"Never doubt that even a small group of thoughtful, committed, citizens can change the World." — Margaret Mead

Monday, July 2, 2012

ਐਡਮਿੰਟਨ 'ਚ 145ਵਾਂ 'ਕੈਨੇਡਾ ਡੇ' ਧੂਮਧਾਮ ਨਾਲ ਮਨਾਇਆ


ਹਜ਼ਾਰਾਂ ਲੋਕਾਂ ਨੇ ਮਾਣਿਆ ਆਤਿਸਬਾਜ਼ੀ ਦਾ ਨਜ਼ਾਰਾ
 
ਕੈਨੇਡਾ ਡੇ' ਦੇ ਮੌਕੇ ਸੀਨੀਅਰ ਸੁਸਾਇਟੀ ਵਿਖੇ ਵਿਧਾਨ ਸਭਾ ਦੇ ਸਪੀਕਰ ਜੀਨ ਜਵੈਸਡੇਸਕੀ, ਵਿਧਾਇਕ ਨਰੇਸ਼ ਭਾਰਦਵਾਜ ਕੇਕ ਕੱਟਦੇ ਹੋਏ। 
ਐਡਮਿੰਟਨ, 2 ਜੁਲਾਈ (ਵਤਨਦੀਪ ਸਿੰਘ ਗਰੇਵਾਲ)-ਮਿਲਵੁਡਜ਼ ਕਲਚਰਲ ਸੁਸਾਇਟੀ ਆਫ਼ ਰਿਟਾਇਰਡ ਐਂਡ ਸੈਮੀ ਰਿਟਾਇਰਡ ਵੱਲੋਂ 145ਵਾਂ 'ਕੈਨੇਡਾ ਡੇ' ਸਥਾਨਿਕ ਸੀਨੀਅਰ ਸੁਸਾਇਟੀ ਵਿਖੇ ਮਨਾਇਆ ਗਿਆ, ਜਿਸ ਵਿਚ ਸਪੀਕਰ ਜੀਨ ਜਵੈਸਡੇਸਕੀ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਕੈਨੇਡਾ ਦੇ ਰਾਸ਼ਟਰੀ ਗੀਤ 'ਓ ਕੈਨੇਡਾ' ਨਾਲ ਸ਼ੁਰੂ ਕੀਤੀ। ਇਸ ਮੌਕੇ ਕੈਨੇਡਾ ਵਾਸੀਆਂ ਨੂੰ ਵਧਾਈ ਦਿੰਦਿਆਂ ਅਲਬਰਟਾ ਵਿਧਾਨ ਸਭਾ ਦੇ ਸਪੀਕਰ ਜੀਨ ਜਵੈਸਡੇਸਕੀ ਨੇ ਕਿਹਾ ਕਿ ਕੈਨੇਡਾ ਇਕ ਬਹੁ-ਸੱਭਿਆਚਾਰਕ ਦੇਸ਼ ਹੈ, ਇਥੋਂ ਦੀਆਂ ਲੋਕ ਪੱਖੀ ਨੀਤੀਆਂ ਕਾਰਨ ਹੀ ਹਰ ਵਿਅਕਤੀ ਇਥੇ ਵਸਣ ਨੂੰ ਤਰਜੀਹ ਦਿੰਦਾ ਹੈ। ਇਸ ਮੌਕੇ ਸੰਸਦ ਮੈਂਬਰ ਮਾਈਕ ਲੇਕ, ਵਿਧਾਇਕ ਨਰੇਸ਼ ਭਾਰਦਵਾਜ, ਵਿਧਾਇਕ ਸੁਹੇਲ ਕਾਦਰੀ ਅਤੇ ਸਿਟੀ ਕੌਂਸਲਰ ਅਮਰਜੀਤ ਸੋਹੀ ਨੇ ਵੀ ਸਮੂਹ ਕੈਨੇਡਾ ਨਿਵਾਸੀਆਂ ਨੂੰ ਵਧਾਈ ਦਿੱਤੀ। ਪ੍ਰੋਗਰਾਮ ਦੌਰਾਨ ਉੱਘੇ ਗਾਇਕ ਸੁਰਿੰਦਰ ਲਾਡੀ, ਅਮਰਜੀਤ ਪੁਰੇਵਾਲ, ਗੀਤਕਾਰ ਲਾਡੀ ਸੂਸਾਂ ਵਾਲਾ ਅਤੇ ਗਾਇਕ ਪੱਪੂ ਜੋਗਰ ਨੇ ਵੀ ਆਪਣੇ ਗੀਤਾਂ ਨਾਲ ਹਾਜ਼ਰੀ ਲਗਵਾਈ। ਇਸ ਸਮਾਗਮ ਦੌਰਾਨ 80 ਸਾਲ ਦੀ ਉਮਰ ਤੋਂ ਉਪਰ ਦੇ ਬਜ਼ੁਗਰਾਂ ਅਤੇ ਇੰਨਡੋਰ ਖੇਡਾਂ 'ਚ ਜੇਤੂ ਰਹਿਣ ਵਾਲੇ ਬਜ਼ੁਗਰਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਪ੍ਰੋਗਰਾਮ ਦੌਰਾਨ ਸੁਸਾਇਟੀ ਦੇ ਪ੍ਰਧਾਨ ਸਰਵਣ ਸਿੰਘ ਦੁਸਾਂਝ ਨੇ ਆਏ ਹੋਏ ਸਮੂਹ ਭਾਈਚਾਰੇ ਦਾ ਧੰਨਵਾਦ ਕੀਤਾ ਅਤੇ ਵਧਾਈ ਦਿੱਤੀ। ਇਸ ਮੌਕੇ ਰਿੱਕ ਸੈਂਟਰ ਮਿਲਵੁਡਜ਼ ਦੀਆਂ ਗਰਾਊਂਡਾਂ ਵਿਚ ਰਾਤ ਸਮੇਂ ਆਤਿਸ਼ਬਾਜ਼ੀ ਵੀ ਕੀਤੀ ਗਈ।

No comments:

Post a Comment