"Never doubt that even a small group of thoughtful, committed, citizens can change the World." — Margaret Mead

Tuesday, February 28, 2012

Strike disrupts bank, transport services



Passengers stranded at the NSCBI Airport in Kolkata during Tuesday’s strike. — PTI
New Delhi, February 28
Public sector banking remained paralysed throughout the country while transport services were hit in most states as the nationwide 24-hour strike called by 11 major trade unions evoked a mixed response, while the Left trade unions led by CITU claimed success.

However, the Trinamool Congress-led government in West Bengal and the Congress-led government in Kerala claimed to have thwarted Left designs. These governments had made special efforts to defeat the strike, threatening their employees with break in service. There were reports of violent attacks by Trinamool activists on Left workers, leaders and even journalists in West Bengal.
Despite Chief Minister Mamata Banerjee’s determined effort to defeat the bandh, shops, markets and business establishments remained closed in many areas, while state-run buses and trams plied with fewer passengers.
But government offices remained open with Mamata pronouncing a day earlier that absence from duty would be treated as “break in service”.
The police resorted to lathicharge against trade unionists protesting against the “wrong policies” of the government, as part of the countrywide protest in Srinagar on Tuesday. The demonstration was organised at the Sher-e-Kashmir Park, where the protesters tried to block the main road.
Punjab Roadways buses remained off road in Jalandhar. Employees of banks, farm unions and other trade factions also participated in the strike. The Ludhiana industry, which carries out transactions, suffered huge losses. Banks, postal services, the Punjab State Power Corporation Limited and BSNL were also affected.
The banking and insurance sectors were severely hit in the state as employees of public sector financial institutions and trade unions went on a strike. Private sector banks and insurance companies functioned as usual.
Banking and bus services were hit across the state on Tuesday. Commuters and bank clients suffered the most as buses remained off the road for most part of the day while most scheduled banks also remained closed. Reports of the strike were received from Rohtak, Hisar, Sonepat, Bhiwani and Faridabad, among other places.

ਦੇਸ਼ ਵਿਆਪੀ ਹੜਤਾਲ ਦਾ ਮਿਲਿਆ-ਜੁਲਿਆ ਅਸਰ

ਨਵੀਂ ਦਿੱਲੀ, 28 ਫਰਵਰੀ (ਏਜੰਸੀਆਂ)-11 ਵੱਡੀਆਂ ਟਰੇਡ ਯੂਨੀਅਨਾਂ ਵਲੋਂ 24 ਘੰਟੇ ਹੜਤਾਲ ਦੇ ਦਿੱਤੇ ਸੱਦੇ ਦਾ ਮਿਲਿਆ ਜੁਲਿਆ ਅਸਰ ਰਿਹਾ ਹੈ ਜਿਸ ਕਾਰਨ ਸਰਕਾਰੀ ਖੇਤਰ ਦੀਆਂ ਬੈਂਕਾਂ ਵਿਚ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ ਜਦਕਿ ਕੁਝ ਰਾਜਾਂ ਵਿਚ ਟਰਾਂਸਪੋਰਟ ਸੇਵਾਵਾਂ 'ਤੇ ਮਾੜਾ ਅਸਰ ਪਿਆ। ਭਾਵੇਂ ਹੜਤਾਲ ਕਾਰਨ ਕੇਰਲਾ, ਉੜੀਸਾ ਅਤੇ ਤ੍ਰਿਪੁਰਾ ਵਰਗੇ ਰਾਜਾਂ ਵਿਚ ਹੜਤਾਲ ਦਾ ਵਧੇਰੇ ਅਸਰ ਹੋਇਆ ਪਰ ਦਿੱਲੀ, ਮੁੰਬਈ ਅਤੇ ਚੇਨਈ ਵਰਗੇ ਵੱਡੇ ਸ਼ਹਿਰਾਂ ਵਿਚ ਜਨਜੀਵਨ ਆਮ ਵਾਂਗ ਰਿਹਾ ਜਦਕਿ ਪੱਛਮੀ ਬੰਗਾਲ ਜਿਥੇ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਹੈ ਵਿਚ ਹੜਤਾਲ ਦਾ ਮਿਲਿਆ ਜੁਲਿਆ ਅਸਰ ਹੋਇਆ ਹੈ। ਪੱਛਮੀ ਬੰਗਾਲ ਵਿਚ ਕੁਝ ਇਲਾਕਿਆਂ ਵਿਚ ਦੁਕਾਨਾਂ, ਬਾਜ਼ਾਰ ਅਤੇ ਵਿਦਿਅਕ ਅਦਾਰੇ ਬੰਦ ਰਹੇ ਜਦਕਿ ਸਰਕਾਰੀ ਬੱਸਾਂ ਅਤੇ ਰੇਲ ਗੱਡੀਆਂ ਬਹੁਤ ਹੀ ਘੱਟ ਯਾਤਰੀਆਂ ਨਾਲ ਚਲਦੀਆਂ ਰਹੀਆਂ। ਬੇਹਲਾ ਸਮੇਤ ਤ੍ਰਿਣਮੂਲ ਕਾਂਗਰਸ ਦੇ ਗੜ੍ਹ ਵਾਲੇ ਇਲਾਕਿਆਂ 'ਚ ਦੁਕਾਨਾਂ ਖੁਲ੍ਹੀਆਂ ਰਹੀਆਂ ਅਤੇ ਮੋਟਰ ਗੱਡੀਆਂ ਵੀ ਆਮ ਵਾਂਗ ਚਲਦੀਆਂ ਰਹੀਆਂ। ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਦਿੱਤੀ ਚਿਤਾਵਨੀ ਕਿ ਡਿਊਟੀ ਤੋਂ ਗੈਰਹਾਜ਼ਰੀ ਨੂੰ ਸੇਵਾ ਵਿਚ ਬਰੇਕ ਸਮਝਿਆ ਜਾਵੇਗਾ ਨੂੰ ਦੇਖਦੇ ਹੋਏ ਪੱਛਮੀ ਬੰਗਾਲ ਦੇ ਸੂਬਾ ਸਕੱਤਰੇਤ ਰਾਈਟਰਸ ਇਮਾਰਤਾਂ ਵਿਚ ਹਾਜ਼ਰੀ 65 ਫ਼ੀਸਦੀ ਰਹੀ। ਕੇਂਦਰੀ ਟਰੇਡ ਯੂਨੀਅਨਾਂ ਨੇ ਕ੍ਰਿਤ ਹੱਕਾਂ ਦੀ ਗਰੰਟੀ, ਮਜ਼ਦੂਰ ਠੇਕਾ ਪ੍ਰਣਾਲੀ ਖਤਮ ਕਰਨ, ਗੈਰਜਥੇਬੰਦਕ ਖੇਤਰ ਦੇ ਕਾਮਿਆਂ ਨੂੰ ਸਮਾਜਿਕ ਸੁਰੱਖਿਆ ਦੇ ਘੇਰੇ ਹੇਠ ਲਿਆਉਣ ਅਤੇ ਸਾਰੇ ਕਾਮਿਆਂ ਨੂੰ ਪੈਨਸ਼ਨ ਲਾਭ ਦੇਣ ਦੀ ਮੰਗ ਨੂੰ ਲੈ ਕੇ ਹੜਤਾਲ ਕੀਤੀ ਸੀ। ਦੇਸ਼ ਦੀ ਵਪਾਰਕ ਰਾਜਧਾਨੀ ਮੁੰਬਈ ਵਿਚ ਹੜਤਾਲ ਦਾ ਮਾਮੂਲੀ ਅਸਰ ਹੋਇਆ ਅਤੇ ਉਥੇ ਸਿਰਫ ਵਿਤੀ ਸੇਵਾਵਾਂ ਪ੍ਰਭਾਵਤ ਹੋਈਆਂ। ਬੈਂਕਾਂ ਅਤੇ ਬੀਮਾ ਖੇਤਰ ਜਿਥੇ ਟਰੇਡ ਯੂਨੀਅਨਾਂ ਦਾ ਪੂਰਾ ਦਬਦਬਾ ਹੈ ਨੂੰ ਛੱਡ ਕੇ ਮਹਾਂਨਗਰ 'ਚ
ਆਮ ਜਨਜੀਵਨ 'ਤੇ ਕੋਈ ਅਸਰ ਨਹੀਂ ਹੋਇਆ ਕਿਉਂਕਿ ਜ਼ਰੂਰੀ ਸੇਵਾਵਾਂ ਖਾਸਕਰ ਸਰਕਾਰੀ ਟਰਾਂਸਪੋਰਟ ਆਮ ਵਾਂਗ ਚਲਦੀ ਰਹੀ। ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਵਿਸ਼ਵਾਸ਼ ਉਤਾਗੀ ਨੇ ਦਾਅਵਾ ਕੀਤਾ ਕਿ ਬੈਂਕਾਂ ਅਤੇ ਵਿਤੀ ਸੰਸਥਾਵਾਂ ਵਿਚ ਕੰਮਕਾਜ ਪੂਰੀ ਤਰ੍ਹਾਂ ਠੱਪ ਰਿਹਾ। ਉਨ੍ਹਾਂ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਦੇ ਕਲੀਰਿੰਗ ਹਾਊਸ ਬੰਦ ਰਹੇ ਜਿਸ ਕਾਰਨ ਨਿੱਜੀ ਅਤੇ ਵਿਦੇਸ਼ੀ ਬੈਂਕਾਂ ਜਿਥੇ ਸਾਡੀ ਮੌਜੂਦਗੀ ਵੀ ਨਹੀਂ ਵੀ ਪ੍ਰਭਾਵਿਤ ਹੋਈਆਂ। ਦਿੱਲੀ ਵਿਚ ਹੜਤਾਲ ਨਾਲ ਸਰਕਾਰੀ ਬੈਂਕਾਂ ਦਾ ਕੰਮਕਾਜ ਪ੍ਰਭਾਵਿਤ ਰਿਹਾ ਅਤੇ ਵੱਡੀ ਗਿਣਤੀ ਵਿਚ ਆਟੋ ਚਾਲਕਾਂ ਅਤੇ ਟੈਕਸੀ ਡਰਾਈਵਰਾਂ ਨੇ ਹੜਤਾਲ ਵਿਚ ਹਿੱਸਾ ਲੈਂਦਿਆਂ ਆਪਣੇ ਆਟੋ ਅਤੇ ਟੈਕਸੀਆਂ ਸੜਕਾਂ ਤੋਂ ਦੂਰ ਰੱਖੀਆਂ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਬੈਂਕਾਂ ਤੇ ਟਰਾਂਪੋਰਟ ਖੇਤਰ ਦਾ ਕੰਮਕਾਜ ਪ੍ਰਭਾਵਿਤ ਰਿਹਾ। ਇਸ ਖੇਤਰ ਦੇ ਵੱਖ-ਵੱਖ ਥਾਵਾਂ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਕਈ ਰੂਟਾਂ 'ਤੇ ਬੱਸਾਂ ਨਹੀਂ ਚੱਲੀਆਂ ਅਤੇ ਅਧਿਕਾਰੀ ਮੁਲਾਜ਼ਮਾਂ ਨੂੰ ਹੜਤਾਲ 'ਚ ਸ਼ਾਮਿਲ ਨਾ ਹੋਣ ਲਈ ਮਨਾਉਂਦੇ ਰਹੇ। ਵੱਡੀਆਂ ਬੈਂਕ ਯੂਨੀਅਨਾਂ ਦੀ ਹੜਤਾਲ ਕਾਰਨ ਦੋਵਾਂ ਰਾਜਾਂ ਵਿਚ ਸਰਕਾਰੀ ਖੇਤਰ ਦੀਆਂ ਬੈਕਾਂ ਦੀਆਂ ਸਾਰੀਆਂ ਸ਼ਖਾਵਾਂ ਵਿਚ ਕੰਮਕਾਜ ਠੱਪ ਰਿਹਾ। ਕੇਰਲਾ ਵਿਚ ਹੜਤਾਲ ਕਾਰਨ ਜਨਜੀਵਨ ਪ੍ਰਭਾਵਿਤ ਰਿਹਾ ਕਿਉਂਕਿ ਬੱਸਾਂ ਸੜਕਾਂ 'ਤੇ ਨਹੀਂ ਚੱਲੀਆਂ ਅਤੇ ਦੁਕਾਨਾਂ ਬੰਦ ਰਹੀਆਂ। ਹੜਤਾਲ ਨੇ ਬੈਂਕਾਂ ਅਤੇ ਦਫ਼ਤਰਾਂ ਦਾ ਕੰਮਕਾਜ ਪ੍ਰਭਾਵਤ ਕੀਤਾ ਕਿਉਂਕਿ ਸੂਬੇ ਵਿਚ ਖੱਬੇ ਪੱਖੀ ਯੂਨੀਅਨਾਂ ਕੇਂਦਰ ਵਿਖੇ ਸਾਂਝਾ ਪ੍ਰਗਤੀਸ਼ੀਲ ਸਰਕਾਰ ਵਲੋਂ ਆਰਥਿਕ ਉਦਾਰੀਕਰਨ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਵਿਰੁੱਧ ਹੜਤਾਲ 'ਚ ਸ਼ਾਮਿਲ ਸਨ। ਕੇਰਲਾ ਵਿਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੇ ਸਰਕਾਰੀ ਦਫ਼ਤਰਾਂ ਵਿਚ ਹੜਤਾਲ ਖਿਲਾਫ ਕੰਮ ਨਹੀਂ ਤਾਂ ਤਨਖਾਹ ਨਹੀਂ ਦਾ ਹੁਕਮ ਲਾਗੂ ਕੀਤਾ ਹੈ। ਪੱਛਮੀ ਬੰਗਾਲ ਵਿਚ ਵੱਖ-ਵੱਖ ਜ਼ਿਲ੍ਹਿਆਂ ਵਿਚ ਰੇਲ ਅਤੇ ਸੜਕੀ ਆਵਾਜਾਈ ਵਿਚ ਵਿਘਨ ਪਾਉਣ ਦੇ ਦੋਸ਼ਾਂ ਤਹਿਤ 100 ਹੜਤਾਲ ਪੱਖੀ ਸਮਰਥਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹੜਤਾਲ ਹਮਾਇਤੀਆਂ ਅਤੇ ਵਿਰੋਧੀਆਂ ਵਿਚਕਾਰ ਹੋਈ ਝੜਪ ਵਿਚ ਗਾਂਗੁਲੀ ਬਗਾਨ ਇਲਾਕੇ ਵਿਚ ਇਕ ਟੀ ਵੀ ਨਿਊਜ਼ ਚੈਨਲ ਦੇ ਰਿਪੋਰਟਰ 'ਤੇ ਹਮਲਾ ਕੀਤਾ ਗਿਆ ਹੈ।
1700 ਕਰੋੜ ਦਾ ਕਾਰੋਬਾਰ ਪ੍ਰਭਾਵਿਤ ਰਿਹਾ ਬੈਂਕਾਂ ਦਾ
ਨਹੀਂ ਹੋ ਸਕਿਆ ਚੈੱਕਾਂ ਤੇ ਨਕਦੀ ਦਾ ਲੈਣ-ਦੇਣ
ਬੱਸ ਅੱਡਿਆਂ ਨੂੰ ਵੀ ਨਹੀਂ ਮਿਲੀ ਦੋ ਘੰਟੇ ਦੀ ਫ਼ੀਸ
ਜਲੰਧਰ, 28 ਫਰਵਰੀ (ਸ਼ਿਵ)-ਕੌਮੀ ਟਰੇਡ ਯੂਨੀਅਨਾਂ ਤੇ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਦੀਆਂ ਆਰਥਿਕ ਨੀਤੀਆਂ ਦੇ ਵਿਰੋਧ ਵਿਚ ਦਿੱਤੇ ਹੜਤਾਲ ਦੇ ਸੱਦੇ ਕਾਰਨ ਬੈਂਕਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਰਿਹਾ। ਬੈਂਕਾਂ ਵਿਚ 1000 ਕਰੋੜ ਦਾ ਜਿੱਥੇ ਨਕਦ ਲੈਣ-ਦੇਣ ਨਾ ਹੋ ਸਕਿਆ ਸਗੋਂ 700 ਕਰੋੜ ਰੁਪਏ ਦੇ ਕਰੀਬ ਚੈੱਕਾਂ ਦੀ ਕਲੀਅਰਿੰਗ ਵੀ ਨਹੀਂ ਹੋ ਸਕੀ ਸੀ। ਹੜਤਾਲ ਨਾਲ ਜਿਥੇ ਬੈਂਕਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ ਉਥੇ ਅਜੇ ਰਾਜ ਭਰ ਦੇ ਬੱਸ ਅੱਡਿਆਂ 'ਤੇ 2 ਘੰਟੇ ਤੱਕ ਬੱਸਾਂ ਵੀ ਅੰਦਰ ਨਹੀਂ ਗਈਆਂ ਜਿਸ ਕਾਰਨ ਲੱਖਾਂ ਰੁਪਏ ਦੇ ਕਰੀਬ ਅੱਡਾ ਫ਼ੀਸ ਸਰਕਾਰ ਤੇ ਨਿੱਜੀ ਕੰਪਨੀਆਂ ਨੂੰ ਪ੍ਰਾਪਤ ਨਹੀਂ ਹੋ ਸਕੀ। ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੇ ਵੀ ਅੱਜ ਹੜਤਾਲ ਦਾ ਸੱਦਾ ਦਿੱਤਾ ਸੀ।

ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਸਿੱਕਾ ਜਾਰੀ ਹੋਣਾ ਪੰਜਾਬੀਆਂ ਲਈ ਮਾਣ ਦੀ ਗੱਲ

ਬਰੇਸ਼ੀਆ (ਇਟਲੀ), 28 ਫਰਵਰੀ-ਭਾਰਤ ਸਰਕਾਰ ਵੱਲੋਂ ਮਾਰਚ ਵਿਚ ਕੌਮੀ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਸਿੱਕਾ ਜਾਰੀ ਕਰਨਾ ਸਮੂਹ ਪੰਜਾਬੀਆਂ ਲਈ ਬਹੁਤ ਹੀ ਫਖਰ ਵਾਲੀ ਗੱਲ ਹੈ। ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ, ਤਰਵੀਜੋ ਦੇ ਪ੍ਰਧਾਨ ਸ੍ਰੀ ਅਮਿਤ ਗੌਤਮ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਪੰਜਾਬ ਦੇ ਇਸ ਮਹਾਨ ਸਪੂਤ ਦੀ ਕੁਰਬਾਨੀ ਦਾ ਸਹੀ ਮੁੱਲ ਹੁਣ ਪਿਆ ਹੈ। ਉਨ੍ਹਾਂ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਸਿੱਕਾ ਜਾਰੀ ਕਰਨ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਸਵਾਗਤ ਕਰਨ ਵਾਲਿਆਂ ਵਿਚ ਮਾਰਕੀਟ ਕਮੇਟੀ, ਕੁਰਾਲੀ ਦੇ ਸਾਬਕਾ ਚੇਅਰਮੈਨ ਸ੍ਰੀ ਨੇਤਰਮਣੀ ਗੌਤਮ, ਸ: ਹਰਬੰਸ ਸਿੰਘ ਖੰਨਾ, ਸ: ਦਰਸ਼ਨ ਸਿੰਘ ਭੋਜੇਮਾਜਰਾ, ਸੁਨੀਲ ਕੌਂਸਲ, ਅਕਸ਼ੈ ਕੁਮਾਰ, ਰਾਜੂ, ਰਾਕੇਸ਼ ਕੁਮਾਰ ਰੌਕੀ, ਵਿਜੈ ਕੁਮਾਰ ਤੇ ਬਲਵਿੰਦਰ ਸਿੰਘ ਦੇ ਨਾਂਅ ਵਰਨਣਯੋਗ ਹਨ।

