"Never doubt that even a small group of thoughtful, committed, citizens can change the World." — Margaret Mead

Wednesday, December 30, 2015

Americans attack Sikhs because they think they're Muslims

ਅਮਰੀਕਾ 'ਚ ਸਿੱਖ ਗ਼ਲਤ ਪਛਾਣ ਕਾਰਨ ਹੋ ਰਹੇ ਹਨ ਹਿੰਸਾ ਦਾ ਸ਼ਿਕਾਰ 

ਵਾਸ਼ਿੰਗਟਨ, 30 ਦਸੰਬਰ - ਕੈਲੀਫੋਰਨੀਆ ਵਿਚ ਇਕ ਬਜ਼ੁਰਗ ਸਿੱਖ 'ਤੇ ਹਮਲੇ ਪਿੱਛੋਂ ਅਮਰੀਕਾ ਵਿਚ ਸਿੱਖ ਭਾਈਚਾਰੇ ਦੇ ਮੈਂਬਰ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਗਲਤੀ ਨਾਲ ਅੱਤਵਾਦੀ ਅਤੇ ਕੱਟੜਪੰਥੀ ਸਮਝ ਲਿਆ ਜਾਂਦਾ ਹੈ ਅਤੇ ਅਮਰੀਕਾ ਵਿਚ 9/11 ਦੇ ਅੱਤਵਾਦੀ ਹਮਲੇ ਪਿੱਛੋਂ ਉਹ ਲਗਾਤਾਰ ਹਿੰਸਾ ਦਾ ਸ਼ਿਕਾਰ ਹੋ ਰਹੇ ਹਨ | ਬਜ਼ੁਰਗ ਸਿੱਖ 'ਤੇ ਹਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ | ਸੈਂਟਰਲ ਕੈਲੀਫੋਰਨੀਆ ਦੀ ਸਿੱਖ ਕੌਾਸਲ ਦੇ ਮੈਂਬਰ ਇਕਬਾਲ ਗਰੇਵਾਲ ਨੇ ਕਿਹਾ ਕਿ ਜੋ ਕੁਝ ਸਿੱਖ ਸਹਿਣ ਕਰ ਰਹੇ ਹਨ ਉਸ ਦੀ ਇਹ ਤਾਜ਼ਾ ਘਟਨਾ ਹੈ ਜਦਕਿ ਉਹ ਬਹੁਤ ਹੀ ਸ਼ਾਂਤੀਪਸੰਦ ਹਨ ਅਤੇ ਇਸ ਮਹਾਨ ਦੇਸ਼ ਦੇ ਮਿਹਨਤੀ ਨਾਗਰਿਕ ਹਨ ਨਾ ਕਿ ਅਲਕਾਇਦਾ ਜਾਂ ਆਈ. ਐਸ. ਆਈ. ਐਸ. ਜਾਂ ਕਿਸੇ ਦੂਸਰੇ ਗਰਮ ਖਿਆਲ ਗਰੁੱਪ ਦੇ ਮੈਂਬਰ | ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਗਲਤੀ ਨਾਲ ਅੱਤਵਾਦੀ ਅਤੇ ਕੱਟੜਪੰਥੀ ਸਮਝ ਲਿਆ ਜਾਂਦਾ ਹੈ ਅਤੇ ਉਹ 9/11 ਤੋਂ ਲਗਾਤਾਰ ਇਹ ਪੀੜਾ ਸਹਿ ਰਹੇ ਹਨ | ਸਿੱਖਾਂ 'ਤੇ ਤਾਜ਼ਾ ਹਮਲਾ ਕੈਲੀਫੋਰਨੀਆ ਦੇ ਫਰਿਜ਼ਨੋ ਇਲਾਕੇ ਵਿਚ 68 ਸਾਲ ਅਮਰੀਕ ਸਿੰਘ ਬੱਲ ਦੇ ਨਾਂਅ ਦੇ ਇਕ ਬਜ਼ੁਰਗ ਸਿੱਖ 'ਤੇ ਹੋਇਆ | ਸਨਿਚਰਵਾਰ ਸਵੇਰੇ ਦੋ ਗੋਰਿਆਂ ਨੇ ਉਸ 'ਤੇ ਹਮਲਾ ਕਰਕੇ ਉਸ ਦਾ ਹੰਸ ਤੋੜ ਦਿੱਤਾ ਸੀ | ਸਿੱਖਾਂ ਨੂੰ ਅਕਸਰ ਮੁਸਲਮਾਨ ਸਮਝ ਲਿਆ ਜਾਂਦਾ ਹੈ ਅਤੇ ਇਸਲਾਮ ਖਿਲਾਫ ਤਿੱਖੀ ਪ੍ਰਤੀਕਿਰਿਆ ਦੇ ਅਕਸਰ ਉਹ ਸ਼ਿਕਾਰ ਹੋ ਜਾਂਦੇ ਹਨ | ਸਿੱਖ ਕੁਲੀਸ਼ਨ ਦੇ ਇਕ ਸੀਨੀਅਰ ਧਾਰਮਿਕ ਮੈਂਬਰ ਸਿਮਰਨਜੀਤ ਸਿੰਘ ਮੁਤਾਬਿਕ ਅਮਰੀਕਾ ਵਿਚ ਸਿੱਖਾਂ ਨੂੰ ਹਿੰਸਾ ਦਾ ਸ਼ਿਕਾਰ ਬਣਾਉਣਾ ਅਤੇ ਧਮਕਾਉਣਾ ਨਵੀਂ ਗੱਲ ਨਹੀਂ | ਉਨ੍ਹਾਂ ਦੱਸਿਆ ਕਿ ਮੋਨੋਥੇਸਟਿਕ ਧਰਮ ਜਿਹੜਾ 15ਵੀਂ ਸਦੀ ਵਿਚ ਦੱਖਣੀ ਏਸ਼ੀਆ ਵਿਚ ਹੋਂਦ ਵਿਚ ਆਇਆ, ਦੇ ਪੈਰੋਕਾਰ 20 ਵੀਂ ਸਦੀ ਦੇ ਸ਼ੁਰੂ ਵਿਚ ਪ੍ਰਸ਼ਾਂਤ ਉੱਤਰ ਪੱਛਮ ਵਿਚ ਪਹੁੰਚਣ ਵਾਲੇ ਲੋਕਾਂ ਨਾਲ ਨਫਰਤ ਹੀ ਕਰਦੇ ਰਹੇ | ਸਿੱਖ ਕੁਲੀਸ਼ਨ ਮੁਤਾਬਿਕ 2001 ਦੇ ਹਮਲਿਆਂ ਪਿੱਛੋਂ ਪਹਿਲੇ ਮਹੀਨੇ ਅਮਰੀਕਾ ਵਿਚ ਹਿੰਸਾ ਅਤੇ ਨਸਲੀ ਵਿਤਕਰੇ ਦੀਆਂ 300 ਤੋਂ ਵੀ ਵੱਧ ਘਟਨਾਵਾਂ ਵਾਪਰੀਆਂ | ਸਿੱਖ ਕੁਲੀਸ਼ਨ ਦੀ ਕਾਨੂੰਨੀ ਡਾਇਰੈਕਟਰ ਨੇ ਹਰਸਿਮਰਨ ਕੌਰ ਨੇ ਵਾਸ਼ਿੰਗਟਨ ਪੋਸਟ ਨੂੰ ਦੱਸਿਆ ਕਿ ਪਿਛਲੇ ਕੁਝ ਹਫਤਿਆਂ ਵਿਚ ਧਮਕਾਉਣ ਦਾ ਪੱਧਰ 11 ਸਤੰਬਰ ਦੇ ਹਮਲੇ ਪਿੱਛੋਂ ਵਾਪਰੀਆਂ ਘਟਨਾਵਾਂ ਨਾਲੋਂ ਵੀ ਵਧ ਗਿਆ ਹੈ | ਉਦੋਂ ਲੋਕ ਅੱਤਵਾਦੀਆਂ ਤੋਂ ਗੁੱਸੇ ਵਿਚ ਸਨ ਪਰ ਹੁਣ ਉਹ ਮੁਸਲਮਾਨਾਂ ਤੋਂ ਗੁੱਸੇ ਵਿਚ ਹਨ | ਹੁਣ ਕੋਈ ਵੀ ਜਿਹੜਾ ਮੁਸਲਮਾਨ ਲਗਦਾ ਹੋਵੇ ਜਾਂ ਕੋਈ ਗੈਰ ਅਮਰੀਕੀ ਲਗਦਾ ਹੋਵੇ ਉਸ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ | ਇਹ ਸਿਰਫ ਗਲਤ ਪਛਾਣ ਦਾ ਮਾਮਲਾ ਨਹੀਂ ਰਹਿ ਗਿਆ | ਇਹ ਇਸ ਤੋਂ ਵੀ ਅੱਗੇ ਦੀ ਗੱਲ ਹੈ | ਮਰਦਮਸ਼ੁਮਾਰੀ ਦੇ ਅੰਕੜਿਆਂ ਦੀ ਘਾਟ ਕਾਰਨ ਭਾਵੇਂ ਸਿੱਖਾਂ ਦੀ ਅਮਰੀਕਾ ਵਿਚ ਆਬਾਦੀ ਬਾਰੇ ਅੰਦਾਜ਼ੇ ਵੱਖ-ਵੱਖ ਹਨ ਪਰ ਸਿੱਖ ਕੁਲੀਸ਼ਨ ਨੂੰ ਵਿਸ਼ਵਾਸ ਹੈ ਕਿ ਅਮਰੀਕਾ ਵਿਚ ਪੰਜ ਤੋਂ ਸਾਢੇ ਸੱਤ ਲੱਖ ਸਿੱਖ ਅਮਰੀਕਾ 'ਚ ਰਹਿੰਦੇ ਹਨ ਜਿਨ੍ਹਾਂ ਚੋਂ ਅੱਧੇ ਕੈਲੀਫੋਰਨੀਆ ਵਿਚ ਰਹਿੰਦੇ ਹਨ | ਸਿੱਖ ਅਮਰੀਕਨ ਲੀਗਲ ਡਿਫੈਂਸ ਅਤੇ ਐਜੂਕੇਸ਼ਨ ਫੰਡ ਅਤੇ ਸਟੈਨਫੋਰਡ ਯੂਨੀਵਰਸਿਟੀ ਵਲੋਂ ਛਾਪੀ 'ਟਰਬਨ ਮਾਈਥ' ਰਿਪੋਰਟ ਮੁਤਾਬਕ ਬਹੁਤੇ ਅਮਰੀਕੀਆਂ ਨੂੰ ਸਿੱਖਾਂ ਦੀ ਭੋਰਾ ਵੀ ਪਛਾਣ ਨਹੀਂ | ਰਿਪੋਰਟ ਵਿਚ ਪੇਸ਼ ਤੱਥਾਂ ਮੁਤਾਬਕ ਅਮਰੀਕਾ ਦੀ ਅੱਧੀ ਆਬਾਦੀ ਦਸਤਾਰ ਨੂੰ ਇਸਲਾਮ ਨਾਲ ਜੋੜਦੀ ਹੈ ਅਤੇ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਸਿੱਖਮਤ ਵੀ ਇਸਲਾਮ ਦੀ ਹੀ ਸੰਪਰਦਾ ਹੈ | ਆਬਾਦੀ ਦਾ ਵੱਡਾ ਹਿੱਸਾ ਜਿਹੜਾ ਲਗਪਗ 70 ਫ਼ੀਸਦੀ ਬਣਦਾ ਹੈ, ਤਸਵੀਰ ਦੇਖਣ 'ਤੇ ਸਿੱਖ ਦੀ ਪਛਾਣ ਨਹੀਂ ਕਰ ਸਕਦਾ | ਸਿੱਖ ਕੁਲੀਸ਼ਨ ਦੀ ਹਰਸਿਮਰਨ ਕੌਰ ਨੇ ਕਿਹਾ ਕਿ ਬੇਨ ਕਾਰਸਨ ਅਤੇ ਡੋਨਾਲਡ ਟਰੰਪ ਵਰਗੇ ਰਿਪਬਲਿਕਨ ਉਮੀਦਵਾਰਾਂ ਵਲੋਂ ਇਸਲਾਮ ਵਿਰੋਧੀ ਦਿੱਤੇ ਜਾ ਰਹੇ ਬਿਆਨਾਂ ਪਿੱਛੋਂ ਉਨ੍ਹਾਂ ਲੋਕਾਂ ਜਿਨ੍ਹਾਂ ਨੂੰ ਗੈਰਅਮਰੀਕੀ ਸਮਝਿਆ ਜਾਂਦਾ ਹੈ, ਖਿਲਾਫ ਹਮਲੇ ਵਧ ਗਏ ਹਨ | ਕਾਰਸਨ ਨੇ ਕਿਹਾ ਕਿ ਅਮਰੀਕਾ ਨੂੰ ਇਕ ਮੁਸਲਿਮ ਰਾਸ਼ਟਰਪਤੀ ਨਹੀਂ ਚੁਣਨਾ ਚਾਹੀਦਾ ਹੈ, ਜਦਕਿ ਟਰੰਪ ਨੇ ਮੁਸਲਮਾਨਾਂ ਦੇ ਅਮਰੀਕਾ ਵਿਚ ਦਾਖਲੇ 'ਤੇ ਮੁਕੰਮਲ ਪਾਬੰਦੀ ਲਾਉਣ ਦਾ ਸੱਦਾ ਦਿੱਤਾ ਹੈ | ਹੋਰ ਖਬਰਾਂ ਲਈ ਕਲਿੱਕ ਕਰੋ : http://beta.ajitjalandhar.com/news/20151230/1/1188306.cms#1188306 © ਅਜੀਤ - ਪੰਜਾਬ ਦੀ ਅਵਾਜ਼

No comments:

Post a Comment