"Never doubt that even a small group of thoughtful, committed, citizens can change the World." — Margaret Mead

Thursday, February 9, 2012

400 ਪ੍ਰਤੀਯੋਗੀਆਂ 'ਚ ਪੰਜਾਬ ਦੀ ਧੀ ਮੋਹਰੀ

ਲੇਖ ਮੁਕਾਬਲੇ 'ਚ ਅੱਠ ਸਾਲਾ ਜਸਜੋਤ ਕੌਰ ਨੇ ਪਹਿਲਾ ਇਨਾਮ ਜਿੱਤਿਆ

ਬੱਚੀ ਜਸਜੋਤ ਕੌਰ ਸੰਘੇੜਾ ਨੂੰ ਇਨਾਮ ਦਿੰਦੇ ਹੋਏ ਵੈਟਰਨ ਵਿਭਾਗ ਦੇ ਉਪ ਪ੍ਰਧਾਨ ਡੱਗ ਮਾਰਕ।
ਵੈਨਕੂਵਰ, 8 ਫਰਵਰੀ - ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਦਾ ਸਿਰ ਉਸ ਵੇਲੇ ਮਾਣ ਨਾਲ ਉੱਚਾ ਹੋਇਆ, ਜਦੋਂ 8 ਸਾਲ ਦੀ ਜਸਜੋਤ ਕੌਰ ਸੰਘੇੜਾ ਨੇ 'ਵੈਟਰਨਜ਼ ਆਫ਼ ਫੌਰੇਨ ਵਾਰ' ਬਾਰੇ ਹੋਏ ਲੇਖ ਮੁਕਾਬਲੇ 'ਚ ਪਹਿਲਾ ਇਨਾਮ ਹਾਸਿਲ ਕੀਤਾ। ਪੰਜਾਬ ਦੇ ਜਲੰਧਰ ਜ਼ਿਲ੍ਹੇ 'ਚ ਨਕੋਦਰ ਨੇੜਲੇ ਪਿੰਡ ਸਾਦਿਕਪੁਰ ਦੇ ਰਣਜੀਤ ਸਿੰਘ ਤੇ ਬਲਜੀਤ ਕੌਰ ਸੰਘੇੜਾ ਦੀ ਹੋਣਹਾਰ ਧੀ ਨੂੰ ਬੈਲਿੰਗਹੈਮ ਫਰੰਡੇਲ 'ਚ, 'ਯੂਥ ਐਸੇ ਪ੍ਰੋਗਰਾਮ' ਦੇ 400 ਪ੍ਰਤੀਯੋਗੀਆਂ 'ਚੋਂ ਅੱਵਲ ਰਹਿਣ 'ਤੇ ਨਕਦ ਇਨਾਮ ਤੇ ਸਰਟੀਫਿਕੇਟ ਦਿੱਤਾ ਗਿਆ। ਵਾਸ਼ਿੰਗਟਨ ਸਟੇਟ 'ਚ ਪੈਂਦੀ ਇਸ ਸੰਸਥਾ ਦੇ ਚੇਅਰਪਰਸਨ ਟੈਮੀ ਏਲੀਅਟ, ਸੂ ਗਰੈਗ ਤੇ ਡੱਗ ਮਾਰਕ ਵਾਈਸ ਪ੍ਰੈਜੀਡੈਂਟ ਵੱਲੋਂ ਜਸਜੋਤ ਕੌਰ ਨੂੰ ਦਿੱਤੇ ਸਨਮਾਨ ਸਮੇਂ ਵੱਖ-ਵੱਖ ਭਾਈਚਾਰਿਆਂ ਦੇ ਲੋਕ ਵੱਡੀ ਗਿਣਤੀ 'ਚ ਸ਼ਾਮਿਲ ਸਨ। ਸਿੱਖੀ ਸਿਧਾਂਤ ਤੇ ਗੁਰਬਾਣੀ ਨਾਲ ਜੁੜੀ ਤੀਜੀ ਜਮਾਤ ਦੀ ਇਸ ਵਿਦਿਆਰਥਣ ਨੇ ਸਰੀ, ਬ੍ਰਿਟਿਸ਼ ਕੋਲੰਬੀਆ ਅਤੇ ਲਿੰਡਨ ਯੂ. ਐਸ. ਏ. 'ਚ ਹੋਏ ਕਈ ਗੁਰਬਾਣੀ ਕੰਠ ਮੁਕਾਬਲਿਆਂ 'ਚ ਵੀ ਇਨਾਮ ਜਿੱਤੇ ਹਨ।

No comments:

Post a Comment