ਪ੍ਰਵਾਸੀਆਂ 'ਤੇ ਆਮਦਨ ਕਰ ਲਾਉਣ ਦੀ ਨਿਖੇਧੀ

 ਮਿਲਾਨ (ਇਟਲੀ), 28 ਫਰਵਰੀ-ਪ੍ਰਵਾਸੀ ਭਾਰਤੀਆਂ ਵੱਲੋਂ ਆਪਣੇ ਦੇਸ਼ ਦੀ ਨੁਹਾਰ ਨੂੰ ਬਦਲਣ ਦੇ ਲਈ ਜਿਥੇ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ ਉਥੇ ਭਾਰਤ ਸਰਕਾਰ ਵੱਲੋਂ ਆਪਣੇ ਹੀ ਵਤਨ ਵਿਚ ਪ੍ਰਵਾਸੀ ਭਾਰਤੀਆਂ ਨੂੰ 60 ਦਿਨ ਜਾਂ ਇਸ ਤੋਂ ਜ਼ਿਆਦਾ ਸਮਾਂ ਰਹਿਣ ਤੇ ਆਮਦਨ ਟੈਕਸ ਲਗਾ ਕੇ ਪ੍ਰਵਾਸੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਬਿਜ਼ਨੈਸਮੈਨ ਸ: ਭਜਨ ਸਿੰਘ ਸ਼ਿੰਦੀ ਚੱਕਮੱਲਾ ਅਤੇ ਖੇਡ ਪ੍ਰਮੋਟਰ ਨਿਰਮਲ ਸਿੰਘ ਖਹਿਰਾ ਨੇ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਭਾਵੇਂ ਇਸ ਨਾਲ ਕਾਫ਼ੀ ਫ਼ਾਇਦਾ ਹੋਏਗਾ ਪਰ ਪ੍ਰਵਾਸੀ ਭਾਰਤੀਆਂ ਲਈ ਇਹ ਮਯੂਸੀ ਭਰਿਆ ਫ਼ੈਸਲਾ ਹੈ। ਭਾਰਤ ਸਰਕਾਰ ਵੱਲੋਂ ਪ੍ਰਵਾਸੀਆਂ ਤੇ ਆਮਦਨ ਟੈਕਸ ਲਗਾਉਣ ਦੀ ਸੁਰਜੀਤ ਸਿੰਘ ਭੰਗਲ, ਸਤਵਿੰਦਰ ਸਿੰਘ ਟੀਟਾ, ਗੁਰਦੀਪ ਸਿੰਘ ਰੁੜਕੀ ਹੀਰਾ, ਪ੍ਰਿੰਸ ਵਿਰਕ, ਗੁਰਿੰਦਰ ਸਿੰਘ ਚੈੜੀਆ, ਧਰਮਪਾਲ ਮੱਲਾਬੇਦੀਆਂ, ਪਵਿੱਤਰ ਥਿਆੜਾ ਫਰਾਂਸ, ਬਲਵਿੰਦਰ ਸਿੰਘ ਸ਼ੇਰਗਿੱਲ, ਸ਼ਿਵ ਕੁਮਾਰ ਲਾਂਬੜਾ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ।

