ਪਰਮਿੰਦਰ ਸ਼ਰਮਾ ਤੇ ਅਨਿਲ ਕੁਮਾਰ ਸ਼ਰਮਾ |
ਮਿਲਾਨ (ਇਟਲੀ), 15 ਫਰਵਰੀ ૿ ਬ੍ਰਾਜ਼ੀਲ 'ਚ ਹੋਣ ਵਾਲੀਆਂ ਸਾਲ 2016 ਦੀਆਂ ਉਲੰਪਿਕ ਖੇਡਾਂ ਦੇ ਵਿਚ ਦਰਸ਼ਕ ਨੈਸ਼ਨਲ ਸਟਾਈਲ ਕਬੱਡੀ ਨੂੰ ਵੀ ਦੇਖ ਸਕਣਗੇ ਕਿਉਂਕਿ ਹੁਣ ਨੈਸ਼ਨਲ ਸਟਾਈਲ ਕਬੱਡੀ ਨੂੰ ਉਲੰਪਿਕ ਸੰਘ ਵੱਲੋਂ ਮਾਨਤਾ ਮਿਲ ਗਈ ਹੈ। ਇਹ ਜਾਣਕਾਰੀ ਦਿੰਦਿਆਂ ਅੰਤਰਰਾਸ਼ਟਰੀ ਕਬੱਡੀ ਫੈਡਰੇਸ਼ਨ ਦੇ ਜੁਆਇੰਟ ਸਕੱਤਰ ਅਤੇ ਉੱਘੇ ਕੋਚ ਸ੍ਰੀ ਪਰਮਿੰਦਰ ਸ਼ਰਮਾ ਤੇ ਸ੍ਰੀ ਅਨਿਲ ਕੁਮਾਰ ਸ਼ਰਮਾ ਪ੍ਰਧਾਨ ਐਮਚਿਉਰ ਕਬੱਡੀ ਫੈਡਰੇਸ਼ਨ ਯੂਰਪ ਨੇ ਦੱਸਿਆ ਕਿ ਬ੍ਰਾਜ਼ੀਲ ਵਿਚ ਹੋਣ ਵਾਲੀਆਂ ਅਗਲੀਆਂ ਉਲੰਪਿਕ ਖੇਡਾਂ ਵਿਚ ਦੂਸਰੀਆਂ ਖੇਡਾਂ ਵਾਂਗੂ ਨੈਸ਼ਨਲ ਸਟਾਈਲ ਕਬੱਡੀ ਨੂੰ ਵੀ ਸ਼ਾਮਿਲ ਕਰ ਲਿਆ ਗਿਆ ਹੈ। ਉਲੰਪਿਕ ਸੰਘ ਵੱਲੋਂ ਇਸ ਦੀ ਬਾਕਾਇਦਾ ਪੁਸ਼ਟੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ 1 ਮਾਰਚ ਤੋਂ 4 ਮਾਰਚ ਨੂੰ ਬਿਹਾਰ ਵਿਖੇ ਹੋਣ ਵਾਲੇ ਮਹਿਲਾ ਵਿਸ਼ਵ ਕਬੱਡੀ ਕੱਪ ਵਿਚ ਇਟਲੀ ਤੋਂ ਜਾਣ ਵਾਲੀ ਮਹਿਲਾ ਟੀਮ ਦੀ ਸਿਖਲਾਈ ਦੇ ਲਈ ਬਾਕਾਇਦਾ ਕੈਂਪ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ 10 ਮੈਂਬਰੀ ਇਸ ਟੀਮ ਵਿਚ 6 ਇੰਡੀਅਨ ਖਿਡਾਰਨਾਂ ਅਤੇ ਇੰਟਲੀਅਨ ਖਿਡਾਰਨਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਟੀਮ 27 ਮਾਰਚ ਨੂੰ ਭਾਰਤ ਲਈ ਰਵਾਨਾ ਹੋ ਜਾਵੇਗੀ।
No comments:
Post a Comment