ਨਵੀਂ ਦਿੱਲੀ, 1 ਨਵੰਬਰ - ਪੰਜਾਬੀ ਮੂਲ ਦੀ ਸਾਬਕਾ ਕੈਨੇਡੀਅਨ ਸੰਸਦ ਮੈਂਬਰ ਰੂਬੀ ਢਾਲਾ ਨੇ ਪੰਜਾਬ 'ਚ ਧੋਖੇ ਨਾਲ ਕਰਵਾਏ ਗਏ ਵਿਆਹਾਂ ਦਾ ਸ਼ਿਕਾਰ ਹੋਈਆਂ ਲੜਕੀਆਂ ਦੀ ਮਦਦ ਲਈ ਇਕ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਨੂੰ ਇਕ ਸੰਸਥਾ 'ਡਰੀਮਜ਼ ਆਫ ਯੂ' ਵਲੋਂ ਚਲਾਇਆ ਜਾਵੇਗਾ, ਜਿਸ ਦਾ ਮੁੱਖ ਉਦੇਸ਼ ਅਜਿਹੇ ਵਿਆਹਾਂ ਦਾ ਸ਼ਿਕਾਰ ਹੋਈਆਂ ਲੜਕੀਆਂ ਦੀ ਮਦਦ ਕਰਨਾ ਅਤੇ ਔਰਤਾਂ ਨੂੰ ਇਸ ਬਾਰੇ ਜਾਗਰੂਕ ਕਰਨਾ ਹੋਵੇਗਾ। ਢਾਲਾ, ਜੋ ਕਿ ਕੈਨੇਡਾ 'ਚ ਪਹਿਲੀ ਸਿੱਖ ਮੂਲ ਦੀ ਸੰਸਦ ਮੈਂਬਰ ਸੀ, ਨੇ ਕਿਹਾ ਕਿ ਉਸ ਨੂੰ ਆਪਣੇ ਭਾਰਤੀ ਦੌਰੇ ਦੌਰਾਨ ਇਸ ਤਰਾਂ ਦੀਆਂ ਕਈ ਔਰਤਾਂ ਮਿਲੀਆਂ, ਜੋ ਇਸ ਤਰਾਂ ਦੇ ਝੂਠੇ ਵਿਆਹਾਂ ਦਾ ਸ਼ਿਕਾਰ ਬਣੀਆਂ ਹਨ। ਉਨ੍ਹਾਂ ਦੱਸਿਆ ਕਿ ਜਦੋਂ ਮੈ 2009 'ਚ ਪੰਜਾਬ ਆਈ ਤਾਂ ਮੈ ਇਸ ਤਰਾਂ ਦੀਆਂ ਔਰਤਾਂ ਨੂੰ ਮਿਲਣ ਲਈ ਇਕ ਸਮਾਗਮ ਕਰਵਾਉਣ ਨੂੰ ਕਿਹਾ, ਅਤੇ ਮੈ ਸੋਚਿਆ ਕਿ ਸਿਰਫ 15 ਜਾ 20 ਔਰਤਾਂ ਹੀ ਸਮਾਗਮ 'ਚ ਆਉਣਗੀਆਂ, ਪ੍ਰੰਤੂ ਮੈ ਇਹ ਵੇਖ ਕੇ ਹੈਰਾਨ ਰਹਿ ਗਈ ਕਿ ਹਾਲ 'ਚ ਵੀ ਹਜ਼ਾਰਾਂ ਦੀ ਗਿਣਤੀ 'ਚ ਔਰਤਾਂ ਬੈਠੀਆਂ ਸਨ ਅਤੇ ਸੈਂਕੜੇ ਔਰਤਾਂ ਦੀ ਬਾਹਰ ਲਾਈਨ ਲੱਗੀ ਹੋਈ ਸੀ। ਉਨ੍ਹਾਂ ਕਿਹਾ ਕਿ ਉਸ ਦਿਨ ਤੋਂ ਹੀ ਮੈ ਇਹ ਫੈਸਲਾ ਕੀਤਾ ਸੀ ਕਿ ਮੈ ਇਨ੍ਹਾਂ ਔਰਤਾਂ ਦੀ ਮਦਦ ਕਰਾਂਗੀ। ਉਨ੍ਹਾਂ ਕਿਹਾ ਕਿ ਉਕਤ ਔਰਤਾਂ ਦਾ ਜੀਵਨ ਜੀਊਣਾ ਬਹੁਤ ਔਖਾ ਹੈ, ਨਾ ਉਹ ਇਧਰ ਦੀਆਂ ਰਹਿੰਦੀਆਂ ਹਨ ਤੇ ਨਾ ਉਹ ਉਧਰ ਦੀਆਂ, ਅਤੇ ਅਜਿਹੀਆਂ ਔਰਤਾਂ ਲਈ ਆਪਣੇ ਸਹੁਰਿਆਂ ਅਤੇ ਮਾਪਿਆਂ ਦੇ ਨਾਲ ਰਹਿਣਾ ਔਖਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸੰਸਥਾ ਵਲੋਂ ਵਿਆਹ ਦੇ ਰਜਿਸਟ੍ਰੇਸ਼ਨ ਲਈ ਜਾਗਰੂਕਤਾ ਫੈਲਾਉਣਾ, ਐਨ. ਆਰ. ਆਈ. ਵਿੰਗ ਦੀ ਸਥਾਪਨਾ ਅਤੇ ਅਜਿਹੇ ਮਾਮਲੇ 'ਚ ਫਸੀਆਂ ਔਰਤਾਂ ਨੂੰ ਹਰ ਤਰਾਂ ਦੀ ਕਾਨੂੰਨੀ ਮਦਦ ਮੁਹੱਈਆ ਕਰਵਾਈ ਜਾਵੇਗੀ। ਢਾਲਾ ਨੇ ਕਿਹਾ ਕਿ ਭਾਵੇਂ ਇਸ ਮੁਹਿੰਮ ਦੀ ਸ਼ੁਰੂਆਤ ਪੰਜਾਬ 'ਚ ਪਹਿਲਾਂ ਹੋ ਚੁੱਕੀ ਹੈ, ਪ੍ਰੰਤੂ ਉਹ ਇਸ ਮੁਹਿੰਮ ਨੂੰ ਸਾਰੇ ਭਾਰਤ 'ਚ ਲੈ ਕੇ ਜਾਣਾ ਚਾਹੁੰਦੀ ਹੈ। ਇਸ ਮੌਕੇ ਗਾਇਕ ਹਨੀ ਸਿੰਘ ਨੇ ਵੀ ਸ਼ਿਰਕਤ ਕੀਤੀ।
A Canada Based Advocacy Group for NRIs' Rights & Concerns in India and Abroad.
"Never doubt that even a small group of thoughtful, committed, citizens can change the World." — Margaret Mead
Saturday, November 2, 2013
ਧੋਖੇ ਨਾਲ ਕਰਵਾਏ ਗਏ ਵਿਆਹਾਂ ਦੀਆਂ ਪੀੜਤਾਂ ਦੀ ਮਦਦ ਵਾਸਤੇ ਡਟੀ ਰੂਬੀ ਢਾਲਾ
Friday, October 18, 2013
ਐੱਨ. ਆਰ. ਆਈ. ਦੇ ਸੁੰਨੇ ਘਰ ‘ਚ ਹੋਈ ਚੋਰੀ
ਸ਼ਹੀਦ ਭਗਤ ਸਿੰਘ ਨਗਰ - ਨਜ਼ਦੀਕੀ ਪਿੰਡ ਲੰਗੜੋਆ ਵਿਚ ਅਣਪਛਾਤੇ ਚੋਰਾਂ ਨੇ ਐੱਨ. ਆਰ. ਆਈ. ਦੇ ਸੁੰਨੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਥੋ ਸੋਨੇ ਦੇ ਗਹਿਣੇ ਤੇ ਹੋਰ ਸਾਮਾਨ ਚੋਰੀ ਕਰ ਲਿਆ ਹੈ। ਚੋਰਾਂ ਨੇ ਉਨ੍ਹਾਂ ਦੇ ਇਕ ਗੁਆਂਢੀ ਦੇ ਘਰ ‘ਚ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਪਾਏ। ਪਿੰਡ ਦੁਰਗਾਪੁਰ ਨਿਵਾਸੀ ਗੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਮਹਿੰਦਰ ਸਿੰਘ ਬਡਵਾਲ ਦਾ ਪਿੰਡ ਲੰਗੜੋਆ ਵਿਚ ਘਰ ਹੈ। ਗੁਰਜੀਤ ਸਿੰਘ ਅਨੁਸਾਰ ਉਨ੍ਹਾਂ ਦੇ ਰਿਸ਼ਤੇਦਾਰ ਕੈਨੇਡਾ ਵਿਚ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਉਨ੍ਹਾਂ ਨੂੰ ਪਿੰਡ ਤੋਂ ਫੋਨ ਆਇਆ ਕਿ ਉਸ ਦੇ ਰਿਸ਼ਤੇਦਾਰ ਦੇ ਘਰ ਦੇ ਤਾਲੇ ਟੁੱਟੇ ਹੋਏ ਹਨ। ਇਸ ‘ਤੇ ਉਹ ਤੁਰੰਤ ਪਿੰਡ ਲੰਗੜੋਆ ਪਹੁੰਚ ਗਿਆ ਤਾਂ ਦੇਖਿਆ ਕਿ ਘਰ ਦੀਆਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਸਾਮਾਨ ਖਿੱਲਰਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਸੋਨੇ ਦੀ ਚੇਨ, ਮੁੰਦਰੀ, ਇਕ ਟਾਪਸ, ਚਾਰ ਘੜੀਆਂ ਤੇ ਇਕ ਐੱਲ. ਸੀ. ਡੀ. ਚੋਰੀ ਹੋ ਗਈ ਹੈ। ਉਨ੍ਹਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੇ ਐੱਸ. ਐੱਚ. ਓ. ਰਾਕੇਸ਼ ਕੁਮਾਰ ਪੁਲਸ ਪਾਰਟੀ ਦੇ ਨਾਲ ਮੌਕੇ ‘ਤੇ ਪਹੁੰਚ ਗਏ। ਪੁਲਸ ਨੇ ਚੋਰਾਂ ਨੂੰ ਫੜਨ ਲਈ ਡਾਗ ਸਕੁਐਡ ਦੀ ਵੀ ਮਦਦ ਲਈ।
Tuesday, October 15, 2013
ਲੰਡਨ 'ਚ ਲੁਟੇਰਿਆਂ ਹੱਥੋਂ ਪੰਜਾਬੀ ਵਪਾਰੀ ਦਾ ਕਤਲ
ਲੰਡਨ, 15 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇਕ 40 ਸਾਲਾ ਪੰਜਾਬੀ ਵਪਾਰੀ ਸ਼ੰਮੀ ਅਟਵਾਲ ਦਾ ਲੰਡਨ ਦੇ ਇਲਾਕੇ ਬਾਰਕਿੰਗ ਵਿਖੇ ਲੁਟੇਰਿਆਂ ਹੱਥੋਂ ਕਤਲ ਹੋ ਗਿਆ | ਦੋ ਬੱਚਿਆਂ ਦੇ ਪਿਤਾ ਸ਼ੰਮੀ ਅਟਵਾਲ ਆਪਣੀ ਪਤਨੀ 37 ਸਾਲਾ ਦੀਪਾ ਅਤੇ ਆਪਣੀ ਦੁਕਾਨ ਨੂੰ ਲੁੱਟਣ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ | ਘਟਨਾ ਕੱਲ੍ਹ ਦਿਨ ਦਿਹਾੜੇ ਰਿਵਰ ਰੋਡ, ਬਾਰਕਿੰਗ ਵਿਖੇ ਸਵੇਰੇ 10 ਵਜੇ ਵਾਪਰੀ | 10 ਹਥਿਆਰਬੰਦ ਲੁਟੇਰੇ ਜਿਨ੍ਹਾਂ ਕੋਲ ਹਥੌੜੇ ਅਤੇ ਲੋਹੇ ਦੀਆਂ ਰਾਡਾਂ ਸਨ, ਨੇ ਅਚਾਨਕ ਸ਼ੰਮੀ ਅਟਵਾਲ ਦੀ ਗਲਿਨ ਐਾਡ ਕੋ ਕੈਸ਼ ਐਾਡ ਕੈਰੀ 'ਤੇ ਹਮਲਾ ਬੋਲ ਦਿੱਤਾ | ਜਦੋਂ ਸ਼ੰਮੀ ਲੁਟੇਰਿਆਂ ਨਾਲ ਦੋ ਹੱਥ ਕਰਦਾ ਅੱਗੇ ਵਧਿਆ ਤਾਂ ਲੁਟੇਰੇ ਦੁਕਾਨ 'ਚੋਂ ਬਾਹਰ ਭੱਜ ਗਏ ਅਤੇ ਕਿਹਾ ਜਾਂਦਾ ਹੈ ਕਿ ਇਕ ਲੁਟੇਰੇ ਨੇ ਸੜਕ 'ਤੇ ਜਾ ਰਹੇ ਟਰੱਕ ਅੱਗੇ ਸ਼ੰਮੀ ਅਟਵਾਲ ਨੂੰ ਧੱਕਾ ਦੇ ਦਿੱਤਾ ਅਤੇ ਟਰੱਕ ਦੀ ਲਪੇਟ ਵਿਚ ਆਉਣ ਨਾਲ ਸ਼ੰਮੀ ਦੀ ਮੌਕੇ 'ਤੇ ਮੌਤ ਹੋ ਗਈ | ਇਸ ਘਟਨਾ ਵਿਚ ਉਸ ਦੀ ਪਤਨੀ ਦੀਪਾ ਦੇ ਵੀ ਸੱਟਾਂ ਵੱਜੀਆਂ ਹਨ | ਘਟਨਾ ਦੀ ਜਾਂਚ ਕਰ ਰਹੇ ਡਿਪਟੀ ਚੀਫ ਇੰਸਪੈਕਟਰ ਨੀਅਲ ਬਾਲਡੋਕ ਨੇ ਕਿਹਾ ਕਿ 'ਸ਼ੰਮੀ ਅਟਵਾਲ ਨੇ ਬਹਾਦਰੀ ਨਾਲ ਆਪਣੀ ਪਤਨੀ ਅਤੇ ਆਪਣੀ ਦੁਕਾਨ ਦੀ ਰਾਖੀ ਕਰਦਿਆਂ ਜਾਨ ਗੁਆਈ ਹੈ | ਸ਼ੰਮੀ ਅਟਵਾਲ ਸਿੱਖ ਭਾਈਚਾਰੇ ਵਿਚ ਜਾਣੀ-ਪਹਿਚਾਣੀ ਸ਼ਖ਼ਸੀਅਤ ਸੀ ਅਤੇ ਉਹ ਅਕਸਰ ਹੀ ਸ੍ਰੀ ਗੁਰੂ ਸਿੰਘ ਸਭਾ ਬਾਰਕਿੰਗ ਸੇਵਾ ਕਰਦਾ ਸੀ | ਗੁਰੂ ਘਰ ਦੇ ਪ੍ਰਧਾਨ ਸ: ਗੁਰਦੀਪ ਸਿੰਘ ਹੁੰਦਲ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋਸ਼ੀਆਂ ਦੀ ਗਿ੍ਫ਼ਤਾਰੀ ਦੀ ਮੰਗ ਕੀਤੀ ਹੈ |
Sunday, October 13, 2013
ਸ਼ਹੀਦ ਬਾਬਾ ਬੈਰਸੀਆਣਾ ਸਾਹਿਬ ਚੈਰੀਟੇਬਲ ਹਸਪਤਾਲ ਤਿਆਰ-ਕਰਨ ਘੁਮਾਣ ਕੈਨੇਡਾ
![]() |
Karan Ghuman Canada (L) with Shri Prakash Singh Badal, CM Punjab |
NRI Sabha Canada
extends heartiest congratulations to Karan Ghuman and his
associates for this noble work, Sabha President B.S.Ghuman said.
Phailin hits 90 lakh people; 23 dead, lakhs of hom...