ਡਰੱਗ ਅਵੇਅਰਨੈਸ ਫਾਊਂਡੇਸ਼ਨ ਕੈਲਗਰੀ ਵੱਲੋਂ ਸਨਮਾਨ


ਡਰੱਗ ਅਵੇਅਰਨੈਸ ਫਾਊਂਡੇਸ਼ਨ ਕੈਲਗਰੀ ਵੱਲੋਂ ਕਰਵਾਏ ਸਨਮਾਨ ਸਮਾਰੋਹ ਸਮੇਂ ਤਰਨਜੀਤ ਸਿੰਘ ਔਜਲਾ ਨੂੰ ਸਨਮਾਨਿਤ ਕਰਦੇ ਹੋਏ ਬਲਵਿੰਦਰ ਸਿੰਘ ਕਾਹਲੋਂ, ਹਰਜੀਤ ਸਰੋਆ ਨਾਲ ਪਾਲੀ ਵਿਰਕ ਨੂੰ ਸਨਮਾਨਿਤ ਕਰਦੇ ਹੋਏ ਜਸਪਾਲ ਸਿੰਘ ਕੰਗ ਅਤੇ ਹੋਰ।
ਕੈਲਗਰੀ, 28 ਫਰਵਰੀ - ਅਵੇਅਰਨੈਸ ਫਾਊਂਡੇਸ਼ਨ ਕੈਲਗਰੀ ਵੱਲੋਂ ਸ਼ੁਰੂ ਕੀਤੀ ਨਸ਼ਿਆਂ ਖਿਲਾਫ਼ ਮੁਹਿੰਮ ਨੂੰ ਭਾਰੀ ਹੁੰਗਾਰਾ ਮਿਲ ਰਿਹਾ ਹੈ, ਜਿਸ ਕਰਕੇ ਹੁਣ ਕੈਨੇਡਾ ਦੇ ਸਾਰੇ ਸ਼ਹਿਰਾਂ ਵਿਚ ਫਾਊਂਡੇਸ਼ਨ ਵੱਲੋਂ ਜਲਦੀ ਹੀ ਇਕਾਈਆਂ ਦਾ ਵਿਸਥਾਰ ਕੀਤਾ ਜਾਵੇਗਾ। ਇਹ ਵਿਚਾਰ ਸ: ਬਲਵਿੰਦਰ ਸਿੰਘ ਬਿੱਲ ਕਾਹਲੋਂ ਸੰਸਥਾ ਦੇ ਆਗੂ ਹੁਰਾਂ ਫਾਊਂਡੇਸ਼ਨ ਦੇ ਰਹੇ ਸਹਿਯੋਗ ਅਤੇ ਵਲੰਟੀਅਰਾਂ ਅਤੇ ਸਹਿਯੋਗੀਆਂ ਦੇ ਧੰਨਵਾਦ ਕਰਨ ਅਤੇ ਸਨਮਾਨਿਤ ਕਰਨ ਲਈ ਰੱਖੇ ਸਮਾਰੋਹ ਵਿਚ ਪ੍ਰਗਟ ਕੀਤੇ। ਉਨ੍ਹਾਂ ਦੱਸਿਆ ਕਿ ਡਰੱਗ ਅਵੇਅਰਨੈਸ ਫਾਊਂਡੇਸ਼ਨ ਆਪਣੇ ਉਲੀਕੇ ਪ੍ਰੋਗਰਾਮਾਂ ਮੁਤਾਬਿਕ ਕਮਿਊਨਿਟੀ ਨੂੰ ਡਰੱਗ ਦੇ ਮਾੜੇ ਪ੍ਰਭਾਵ ਬਾਰੇ ਹਮੇਸ਼ਾਂ ਜਾਗਰੂਕ ਕਰਨ ਲਈ ਵਚਨਬੱਧ ਹੈ। ਇਸ ਸਮੇਂ ਪਹੁੰਚੇ ਸ: ਮਨਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਅਲਬਰਟਾ ਸਰਕਾਰ, ਸ: ਦਰਸ਼ਨ ਸਿੰਘ ਕੰਗ ਵਿਧਾਇਕ ਅਤੇ ਮੋਹ ਐਮਰੀ ਵਿਧਾਇਕ ਨੇ ਫਾਊਂਡੇਸ਼ਨ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਾਲਾਘਾ ਕੀਤੀ। ਇਸ ਸਮੇਂ ਫਾਊਂਡੇਸ਼ਨ ਦੇ ਪ੍ਰਧਾਨ ਸੁਰਿੰਦਰ ਹੁਰਾਂ ਦੱਸਿਆ ਕਿ ਜਿਥੇ ਇਹ ਸੰਸਥਾ ਨਸ਼ਿਆਂ ਖਿਲਾਫ਼ ਨਵੀਂ ਪੀੜ੍ਹੀ ਨੂੰ ਜਾਗਰੂਕ ਕਰ ਰਹੀ ਹੈ ਦੂਜੇ ਪਾਸੇ ਨਸ਼ਿਆਂ ਦੇ ਮਾੜੇ ਪ੍ਰਭਾਵ ਕਾਰਨ ਹੋ ਰਹੇ ਸਰੀਰਕ ਅਤੇ ਵਿੱਤੀ ਨੁਕਸਾਨ ਤੋਂ ਵੀ ਜਾਣੂੰ ਕਰਵਾ ਰਹੀ ਹੈ। ਇਸ ਸਮੇਂ ਮਾਸਟਰ ਤਰਸੇਮ ਸਿੰਘ ਪ੍ਰਹਾਰ, ਹਰਦਿਆਲ ਸਿੰਘ ਹੈਪੀ ਮਾਨ, ਪਾਲੀ ਵਿਰਕ, ਹਰਜੀਤ ਸਿੰਘ ਸਰੋਆ, ਬੂਟਾ ਸਿੰਘ ਰੀਹਲ, ਰਣਬੀਰ ਸਿੰਘ ਪ੍ਰਮਾਰ, ਜਸਪਾਲ ਸਿੰਘ ਕੰਗ, ਹਰਦਿਆਲ ਲਾਡੀ ਬੋਪਾਰਾਏ, ਅਮਰਪ੍ਰੀਤ ਸਿੰਘ, ਤਰਨਜੀਤ ਸਿੰਘ ਔਜਲਾ, ਰਾਮਾ ਗਿੱਲ ਅਤੇ ਹੋਰ ਬਹੁਤ ਸਾਰੇ ਹਾਜ਼ਰ ਸਨ।

