"Never doubt that even a small group of thoughtful, committed, citizens can change the World." — Margaret Mead

Tuesday, April 15, 2014

ਸਿੱਖ ਭਾਈਚਾਰੇ ਨੂੰ ਕੈਨੇਡੀਅਨ ਦੂਤਘਰਾਂ 'ਚ ਕਿਰਪਾਨ ਪਹਿਨ ਕੇ ਜਾਣ ਦੀ ਇਜਾਜ਼ਤ

ਟੋਰਾਂਟੋ/ਵੈਨਕੂਵਰ, 15 ਅਪ੍ਰੈਲ - ਖਾਲਸਾ ਸਾਜਨਾ ਦਿਵਸ ਵਾਲੇ ਦਿਨ ਕੈਨੇਡਾ ਦੇ ਵਿਦੇਸ਼ ਮੰਤਰਾਲੇ ਵੱਲੋਂ ਵਿਦੇਸ਼ਾਂ ਵਿਚ ਸਥਿਤ ਦੇਸ਼ ਦੇ ਦੂਤਾਵਾਸਾਂ ਅਤੇ ਕੌਾਸਲਖਾਨਿਆਂ ਲਈ ਨਵੀਂ ਹਦਾਇਤ ਜਾਰੀ ਕਰਕੇ ਸਿੱਖਾਂ ਵਾਸਤੇ ਸ੍ਰੀ ਸਾਹਿਬ (ਛੋਟੀ ਕਿਰਪਾਨ) ਸਮੇਤ ਦੂਤਾਵਾਸ ਵਿਚ ਦਾਖਲ ਹੋਣਾ ਸੰਭਵ ਕਰ ਦਿੱਤਾ ਗਿਆ ਹੈ, ਜਿਸ 'ਤੇ ਕੈਨੇਡਾ ਭਰ ਦੇ ਸਿੱਖਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ | ਵਰਲਡ ਸਿੱਖ ਆਰਗੇਨਾਈਜੇਸ਼ਨ (ਡਬਲਿਊ. ਐਸ. ਓ.) ਦੇ ਆਗੂਆਂ ਦੀ ਹਾਜ਼ਰੀ ਵਿਚ ਬਹੁ-ਸੱਭਿਆਚਾਰਕ ਮਾਮਲਿਆਂ ਦੇ ਰਾਜ ਮੰਤਰੀ ਟਿਮ ਉੱਪਲ ਨੇ ਕਿਹਾ ਕਿ ਕੈਨੇਡਾ ਦੀ ਸਰਕਾਰ ਦੇਸ਼ ਅਤੇ ਵਿਦੇਸ਼ਾਂ ਵਿਚ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਬਰਕਰਾਰ ਰੱਖਣ ਲਈ ਵਚਨਬੱਧ ਹੈ | ਉਨ੍ਹਾਂ ਆਖਿਆ ਕਿ ਹੁਣ ਵਿਦੇਸ਼ਾਂ ਵਿਚ ਸਥਿਤ ਕੈਨੇਡਾ ਦੇ ਦੂਤਾਵਾਸਾਂ ਵਿਚ ਦਾਖਲ ਹੋਣ ਸਮੇਂ ਸਿੱਖਾਂ ਨੂੰ ਗਾਤਰਾ ਉਤਾਰਨ ਦੀ ਲੋੜ ਨਹੀਂ | ਵਿਦੇਸ਼ ਮੰਤਰਾਲੇ ਦੀ ਨਵੀਂ ਨੀਤੀ ਅਨੁਸਾਰ ਕੈਨੇਡਾ ਦੇ ਦੂਤਾਵਾਸਾਂ ਵਿਚ ਸਿੱਖਾਂ ਨੂੰ ਇਹ ਆਜ਼ਾਦੀ ਪ੍ਰਦਾਨ ਕਰਨ ਦੇ ਨਾਲ-ਨਾਲ ਉਥੇ ਅਮਲੇ ਦੀ ਸੁਰੱਖਿਆ ਯਕੀਨੀ ਰੱਖਣ ਲਈ ਇਹ ਲਾਜ਼ਮੀ ਹੋਵੇਗਾ ਕਿ ਕਿਰਪਾਨ ਮਿਆਨ ਦੇ ਅੰਦਰ ਹੋਵੇ ਅਤੇ ਗਾਤਰੇ ਦੀ ਸ਼ਕਲ ਵਿਚ ਕੱਪੜਿਆਂ ਦੇ ਥੱਲੇ ਪਹਿਨੀ ਹੋਵੇ | ਧਿਆਨ ਦੇਣ ਯੋਗ ਗੱਲ ਇਹ ਵੀ ਹੈ ਕਿ ਉਹ ਸਿੱਖ ਗਾਤਰਾ ਪਹਿਨ ਕੇ ਦੂਤਾਵਾਸ/ ਕੌਾਸਲਖਾਨੇ ਵਿਚ ਜਾ ਸਕਦੇ ਹਨ, ਜਿਨ੍ਹਾਂ ਨੇ ਪੂਰੇ ਪੰਜ ਕੱਕਾਰ ਸਜਾਏ ਹੋਣਗੇ | ਸ: ਉੱਪਲ ਨੇ ਕਿਹਾ ਕਿ ਵਿਭਿੰਨਤਾ ਦੇਸ਼ ਦੀਆਂ ਸਭ ਤੋਂ ਵੱਡੀਆਂ ਤਾਕਤਾਂ ਵਿਚੋਂ ਇਕ ਹੈ ਅਤੇ ਧਾਰਮਿਕ ਆਜ਼ਾਦੀ ਕੈਨੇਡਾ ਦੀ ਬੁਨਿਆਦੀ ਖੂਬੀ ਹੈ | ਉਨ੍ਹਾਂ ਆਖਿਆ ਕਿ ਸਰਕਾਰ ਵੱਲੋਂ ਕਿਰਪਾਨ ਬਾਰੇ ਅਪਣਾਈ ਗਈ ਨਵੀਂ ਨੀਤੀ ਨਾਲ ਕੈਨੇਡਾ ਦੀਆ ਕਦਰਾਂ-ਕੀਮਤਾਂ ਨੂੰ ਦੁਨੀਆ ਭਰ ਵਿਚ ਪ੍ਰਚਾਰਨ ਵਿਚ ਮਦਦ ਮਿਲੇਗੀ | ਡਬਲਿਊ.ਐਸ.ਓ. ਵੱਲੋਂ ਸਿੱਖਾਂ ਨੂੰ ਕੈਨੇਡਾ ਦੇ ਦੂਤਾਵਾਸਾਂ ਵਿੱਚ ਕਿਰਪਾਨ ਪਹਿਨਣ ਦੀ ਖੁੱਲ੍ਹ ਦਿੱਤੇ ਜਾਣ ਦੇ ਮੁੱਦੇ 'ਤੇ 2012 ਕੈਨੇਡਾ ਦੀ ਸਰਕਾਰ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਸੀ | ਸਿੱਖਾਂ ਨੂੰ ਕੈਨੇਡਾ ਦੀ ਸੰਸਦ ਅਤੇ ਸਰਵ ਉੱਚ-ਅਦਾਲਤ ਵਿੱਚ ਕਿਰਪਾਨ ਸਮੇਤ ਜਾਣ ਦੀ ਖੁੱਲ੍ਹ ਪਹਿਲਾਂ ਹੀ ਮਿਲੀ ਹੋਈ ਹੈ |
ਇਸ ਦੌਰਾਨ ਵਿਸ਼ਵ ਸਿੱਖ ਸੰਸਥਾ ਕੈਨੇਡਾ ਦੇ ਪ੍ਰਧਾਨ ਡਾ: ਅੰ ਮਿ੍ਤਪਾਲ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਉਹ ਕੈਨੇਡਾ ਦੇ ਮੰਤਰੀ ਸਟੀਵਨ ਹਾਰਪਰ ਦਾ ਕਿਰਪਾਨ ਨੂੰ ਵਿਸ਼ਵ ਕੈਨੇਡਾ ਮਿਸ਼ਨ 'ਚ ਮਾਨਤਾ ਦਿੱਤੇ ਜਾਣ 'ਤੇ ਧੰਨਵਾਦ ਕਰਦੇ ਹਨ | ਉਨ੍ਹਾਂ ਕਿਹਾ ਕਿ ਇਹ ਐਲਾਨ ਖਾਲਸਾ ਸਿਰਜਣਾ ਦਿਵਸ ਮੌਕੇ ਕੀਤਾ ਜਾਣਾ ਹੋਰ ਵੀ ਅਹਿਮ ਹੈ, ਕਿਉਂਕਿ ਇਹ ਦਿਹਾੜਾ ਵਿਸ਼ਵ ਦੇ ਇਤਿਹਾਸ 'ਚ ਮਨੁੱਖੀ ਆਜ਼ਾਦੀ ਅਤੇ ਬਰਾਬਰਤਾ ਦਾ ਪ੍ਰਤੀਕ ਹੈ | ਕੈਨੇਡਾ ਭਰ ਦੀਆਂ ਸਿੱਖ ਸੰਸਥਾਵਾਂ, ਗੁਰਦੁਆਰਾ ਸੁਸਾਇਟੀਆਂ ਅਤੇ ਜਥੇਬੰਦੀਆਂ ਨੇ ਕਿਰਪਾਨ ਦੀ ਮਾਨਤਾ ਦੇ ਕੈਨੇਡਾ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ | ਕੰਜਰਵੇਟਿਵ ਐਮ. ਪੀ. ਪਰਮ ਗਿੱਲ ਅਤੇ ਵਿਸ਼ਵ ਸਿੱਖ ਸੰਸਥਾ ਦੇ ਕਾਨੂੰਨੀ ਮਾਹਿਰ ਬਲਪ੍ਰੀਤ ਸਿੰਘ ਨੇ ਵੀ ਕਿਰਪਾਨ ਮਿਸ਼ਨ ਨੂੰ ਇਤਿਹਾਸਕ ਕਰਾਰ ਦਿੱਤਾ ਹੈ |

No comments:

Post a Comment