ਼ ਦੀ ਉਡਾਣ ਰਾਹੀਂ ਦਿੱਲੀ ਜਾਣ ਲਈ ਅਮਰੀਕਾ ਵਾਸੀ ਇਕ ਔਰਤ ਦੇ ਬੈਗ ਵਿਚੋਂ ਇਥੇ ਤਾਇਨਾਤ ਸੀ. ਐਸ. ਐਫ. ਆਈ. ਵੱਲੋਂ ਕੀਤੀ ਚੈਕਿੰਗ ਦੌਰਾਨ 25 ਜ਼ਿੰਦਾ ਅਤੇ ਇਕ ਚੱਲੇ ਹੋਏ ਕਾਰਤੂਸ ਦਾ ਖੋਲ ਬਰਾਮਦ ਹੋਇਆ ਹੈ | ਪਤਾ ਲੱਗਾ ਹੈ ਕਿ ਇਹ  ਔਰਤ (50) ਜੋ ਅਮਰੀਕਾ ਦੀ ਪੱਕੀ ਵਸਨੀਕ ਹੈ, 7 ਫਰਵਰੀ ਨੂੰ ਅਮਰੀਕਾ ਤੋਂ ਮੁੰਬਈ ਹਵਾਈ ਅੱਡਾ ਵਿਖੇ ਉੱਤਰੀ | ਇਸ ਮਗਰੋਂ ਇਹ ਪੂਣਾ ਤੋਂ ਹੁੰਦੀ ਹੋਈ ਦਿੱਲੀ ਅਤੇ ਇਸ ਮਗਰੋਂ ਇਹ ਨਵਾਂ ਸ਼ਹਿਰ ਨਾਲ ਸਬੰਧਿਤ ਪਿੰਡ ਵਿਖੇ ਇਕ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਆਈ ਸੀ | ਅੱਜ ਜਦ ਉਕਤ ਔਰਤ ਜੈੱਟ ਹਵਾਈ ਕੰਪਨੀ ਦੀ ਉਡਾਣ ਰਾਹੀਂ ਦਿੱਲੀ ਜਾਣ ਲਈ ਪੁੱਜੀ ਤਾਂ ਇਥੇ ਤਾਇਨਾਤ ਸੀ. ਆਈ. ਐਸ. ਐਫ. ਦੀਆਂ ਮਹਿਲਾ ਮੁਲਾਜ਼ਮਾਂ ਵੱਲੋਂ ਕੀਤੀ ਚੈਕਿੰਗ ਦੌਰਾਨ ਇਸ ਦੇ ਹੱਥ ਬੈਗ ਵਿਚੋਂ 25 ਜ਼ਿੰਦਾ ਕਾਰਤੂਸ ਬਰਾਮਦ ਹੋਏ ਅਤੇ ਇਕ ਚੱਲੇ ਕਾਰਤੂਸ ਦਾ ਖੋਲ ਬਰਾਮਦ ਹੋਇਆ | ਪੁੱਛ-ਗਿੱਛ ਦੌਰਾਨ ਇਸ ਔਰਤ ਨੇ ਕਾਰਤੂਸਾਂ ਬਾਰੇ ਅਗਿਆਨਤਾ ਦਾ ਪ੍ਰਗਟਾਵਾ ਕੀਤਾ |

No comments:

Post a Comment