ਐਨ. ਆਰ. ਆਈ 'ਤੇ ਹਮਲਾ-ਮੁਕੱਦਮਾ ਦਰਜ

ਨੂਰਮਹਿਲ, ਜਸਵਿੰਦਰ ਸਿੰਘ ਲਾਂਬਾ
28 ਫਰਵਰੀ - ਨੂਰਮਹਿਲ ਦੀ ਪੁਲਿਸ ਨੇ ਇਕ ਐਨ.ਆਰ.ਆਈ. ਉੱਪਰ ਹਮਲਾ ਕਰਨ ਦੇ ਦੋਸ਼ ਹੇਠ ਅੱਠ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਥਾਣਾ ਮੁਖੀ ਸੁਭਾਸ਼ ਬਾਠ ਨੇ ਦੱਸਿਆ ਕਿ ਇਹ ਮੁਕੱਦਮਾ ਪ੍ਰਵਾਸੀ ਭਾਰਤੀ ਹਰਦੀਪ ਸਿੰਘ ਪੁੱਤਰ ਅਜ਼ਮਤ ਸਿੰਘ ਵਾਸੀ ਪ੍ਰਤਾਬਪੁਰਾ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ। ਉਸ ਨੇ ਆਪਣੀ ਸ਼ਿਕਾਇਤ ਵਿਚ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਮਾਤਾ ਪਿਤਾ ਨਾਲ ਕੈਨੇਡਾ ਵਿਚ ਰਹਿ ਰਿਹਾ ਹੈ। ਸਾਡਾ ਮੇਰੇ ਤਾਏ ਗੁਰਦੇਵ ਸਿੰਘ ਨਾਲ ਜ਼ਮੀਨੀ ਝਗੜਾ ਚੱਲ ਰਿਹਾ ਹੈ। ਮੈਂ 14 ਫਰਵਰੀ ਨੂੰ ਕੈਨੇਡੀ ਤੋਂ ਭਾਰਤ ਆਇਆ। 26 ਫਰਵਰੀ ਨੂੰ ਮੈਂ ਆਪਣੇ ਰਿਸ਼ਤੇਦਾਰਾਂ ਨਾਲ ਪ੍ਰਤਾਬਪੁਰਾ ਸ਼ਹੀਦਾਂ ਦੀ ਜਗ੍ਹਾ 'ਤੇ ਮੱਥਾ ਟੇਕਣ ਲਈ ਗਏ। ਮੱਥਾ ਟੇਕ ਕੇ ਬਾਹਰ ਨਿਕਲੇ ਤਾਂ ਤਿੰਨ ਨੌਜਵਾਨਾਂ ਨੇ ਮੇਰੇ 'ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਜਦ ਅਸੀਂ ਨੂਰਮਹਿਲ ਰਵਿਦਾਸਪੁਰਾ ਮੁਹੱਲਾ ਕੋਲ ਪਹੁੰਚੇ ਤਾਂ ਪਿੱਛਿਓਂ ਇਕ ਸਿਲਵਰ ਰੰਗ ਦੀ ਗੱਡੀ ਇਨੋਵਾ ਰੁਕੀ। ਜਿਸ 'ਚ 6-7 ਨੌਜਵਾਨ ਸਵਾਰ ਸਨ। ਜਿੰਨਾ ਨੇ ਉੱਤਰਦੇ ਸਾਰ ਹੀ ਸਾਨੂੰ ਤੇਜ਼ਧਾਰ ਹਥਿਆਰਾਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਸਾਨੂੰ ਜ਼ਖ਼ਮੀ ਕਰਨ ਮਗਰੋਂ ਇਨ੍ਹਾਂ ਨੌਜਵਾਨਾਂ ਨੇ ਗੱਡੀ ਵਿਚੋਂ 90 ਹਜ਼ਾਰ ਰੁਪਏ, 12 ਪੌਂਡ, 1000 ਕੈਨੇਡੀਅਨ ਡਾਲਰ, ਤਿੰਨ ਮੋਬਾਈਲ, ਇੱਕ ਦੋ ਤੋਲੇ ਦੀ ਸੋਨੇ ਦੀ ਚੈਨੀ, ਇਕ ਐਨਕ ਚੋਰੀ ਕਰਕੇ ਆਪਣੀ ਗੱਡੀ ਨੰਬਰ ਪੀ.ਬੀ.-05-ਐਮ-0051 ਵਿਚ ਬੈਠ ਕੇ ਨਕੋਦਰ ਵੱਲ ਨੂੰ ਦੌੜ ਗਏ। ਪੁਲਿਸ ਨੇ ਜਸਵਿੰਦਰ ਸਿੰਘ, ਗੁਰਦੇਵ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਪ੍ਰਤਾਪੁਰਾ ਤੇ 6 ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੀ ਸ਼ੁਰੂ ਕਰ ਦਿੱਤੀ ਗਈ ਹੈ।

ਜੇ ਹੁਣ ਵੀ ਨਸ਼ਿਆਂ ਵਿਰੁੱਧ ਨਾ ਜਾਗੇ ਤਾਂ ਜਾਗਣ ਦੀ ਲੋੜ ਨਹੀਂ ਰਹਿਣੀ - ਪ੍ਰਧਾਨ ਐਨ. ਆਰ. ਆਈ. ਸਭਾ ਕੈਨੇਡਾ

