"Never doubt that even a small group of thoughtful, committed, citizens can change the World." — Margaret Mead

Wednesday, May 9, 2012

ਛੋਟੀ ਉਮਰ ਦੀਆਂ ਬੱਚੀਆਂ ਦਾ ਸਰੀਰਕ ਸ਼ੋਸ਼ਣ



ਪਾਕਿਸਤਾਨੀ ਮੂਲ ਦੇ 9 ਵਿਅਕਤੀ ਦੋਸ਼ੀ ਕਰਾਰ
ਅਦਾਲਤ ਵੱਲੋਂ ਦੋਸ਼ੀ ਪਾਏ ਗਏ ਮਾਸੂਮ ਬੱਚੀਆਂ ਦੇ ਸਰੀਰਕ ਸ਼ੋਸ਼ਣ ਕਰਨ ਵਾਲੇ ਪਾਕਿਸਤਾਨੀ ਮੂਲ ਦੇ ਵਿਅਕਤੀ।



ਲੰਡਨ, 9 ਮਈ - 13 ਸਾਲਾ ਇਕ ਬੱਚੀ ਸਮੇਤ ਛੋਟੀ ਉਮਰ ਦੀਆਂ ਲੜਕੀਆਂ ਨੂੰ ਵਰਗਲਾ ਕੇ ਉਨ੍ਹਾਂ ਨੂੰ ਡਰਗ, ਸ਼ਰਾਬ ਅਤੇ ਹੋਰ ਵਸਤੂਆਂ ਦੇ ਲਾਲਚ ਵਿਚ ਫਸਾ ਕੇ ਉਨ੍ਹਾਂ ਨਾਲ ਜ਼ਬਰਦਸਤੀ ਕਰਨ ਵਾਲੇ 9 ਵਿਅਕਤੀਆਂ ਦੇ ਇਕ ਏਸ਼ੀਅਨ ਗਰੋਹ ਨੂੰ ਲਿਵਰਪੂਲ ਅਦਾਲਤ ਨੇ ਅੱਜ ਦੋਸ਼ੀ ਕਰਾਰ ਦੇ ਦਿੱਤਾ ਹੈ। ਜਦ ਕਿ ਰੁਚਡੇਲ ਦੇ 2 ਵਿਅਕਤੀਆਂ ਕਾਮਰ ਸਹਿਜ਼ਾਦ ਅਤੇ ਲਿਆਕਤ ਸ਼ਾਹ ਤੇ ਅਜੇ ਮੁਕੱਦਮਾ ਚੱਲ ਰਿਹਾ ਹੈ। ਵਰ੍ਹੇ 2008 ਦੇ ਇਸ ਮਾਮਲੇ ਵਿਚ ਸ਼ਹਿਰ ਦੇ ਦੋ ਟੇਕਅਵੇਅ ਸ਼ਾਮਿਲ ਸਨ, ਜਦ ਕਿ 24 ਤੋਂ 59 ਸਾਲ ਦੀ ਉਮਰ ਤੱਕ ਦੇ ਆਦਮੀਆਂ ਦਾ ਇਕ ਗਰੁੱਪ ਇਸ ਵਿਚ ਸ਼ਾਮਿਲ ਸੀ।
ਓਲਡਹੈਮ ਦੇ ਇਕ 59 ਸਾਲਾ ਵਿਅਕਤੀ ਨੂੰ ਵੀ ਕਈ ਦੋਸ਼ਾਂ ਵਿਚ ਦੋਸ਼ੀ ਪਾਇਆ ਗਿਆ ਹੈ। ਪਰ ਉਸ ਦੀ ਪਹਿਚਾਣ ਗੁਪਤ ਰੱਖੀ ਗਈ ਹੈ। ਦੋਸ਼ੀਆਂ ਵਿਚ ਕਬੀਰ ਹੁਸੈਨ 25, ਅਬਦੁਲ ਅਜ਼ੀਜ਼ 41, ਅਬਦੁਲ ਰੌਫ 43, ਮੁਹੰਮਦ ਸਾਜਿਦ 35, ਮੁਮੰਦ ਅਮਿਨ 45, ਹਾਮਿਦ ਸਫੀ 22, ਅਬਦੁਲ ਕਾਇਓਮ 44, ਲਿਆਕਤ ਸ਼ਾਹ 42 ਅਤੇ ਇਕ 59 ਸਾਲਾ ਵਿਅਕਤੀ ਸ਼ਾਮਿਲ ਹੈ ਜਿਸ ਦੀ ਪਹਿਚਾਣ ਅਦਾਲਤ ਵੱਲੋਂ ਨਸ਼ਰ ਨਹੀਂ ਕੀਤੀ ਗਈ।
ਰਮਦਾਨ ਫਾਊਂਡੇਸ਼ਨ ਦੇ ਚੀਫ ਮੁਹੰਮਦ ਸਾਫੀਕ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਸ਼ਰਮ ਨਾਲ ਪਾਕਿਸਤਾਨੀ ਭਾਈਚਾਰੇ ਦੇ ਬਜ਼ੁਰਗਾਂ ਦਾ ਸਿਰ ਮਿੱਟੀ ਵਿਚ ਧਸ ਗਿਆ ਹੈ, ਉਨ੍ਹਾਂ ਕਿਹਾ ਕਿ ਇਹ ਬ੍ਰਿਟਿਸ਼ ਪਾਕਿਸਤਾਨੀ ਭਾਈਚਾਰੇ ਵਿਚ ਵੱਡੀ ਸਮੱਸਿਆ ਹੈ। ਮਾਨਚੈਸਟਰ ਦੇ ਪੁਲਿਸ ਚੀਫ ਨੇ ਕਿਹਾ ਹੈ ਕਿ ਇਹ ਕੋਈ ਨਸਲੀ ਮਾਮਲਾ ਨਹੀਂ ਹੈ, ਬਲਕਿ ਵੱਡੀ ਉਮਰ ਦੇ ਲੋਕਾਂ ਵੱਲੋਂ ਛੋਟੀ ਉਮਰ ਦੇ ਬੱਚਿਆਂ ਦਾ ਸ਼ੋਸ਼ਣ ਕਰਨਾ ਹੈ। ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਦੇ ਬਾਹਰ ਵੱਡੀ ਗਿਣਤੀ ਵਿਚ ਪੁਲੀਸ ਫੋਰਸ ਲਗਾਈ ਗਈ ਸੀ, ਇਸ ਦੌਰਾਨ ਸੰਬੰਧਿਤ ਦੋਸ਼ੀਆਂ ਦੇ ਦੋਵੇਂ ਟੇਕਅਵੇਅ ਦੀਆਂ ਦੁਕਾਨਾਂ ਤੇ 100 ਤੋਂ ਵੱਧ ਲੋਕਾਂ ਨੇ ਹਮਲਾ ਕਰਕੇ ਭੰਨ-ਤੋੜ ਦੀ ਕੋਸ਼ਿਸ਼ ਕਰਨ ਦੀ ਵੀ ਖ਼ਬਰ ਮਿਲੀ ਹੈ।

No comments:

Post a Comment