ਵਾਸ਼ਿੰਗਟਨ, 8 ਅਪ੍ਰੈਲ - ਐੱਚ-1ਬੀ ਵੀਜ਼ਾ ਧਾਰਕਾਂ ਦੀਆਂ ਪਤਨੀਆਂ ਜਾਂ ਪਤੀਆਂ, ਜਿਨ੍ਹਾਂ ਕੋਲ ਕੋਈ ਤਕਨੀਕੀ ਮੁਹਾਰਿਤ ਹੋਵੇਗੀ, ਨੂੰ ਅਮਰੀਕਾ 'ਚ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ | ਵਾਈਟ ਹਾਊਸ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਹੋਮਲੈਂਡ ਸੁਰੱਖਿਆ ਵਿਭਾਗ ਜਲਦੀ ਹੀ ਵਿਸ਼ਵ ਦੇ ਤਕਨੀਕੀ ਮਾਹਿਰਾਂ ਦੇ ਲਈ ਤਜਵੀਜ਼ਤ ਨਿਯਮਾਂ ਨੂੰ ਪ੍ਰਕਾਸ਼ਿਤ ਕਰੇਗਾ, ਜਿਸ ਨਾਲ ਅਮਰੀਕਾ ਦੀ ਆਰਥਿਕਤਾ 'ਚ ਵਾਧੇ ਦੇ ਮੰਤਵ ਨਾਲ ਇਥੇ ਨੌਕਰੀਆਂ ਦਾ ਪ੍ਰਬੰਧ ਕੀਤਾ ਜਾਵੇਗਾ | ਬਿਆਨ ਅਨੁਸਾਰ ਐੱਚ-1ਬੀ ਵੀਜ਼ਾ ਧਾਰਕਾਂ ਦੀਆਂ ਤਕਨੀਕੀ ਮਾਹਿਰ ਪਤਨੀਆਂ ਜਾਂ ਪਤੀਆਂ ਤੋਂ ਇਲਾਵਾ ਵਿਸ਼ਵ ਭਰ ਦੇ ਪ੍ਰੋਫੈਸਰਾਂ ਅਤੇ ਖੋਜਕਰਤਾਵਾਂ ਇਹ ਮੌਕਾ ਪ੍ਰਦਾਨ ਕੀਤਾ ਜਾਵੇਗਾ | ਸੂਤਰਾਂ ਅਨੁਸਾਰ ਇਕ ਅਕਤੂਬਰ, 2014 ਤੋਂ ਸ਼ੁਰੂ ਹੋ ਰਹੇ ਵਿੱਤੀ ਵਰ੍ਹੇ ਲਈ ਵੱਧ ਤੋਂ ਵੱਦ 65000 ਐੱਚ-1ਬੀ ਵੀਜ਼ੇ ਪ੍ਰਦਾਨ ਕੀਤੇ ਜਾ ਸਕਦੇ ਹਨ |
No comments:
Post a Comment