ਸੰਗਰੂਰ, 28 ਫਰਵਰੀ - ਸਰਕਾਰੀ ਹਾਈ ਸਕੂਲ ਰਾਜੋਮਾਜਰਾ ਵਿਖੇ ਬੱਚਿਆਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ 23ਵਾਂ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਐਨ. ਆਰ. ਆਈ. ਸਭਾ ਕੈਨੇਡਾ ਦੇ ਪ੍ਰਧਾਨ ਨੇ ਸਮਾਜ ਅੰਦਰ ਵੱਧ ਰਹੇ ਨਸ਼ਿਆਂ ਦੇ ਰੁਝਾਨ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਨਸ਼ਿਆਂ ਨੂੰ ਰੋਕਣ ਲਈ ਨਸ਼ਿਆਂ ਵਿਰੂੱਧ ਅਵਾਜ਼ ਬੁਲੰਦ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਅੱਜ ਨਸ਼ਿਆਂ ਦੇ ਅਸਰ ਹੇਠ ਨਪੁੰਸਕ ਬਣ ਰਹੇ ਗੱਭਰੂ, ਸਕੂਲ-ਕਾਲਜੋਂ ਭੱਜਦੇ ਬੱਚੇ, ਟੁੱਟਦੇ ਘਰ, ਹਾਦਸਿਆਂ ਅਤੇ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ 'ਚ ਹੋ ਰਿਹਾ ਲਗਾਤਾਰ ਵਾਧਾ ਸੰਕੇਤ ਦਿੰਦਾ ਹੈ ਕਿ ਅਗਲੇ 15 ਸਾਲਾਂ ਬਾਅਦ ਵਿਧਵਾ ਔਰਤਾਂ ਦੀ ਗਿਣਤੀ 'ਚ ਨਾ ਸਹਿਣਯੋਗ ਵਾਧਾ ਹੋਵੇਗਾ ਅਤੇ ਜੇ ਅਸੀਂ ਹੁਣ ਵੀ ਨਸ਼ਿਆਂ ਵਿਰੁੱਧ ਨਾ ਜਾਗੇ ਤਾਂ ਸਾਨੂੰ ਫਿਰ ਕਦੇ ਵੀ ਜਾਗਣ ਦੀ ਲੋੜ ਨਹੀਂ ਰਹੇਗੀ। ਇਸ ਮੌਕੇ ਰੈਡ ਕਰਾਸ ਨਸ਼ਾ ਛੁਡਾਊ ਕੇਂਦਰ ਸੰਗਰੂਰ ਦੇ ਪ੍ਰੋਜੈਕਟ ਡਾਇਰੈਕਟਰ ਨੇ ਕਿਹਾ ਕਿ ਅੱਜ ਹਾਲਾਤ ਇਸ ਕਦਰ ਮਾੜੇ ਹੋ ਚੁੱਕੇ ਹਨ ਕਿ ਕਾਲਜਾਂ 'ਚ ਪੜ੍ਹਦੇ 70 ਫੀਸਦੀ ਮੁੰਡੇ ਅਤੇ 30 ਫੀਸਦੀ ਕੁੜੀਆਂ ਨਸ਼ਿਆਂ ਦੇ ਵਹਿਣ ਵਿੱਚ ਵਹਿ ਚੁੱਕੇ ਹਨ ਅਤੇ ਸੱਤਵੀਂ ਕਲਾਸ 'ਚ ਪੜ੍ਹਦੇ ਬੱਚੇ ਵੀ ਨਸ਼ਾ ਛੱਡਣ ਲਈ ਕੇਂਦਰ 'ਚ ਭਰਤੀ ਹੋਣ ਆਉਂਦੇ ਹਨ। ਸਿਵਲ ਹਸਪਤਾਲ ਸੰਗਰੂਰ ਵਿਖੇ ਤਾਇਨਾਤ ਮਾਨਸਿਕ ਰੋਗਾਂ ਦੇ ਮਾਹਿਰ ਡਾ. ਬਲਵੰਤ ਸਿੰਘ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਬਹੁਤ ਆਮ ਹੋ ਗਈ ਹੈ ਅਤੇ ਇਸ ਲਈ ਪਰਪੱਕ ਇਰਾਦੇ ਨਾਲ ਬੱਚਿਆਂ ਨੂੰ ਚੇਤਨ ਕਰਦਿਆਂ ਨਸ਼ਿਆਂ ਵਿਰੁੱਧ ਚੌਪਾਸੜ ਲੜਾਈ ਲੜ੍ਹਣ ਦੀ ਲੋੜ ਹੈ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਨ੍ਹਾਂ ਲਈ ਨੌਕਰੀਆਂ ਦਾ ਪ੍ਰਬੰਧ ਕਰਨਾ ਜਰੂਰੀ ਹੈ। ਸੈਮੀਨਾਰ ਦੌਰਾਨ ਸਕੂਲ ਦੇ ਅਧਿਆਪਕ ਅਮਰੀਕ ਸਿੰਘ ਗਾਗਾ ਦੀ ਨਿਰਦੇਸ਼ਨਾ ਹੇਠ ਨਸ਼ਿਆਂ ਤੇ ਚੋਟ ਕਰਦੇ ਸਕਿੱਟ ਦੈਂਤ ਅਤੇ ਨਾਟਕ ਲੋਕਤੰਤਰ ਦਾ ਮੰਤਰ ਦੇ ਸਫ਼ਲ ਮੰਚਨ ਰਾਹੀਂ ਬੱਚਿਆਂ ਨੂੰ ਨਸ਼ਿਆਂ ਵਿਰੂੱਧ ਜਾਗੂਰਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਹੋਰਨਾਂ ਤੋਂ ਇਲਾਵਾ ਸਕੂਲ ਦੀ ਮੁੱਖ ਅਧਿਆਪਕਾ  ਨੇ ਵੀ ਬੱਚਿਆਂ ਨੂੰ ਨਸ਼ਿਆਂ ਵਿਰੁੱਧ ਜਾਗੂਰਕ ਕਰਦਿਆਂ ਨਸ਼ਾ ਰਹਿਤ ਰਹਿਣ ਦੀ ਸਹੁੰ ਚੁਕਾਈ ਅਤੇ ਪੜ੍ਹਾਈ ਦੇ ਖੇਤਰ 'ਚ ਵਧੀਆਂ ਨੰਬਰ ਲੈਣ ਵਾਲੇ ਵਿਦਿਆਰਥੀਆਂ ਅਤੇ ਨਾਟਕਾਂ 'ਚ ਹਿੱਸਾ ਲੈਣ ਵਾਲੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ।