"Never doubt that even a small group of thoughtful, committed, citizens can change the World." — Margaret Mead

Tuesday, July 10, 2012

ਕੈਨੇਡਾ ਵਿਚ ਕਰਜ਼ਾ ਲੈਣਾ ਹੋਇਆ ਔਖਾ



ਟੋਰਾਂਟੋ, 10 ਜੁਲਾਈ - ਕੈਨੇਡਾ ਦੇ ਵਿੱਤ ਮੰਤਰੀ ਜਿੰਮ ਫਲਾਹਰਟੀ ਵਲੋਂ ਬੀਤੀ 21 ਜੂਨ ਨੂੰ ਘਰਾਂ ਦੀ ਮਾਰਗੇਜ ਬਾਰੇ ਕਾਨੂੰਨ ਸਖਤ ਕਰਨ ਦਾ ਐਲਾਨ ਕੀਤਾ ਗਿਆ ਸੀ, ਜੋ ਬੀਤੀ 9 ਜੁਲਾਈ ਤੋਂ ਦੇਸ਼ ਭਰ ਵਿਚ ਲਾਗੂ ਹੋ ਗਿਆ ਹੈ। ਪਰ ਇਕ ਰਿਪੋਰਟ ਅਨੁਸਾਰ ਬਹੁ-ਗਿਣਤੀ ਲੋਕਾਂ ਨੂੰ ਅਜੇ ਤੱਕ ਇਸ ਬਾਰੇ ਪਤਾ ਨਹੀਂ ਹੈ। ਹੁਣ ਘਰ ਦੀ ਕੀਮਤ ਦੇ 80 ਫੀਸਦੀ ਤੋਂ ਜ਼ਿਆਦਾ ਕਰਜ਼ਾ ਨਹੀਂ ਲਿਆ ਜਾ ਸਕਦਾ, ਜੋ ਪਹਿਲਾਂ 85 ਫੀਸਦੀ ਸੀ। ਕਰਜ਼ਾ ਵਾਪਸ ਕਰਨ ਦਾ ਵੱਧ ਤੋਂ ਵੱਧ ਸਮਾਂ 30 ਸਾਲ ਤੋਂ ਘਟਾ ਕੇ 25 ਸਾਲ ਕਰ ਦਿੱਤਾ ਗਿਆ ਹੈ। ਬੈਂਕ ਆਫ ਮਾਂਟਰੀਅਲ ਦੇ ਸਰਵੇਖਣ ਅਨੁਸਾਰ ਅਜੇ ਦੇਸ਼ ਦੇ ਮਸਾਂ 50 ਕੁ ਫੀਸਦੀ ਲੋਕਾਂ ਨੂੰ ਸਖਤ ਹੋਏ ਇਕ ਕਾਨੂੰਨ ਬਾਰੇ ਪਤਾ ਲੱਗਾ ਹੈ।

No comments:

Post a Comment