ਮਿਲਾਨ (ਇਟਲੀ), 28 ਫਰਵਰੀ-ਪ੍ਰਵਾਸੀ ਭਾਰਤੀਆਂ ਵੱਲੋਂ ਆਪਣੇ ਦੇਸ਼ ਦੀ ਨੁਹਾਰ ਨੂੰ ਬਦਲਣ ਦੇ ਲਈ ਜਿਥੇ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ ਉਥੇ ਭਾਰਤ ਸਰਕਾਰ ਵੱਲੋਂ ਆਪਣੇ ਹੀ ਵਤਨ ਵਿਚ ਪ੍ਰਵਾਸੀ ਭਾਰਤੀਆਂ ਨੂੰ 60 ਦਿਨ ਜਾਂ ਇਸ ਤੋਂ ਜ਼ਿਆਦਾ ਸਮਾਂ ਰਹਿਣ ਤੇ ਆਮਦਨ ਟੈਕਸ ਲਗਾ ਕੇ ਪ੍ਰਵਾਸੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਬਿਜ਼ਨੈਸਮੈਨ ਸ: ਭਜਨ ਸਿੰਘ ਸ਼ਿੰਦੀ ਚੱਕਮੱਲਾ ਅਤੇ ਖੇਡ ਪ੍ਰਮੋਟਰ ਨਿਰਮਲ ਸਿੰਘ ਖਹਿਰਾ ਨੇ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਭਾਵੇਂ ਇਸ ਨਾਲ ਕਾਫ਼ੀ ਫ਼ਾਇਦਾ ਹੋਏਗਾ ਪਰ ਪ੍ਰਵਾਸੀ ਭਾਰਤੀਆਂ ਲਈ ਇਹ ਮਯੂਸੀ ਭਰਿਆ ਫ਼ੈਸਲਾ ਹੈ। ਭਾਰਤ ਸਰਕਾਰ ਵੱਲੋਂ ਪ੍ਰਵਾਸੀਆਂ ਤੇ ਆਮਦਨ ਟੈਕਸ ਲਗਾਉਣ ਦੀ ਸੁਰਜੀਤ ਸਿੰਘ ਭੰਗਲ, ਸਤਵਿੰਦਰ ਸਿੰਘ ਟੀਟਾ, ਗੁਰਦੀਪ ਸਿੰਘ ਰੁੜਕੀ ਹੀਰਾ, ਪ੍ਰਿੰਸ ਵਿਰਕ, ਗੁਰਿੰਦਰ ਸਿੰਘ ਚੈੜੀਆ, ਧਰਮਪਾਲ ਮੱਲਾਬੇਦੀਆਂ, ਪਵਿੱਤਰ ਥਿਆੜਾ ਫਰਾਂਸ, ਬਲਵਿੰਦਰ ਸਿੰਘ ਸ਼ੇਰਗਿੱਲ, ਸ਼ਿਵ ਕੁਮਾਰ ਲਾਂਬੜਾ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ।
No comments:
Post a Comment