The NRI Post - Largest NRI News Portal: Phailin hits 90 lakh people; 23 dead, lakhs of hom...: 9 lakh evacuated from path of Cyclone Phailin Tropical Cyclone Phailin in the Bay of Bengal. Gopalpur - Cyclone 'Phailin' on...
Sunday, July 21, 2013
3,000-pound cash bond for UK visa row
Were you consulted on visa bonds, British MP panel asks Manmohan
London, July 21
A high-powered British parliamentary committee has written to Prime Minister Manmohan Singh asking if he was consulted over a controversial plan to introduce a hefty 3,000-pound cash bond for “high-risk” visitors from India.
A high-powered British parliamentary committee has written to Prime Minister Manmohan Singh asking if he was consulted over a controversial plan to introduce a hefty 3,000-pound cash bond for “high-risk” visitors from India.
Under the pilot scheme announced by British Home Secretary Theresa May last month, citizens of India, along with those of Pakistan, Bangladesh, Nigeria, Ghana and Sri Lanka, could be asked to pay a 3,000-pound cash bond in a bid to prevent them overstaying their visa.
The House of Commons' Home Affairs Select Committee (HASC) -- a group of cross-party MPs chaired by British-Indian Labour MP Keith Vaz -- has been looking into the proposed visa and immigration system that will be enforced from November this year.
"I would be most grateful if you could clarify if your government has been consulted by the UK Government on the bonds pilot. As part of the committee's remit, we have an ongoing inquiry into the work of UK visas and immigration," wrote Vaz, who has previously categorised the scheme as "unfair and discriminatory".
Commerce and Industry Minister Anand Sharma had raised India's concerns over the issue with his British counterparts while on a visit to the UK soon after the policy was announced.
Since then, the UK Government has stressed that the scheme will affect only a handful of high-risk individuals and will be fully re-assessed at the end of the pilot in 2014.
Responding to a similar letter form HSAC, Nigeria accused the UK of racial discrimination. The Nigerian Ambassador to Britain said his country is "not favourably disposed to the proposal as it will affect a good number of Nigerians visiting the UK, even in spite of assurances to the contrary”. "We view it as discriminatory and targeted at only non-white members of the Commonwealth," ambassador Dalhatu Sarki Tafida said. Meanwhile, the HASC is conducting its own inquiries into the workings of Britain's visa and immigration system. — PTI
Controversial scheme
* From November, citizens of India, along with those of Pakistan, Bangladesh, Nigeria, Ghana and Sri Lanka, could be asked to pay a 3,000-pound cash bond to prevent them overstaying their UK visa
* The House of Commons' Home Affairs Select Committee, a group of cross-party MPs chaired by British-Indian Labour MP Keith Vaz, has been looking into the proposed visa system
* Though affected nations have accused the UK Government of racial bias, it has stressed that the scheme will affect only a handful of high-risk individuals.
Monday, June 17, 2013
NRI Law Group Canada: ਧੋਖੇਬਾਜ਼ ਐਨ. ਆਰ. ਆਈ. ਲਾੜਿਆਂ 'ਤੇ ਸਖਤ ਪੰਜਾਬ ਸਰਕਾਰ
NRI Law Group Canada: ਧੋਖੇਬਾਜ਼ ਐਨ. ਆਰ. ਆਈ. ਲਾੜਿਆਂ 'ਤੇ ਸਖਤ ਪੰਜਾਬ ਸਰਕਾਰ: ਚੰਡੀਗੜ੍ਹ- ਪੰਜਾਬ ਵਿਚ ਵਿਆਹ ਦੇ ਨਾਂ 'ਤੇ ਹੋਣ ਵਾਲੀ ਧੋਖਾਧੜੀ 'ਤੇ ਨੱਥ ਪਾਉਣ ਲਈ ਸਰਕਾਰ ਨੇ ਵਿਆਹ ਦੀ ਰਜਿਸਟ੍ਰੇਸ਼ਨ ਜ਼ਰੂਰੀ ਕਰ ਦਿੱਤੀ ਹੈ। ਪੰਜਾਬ ਕੈਬਨਿਟ ...
Subscribe to:
Posts (Atom)