1) ਵੁਲਵਰਹੈਂਪਟਨ ਦੀ ਟੀਮ ਜੇਤੂ ਕੱਪ ਨਾਲ ( 2) ਸਾਊਥਾਲ ਦੇ ਟੂਰਨਾਮੈਂਟ ਦਾ ਅਨੋਖਾ ਦ੍ਰਿਸ਼ ਲੈਸਟਰ ਕਬੱਡੀ ਟੀਮ ਦੇ ਖਿਡਾਰੀ ਸੁੱਖਾ ਮੋਢਿਆਂ 'ਤੇ ਕਵੈਂਟਰੀ ਦੀ ਟੀਮ ਦੇ ਖਿਡਾਰੀ ਨੂੰ ਲਿਜਾਂਦਾ ਹੋਇਆ (3) ਸਾਬਕਾ ਖਿਡਾਰੀਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ (4) ਮੁੱਖ ਮਹਿਮਾਨ ਸ. ਗੁਰਮੇਲ ਸਿੰਘ ਮੱਲ੍ਹੀ, ਸ. ਰਵਿੰਦਰ ਸਿੰਘ ਪਵਾਰ, ਸ. ਸੁਰਜੀਤ ਸਿੰਘ ਬਿਲਗਾ ਤੇ ਹੋਰ।
ਲੰਡਨ, 25 ਜੂਨ - ਸਾਊਥਾਲ ਕਬੱਡੀ ਟੂਰਨਾਮੈਂਟ ਸਿਆਸੀ ਕਿੜਾਂ ਕੱਢਦਾ ਹੋਇਆ, ਮੀਂਹ ਤੋਂ ਬਚਦਾ ਬਚਾਉਂਦਾ ਆਖਰ ਸਿਰੇ ਲੱਗ ਹੀ ਗਿਆ, ਹਜ਼ਾਰਾਂ ਦਰਸ਼ਕਾਂ ਦਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਸੀ ਕਿ ਸਾਊਥਾਲ ਸੱਚ ਮੁੱਚ ਹੀ ਮਿੰਨੀ ਪੰਜਾਬ ਹੈ। ਗਰਾਊਂਡ ਦੀਆਂ ਚਾਰੇ ਬਾਹੀਆਂ ਖਚਾਖਚ ਭਰੀਆਂ ਹੋਈਆਂ ਸਨ। ਇਸ ਮੌਕੇ ਸਥਾਨਿਕ ਐਮ ਪੀ ਸ੍ਰੀ ਵਰਿੰਦਰ ਸ਼ਰਮਾ, ਐਮ ਪੀ ਸੀਮਾ ਮਲਹੋਤਰਾ, ਡਾ. ਉਂਕਾਰ ਸਿੰਘ ਸਹੋਤਾ, ਈਲਿੰਗ ਦੇ ਮੇਅਰ ਮੁਹੰਮਦ ਅਸਲਮ, ਹੰਸਲੋ ਦੇ ਮੇਅਰ ਪ੍ਰੀਤਮ ਸਿੰਘ ਗਰੇਵਾਲ, ਸਿੰਘ ਸਭਾ ਦੇ ਪ੍ਰਧਾਨ ਹਿੰਮਤ ਸਿੰਘ ਸੋਹੀ, ਸ਼ੇਰ ਗਰੁੱਪ ਦੇ ਚੇਅਰਮੈਨ ਸ. ਗੁਰਮੇਲ ਸਿੰਘ ਮੱਲ੍ਹੀ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ, ਕਬੱਡੀ ਕਲੱਬ ਦੇ ਪ੍ਰਧਾਨ ਪ੍ਰਮਜੀਤ ਸਿੰਘ ਰੰਧਾਵਾ, ਕੁਲਵੀਰ ਸਿੰਘ ਵਿਰਦੀ, ਕੰਮਾ ਔਜਲਾ, ਬਲਜੀਤ ਮੱਲ੍ਹੀ, ਪਾਲੀ ਢਿਲੋਂ, ਪ੍ਰਭਜੋਤ ਸਿੰਘ ਬਿੱਟੂ ਮੋਹੀ, ਬਲਬੀਰ ਰਣੀਆਂ, ਕੇਵਲ ਰਣਦੇਵਾ, ਬੁਲਟ, ਭਿੰਦਾ ਸੰਧੂ, ਬਿੱਲਾ ਗਿੱਲ ਆਦਿ ਸਮੇਤ ਵੱਡੀ ਗਿਣਤੀ 'ਚ ਸਾਊਥਾਲ ਦੇ ਪ੍ਰਬੰਧਕ ਹਾਜ਼ਰ ਸਨ। ਇਸ ਟੂਰਨਾਮੈਂਟ ਦਾ ਫਾਈਨਲ ਕੱਪ ਪੰਜਾਬ ਯੂਨਾਇਟਿਡ ਵੁਲਵਰਹੈਂਪਟਨ ਨੇ ਤੇ ਦੂਸਰੇ ਨੰਬਰ ਦਾ ਕੱਪ ਡਰਬੀ ਨੇ ਜਿੱਤਿਆ। ਪ੍ਰਬੰਧਕਾਂ ਵੱਲੋਂ ਇਸ ਮੌਕੇ ਸਾਬਕਾ ਕਬੱਡੀ ਖਿਡਾਰੀ, ਸ. ਹਿੰਮਤ ਸਿੰਘ ਸੋਹੀ, ਬਾਈ ਚੀਮਾ, ਇੰਦਰਜੀਤ ਸਿੰਘ ਬੱਲ, ਕੁਲਦੀਪ ਸਿੰਘ ਪੁਰੇਵਾਲ, ਕੁਲਵੰਤ ਸ਼ਾਹ, ਰਸ਼ਪਾਲ ਸਿੰਘ ਅਟਵਾਲ, ਦਵਿੰਦਰ ਸਿੰਘ ਸੰਧੂ ਦਾ ਸਨਮਾਨ ਕੀਤਾ ਗਿਆ। ਪਾਲਾ ਜਲਾਲ ਵਧੀਆ ਜਾਫੀ ਤੇ ਦੀਪਾ ਬੱਲਾਂਵਾਲਾ ਵਧੀਆ ਧਾਵੀ ਐਲਾਨੇ ਗਏ। ਇਸ ਮੌਕੇ ਨਿਰਮਲ ਸਿੱਧੂ ਤੇ ਨੈੱਬ ਸਿੱਧੂ ਨੇ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ ਤੇ ਸਟੇਜ ਦੀ ਕਾਰਵਾਈ ਸੁਖਦੇਵ ਸਿੰਘ ਔਜਲਾ, ਸੁਖਬੀਰ ਸਿੰਘ ਸੋਢੀ ਨੇ ਨਿਭਾਈ ਤੇ ਕੁਮੈਂਟਰੀ ਦਾ ਰੰਗ ਭਿੰਦਾ ਮੁਠੱਡਾ, ਸੋਖਾ ਢੇਸੀ ਤੇ ਰਵਿੰਦਰ ਕੋਛੜ ਨੇ ਬੰਨ੍ਹਿਆ।
No comments:
Post a Comment