"Never doubt that even a small group of thoughtful, committed, citizens can change the World." — Margaret Mead

Monday, June 25, 2012

ਐਡਮਿੰਟਨ ਵਿਚ ਦੇਸ਼-ਵਿਦੇਸ਼ ਟਾਈਮਜ਼ ਵੱਲੋਂ 'ਸੱਭਿਆਚਾਰਕ ਮੇਲਾ'


* ਵਾਰਿਸ ਭਰਾਵਾਂ ਨੇ ਖੂਬ ਰੰਗ ਬੰਨ੍ਹਿਆ

ਮੇਲੇ ਦੌਰਾਨ ਵਾਰਿਸ ਭਰਾ, ਮੰਤਰੀ ਮਨਮੀਤ ਭੁੱਲਰ, ਸਪੀਕਰ ਜੀਨਜਵੈਸਡੇਸਕੀ, ਵਿਧਾਇਕ ਪੀਟਰ ਸੰਧੂ, ਉੱਘੇ ਕਾਰੋਬਾਰੀ ਪਾਲੀ ਵਿਰਕ, ਕੁਲਦੀਪ ਵਾਰ, ਲਾਡੀ ਪੱਡਾ ਤੇ ਹੋਰ।
ਐਡਮਿੰਟਨ, 25 ਜੂਨ (ਵਤਨਦੀਪ ਸਿੰਘ ਗਰੇਵਾਲ)-ਦੇਸ਼-ਵਿਦੇਸ਼ ਟਾਈਮਜ਼ ਵੱਲੋਂ ਸਾਲਾਨਾ ਸੱਭਿਆਚਾਰਕ ਮੇਲਾ ਸਥਾਨਿਕ ਰਿੱਕ ਸੈਂਟਰ ਦੀਆਂ ਖੁੱਲ੍ਹੀਆਂ ਗਰਾਊਂਡਾਂ ਵਿਚ ਕਰਵਾਇਆ ਗਿਆ, ਜਿਸ ਵਿਚ ਵਾਰਿਸ ਭਰਾਵਾਂ ਨੇ ਆਪਣੀ ਸਾਫ਼-ਸੁਥਰੀ ਗਾਇਕੀ ਰਾਹੀਂ ਐਡਮਿੰਟਨ ਵਾਸੀਆਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਮੇਲੇ ਦੌਰਾਨ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਨੇ ਆਪਣੇ ਨਵੇਂ ਪੁਰਾਣੇ ਸੱਭਿਆਚਾਰਕ ਗੀਤਾਂ ਨਾਲ ਲੋਕਾਂ ਨੂੰ ਭਾਰੀ ਮੀਂਹ ਵਿਚ ਬੈਠਣ ਲਈ ਵੀ ਮਜਬੂਰ ਕਰ ਦਿੱਤਾ। ਇਸ ਮੌਕੇ ਸਥਾਨਿਕ ਗਾਇਕ ਉਪਿੰਦਰ ਮਠਾੜੂ ਤੇ ਮਨਿੰਦਰ ਵਾਸੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਟੇਜ ਦੀ ਭੂਮਿਕਾ ਉੱਘੇ ਰਿਐਲਟਰ ਤੇ ਕਲਾਕਾਰ ਲਾਡੀ ਪੱਡਾ ਨੇ ਨਿਭਾਈ। ਇਸ ਮੌਕੇ ਅਲਬਰਟਾ ਦੇ ਮੰਤਰੀ ਮਨਮੀਤ ਭੁੱਲਰ, ਸਪੀਕਰ ਜੀਨ ਜਵੈਸਡੇਸਕੀ, ਵਿਧਾਇਕ ਪੀਟਰ ਸੰਧੂ, ਵਿਧਾਇਕ ਨਰੇਸ਼ ਭਾਰਦਵਾਜ, ਵਿਧਾਇਕ ਸੁਹੇਲ ਕਾਦਰੀ ਨੇ ਸਮੂਹ ਮੇਲਾ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਪ੍ਰੋਗਰਾਮ ਮੌਕੇ ਮੇਲੇ ਦੇ ਮੁੱਖ ਪ੍ਰਬੰਧਕ ਇੰਦਰਜੀਤ ਸਿੰਘ ਮੁੱਲਾਪੁਰ ਨੇ ਮੇਲੇ ਨੂੰ ਸਫ਼ਲ ਬਣਾਉਣ ਲਈ ਸਮੂਹ ਭਾਈਚਾਰੇ ਦਾ ਧੰਨਵਾਦ ਕੀਤਾ।

No comments:

Post a Comment