ਚੰਡੀਗੜ੍ਹ December 11, 2013 - ਖੇਤੀਬਾੜੀ ਅਤੇ ਸੂਰਜੀ ਊਰਜਾ 'ਚ ਹੋਵੇਗਾ ਇਟਲੀ ਅਤੇ ਪੰਜਾਬ ਦਾ ਮੇਲ। ਇਹ ਵਿਚਾਰ ਅੱਜ ਇੱਥੇ ਸੀ. ਆਈ. ਆਈ. 'ਚ ਪਹੁੰਚੇ ਵਫ਼ਦ ਨੇ ਵਿਚਾਰ ਚਰਚਾ ਸੈਸ਼ਨ ਦੌਰਾਨ ਪੰਜਾਬ ਅਤੇ ਚੰਡੀਗੜ੍ਹ ਦੇ ਕਾਰੋਬਾਰੀਆਂ ਦੇ ਰੂ-ਬਰੂ ਹੁੰਦਿਆਂ ਜ਼ਾਹਰ ਕੀਤੇ। ਇਟਲੀ ਦੇ ਰਾਜਦੂਤ ਡੈਨੀਅਲ ਮੰਕਿਨੀ ਨੇ ਚਰਚਾ 'ਚ ਹਿੱਸਾ ਲੈਂਦਿਆਂ ਕਿਹਾ ਕਿ ਇਟਲੀ ਦੀ ਤਕਨੀਕ ਲਈ ਪੰਜਾਬ 'ਚ ਅਪਾਰ ਸੰਭਾਵਨਾਵਾਂ ਹਨ। ਇਟਲੀ ਦੀਆਂ ਹਾਈਟੈੱਕ ਮਸ਼ੀਨਾਂ ਅਲਟਰਾ ਮਾਰਡਨ ਤਕਨੀਕ ਅਤੇ ਅਡਵਾਂਸ ਇਕੁਇਪਮੈਂਟ ਕਾਫ਼ੀ ਲਾਭਕਾਰੀ ਸਾਬਤ ਹੋ ਸਕਦੇ ਹਨ। ਇਨ੍ਹਾਂ ਦਾ ਪ੍ਰਯੋਗ ਪੰਜਾਬ 'ਚ ਸੂਰਜੀ ਊਰਜਾ ਅਤੇ ਖੇਤੀਬਾੜੀ ਖੇਤਰ 'ਚ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਇਟਲੀ ਵਿਚਕਾਰ ਜੁਆਇੰਟ ਵੈਂਚਰ ਹੋ ਸਕਦਾ ਹੈ। ਉੱਤਰੀ ਭਾਰਤ 'ਚ ਦੋਵੇਂ ਦੇਸ਼ਾਂ ਵਿਚਕਾਰ ਸਾਂਝੇਦਾਰੀ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ। ਆਈ. ਸੀ. ਈ. ਇਟੈਲੀਅਨ ਟਰੇਡ ਏਜੰਸੀ ਦੇ ਭਰਤ ਰਘੂਵੰਸ਼ੀ, ਅੰਬੈਸੀ ਆਫ਼ ਇਟਲੀ ਦੇ ਪਹਿਲੇ ਕੌਂਸਲਰ ਕਾਰਮੇਲੇ ਬਾਰਬੇਰੇਲੋ, ਨਿਊ ਹਾਲੈਂਡ ਫ਼ੀਏਟ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਪ੍ਰਮੁੱਖ ਗੌਰਵ ਸੂਦ ਅਤੇ ਸੀ. ਆਈ. ਆਈ. ਚੰਡੀਗੜ੍ਹ ਕੌਂਸਲ ਦੇ ਚੇਅਰਮੈਨ ਮਨਮੋਹਨ ਸਿੰਘ ਨੇ ਵੀ ਕਾਰੋਬਾਰੀ ਸਹਿਯੋਗ 'ਤੇ ਵਿਚਾਰ ਪੇਸ਼ ਕੀਤੇ।
No comments:
Post a Comment