ਸਕੂਲ ਦੀ ਪ੍ਰਬੰਧਕੀ ਕਮੇਟੀ ਤੇ ਸਟਾਫ ਪ੍ਰੋਗਰਾਮ ਦੌਰਾਨ ਕਲਾਕਾਰ
ਬੱਚਿਆਂ ਨਾਲ।
ਐਡਮਿੰਟਨ, 12 ਮਈ (ਵਤਨਦੀਪ ਸਿੰਘ ਗਰੇਵਾਲ)-ਐਡਮਿੰਟਨ ਖਾਲਸਾ ਸਕੂਲ ਵੱਲੋਂ ਵਿਸਾਖੀ ਮੇਲਾ ਸਥਾਨਿਕ ਮਹਾਰਾਜਾ ਬੈਕੁੰਟ ਹਾਲ ਵਿਚ ਮਨਾਇਆ ਗਿਆ, ਜਿਸ ਦੀ ਸ਼ੁਰੂਆਤ ਕੈਨੇਡਾ ਦੇ ਰਾਸ਼ਟਰੀ ਗੀਤ 'ਓ ਕੈਨੇਡਾ' ਅਤੇ ਧਾਰਮਿਕ ਸ਼ਬਦ ਨਾਲ ਹੋਈ। ਇਸ ਮੌਕੇ ਸਕੂਲ ਦੇ ਬੱਚਿਆਂ ਵੱਲੋਂ ਗਿੱਧਾ, ਭੰਗੜਾ, ਡਾਂਸ ਤੋਂ ਇਲਾਵਾ ਹੋਰ ਵੀ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਪ੍ਰੋਗਰਾਮ ਦੌਰਾਨ ਵੱਖ-ਵੱਖ ਕਲਾਸਾਂ ਵਿਚੋਂ ਅੱਵਲ ਰਹਿਣ ਵਾਲੇ ਬੱਚਿਆਂ ਨੂੰ ਸਨਮਾਨ ਵੀ ਦਿੱਤੇ ਗਏ। ਇਸ ਮੌਕੇ ਸਕੂਲ ਦੇ ਮੀਤ ਪ੍ਰਧਾਨ ਜਗਜੀਤ ਸਿੰਘ ਗਿੱਲ ਨੇ ਕਿਹਾ ਕਿ ਸਕੂਲ ਵਿਚ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਤੇ ਗੁਰਮਤਿ ਵਿੱਦਿਆ ਦੀ ਵੀ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ। ਇਸ ਮੌਕੇ ਉਨ੍ਹਾਂ ਸਮੂਹ ਭਾਈਚਾਰੇ ਵੱਲੋਂ ਪ੍ਰੋਗਰਾਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਧੰਨਵਾਦ ਕੀਤਾ। ਪ੍ਰੋਗਰਾਮ ਦੌਰਾਨ ਸਕੂਲ ਦੇ ਪ੍ਰਧਾਨ ਬੱਲ ਸੰਧੂ, ਸਕੱਤਰ ਗੁਰਚਰਨ ਸੰਘਾ, ਡਾਇਰੈਕਟਰ ਅਮਰਜੀਤ ਸਰਾਂ, ਦਰਸ਼ਨ ਗਿੱਲ, ਪ੍ਰਿੰਸੀਪਲ ਰਵੀਨਾ ਦਿਉਲ, ਹਰਬੀਰ ਸੰਧੂ ਤੋਂ ਇਲਾਵਾ ਹੋਰ ਵੀ ਭਾਈਚਾਰਾ ਭਾਰੀ ਗਿਣਤੀ 'ਚ ਮੌਜੂਦ ਸੀ।
No comments:
Post a Comment