ਨੌਟਿੰਘਮਸ਼ਾਇਰ ਦੇ ਇੱਕ ਪੁਲਿਸ ਅਫਸਰ ਤੇ ਫੇਸਬੁੱਕ 'ਤੇ ਇੱਕ ਕੰਪਨੀ ਦੇ ਭਾਰਤ ਸਥਿਤ
ਕਾਲ ਸੈਂਟਰ ਦੇ ਸਟਾਫ ਬਾਰੇ ਨਸਲੀ ਟਿਪਣੀ ਦਾ ਦੋਸ਼
ਮੈਟਰੋਪੋਲੀਟਨ ਪੁਲਿਸ ਸਕਾਟਲੈਂਡ ਯਾਰਡ
ਕਾਲ ਸੈਂਟਰ ਦੇ ਸਟਾਫ ਬਾਰੇ ਨਸਲੀ ਟਿਪਣੀ ਦਾ ਦੋਸ਼
ਮੈਟਰੋਪੋਲੀਟਨ ਪੁਲਿਸ ਸਕਾਟਲੈਂਡ ਯਾਰਡ
ਲੰਡਨ, 8 ਅਪ੍ਰੈਲ - ਬਰਤਾਨੀਆ 'ਚ ਲੰਡਨ ਦੀ ਮੈਟਰੋਪੋਲਿਟਨ ਪੁਲਿਸ 'ਚ ਨਸਲਵਾਦ ਨੂੰ ਲੈ ਕੇ ਲਗਾਤਾਰ ਵਿਵਾਦ ਚੱਲ ਰਿਹਾ ਹੈ। ਫਰੀਡਮ ਆਫ ਇਨਫਰਮੇਸ਼ਨ ਐਕਟ ਰਾਹੀਂ ਪ੍ਰਾਪਤ ਜਾਣਕਾਰੀ 'ਚ ਦੱਸਿਆ ਗਿਆ ਹੈ ਕਿ 120 ਪੁਲਿਸ ਅਧਿਕਾਰੀ ਨਸਲਵਾਦ ਦੇ ਦੋਸ਼ਾਂ 'ਚ ਦੋਸ਼ੀ ਪਾਏ ਗਏ ਹਨ, ਜਿਨ੍ਹਾਂ 'ਚੋਂ ਸਿਰਫ ਇੱਕ ਨੂੰ ਹੀ ਮੁਅੱਤਲ ਕੀਤਾ ਗਿਆ, ਜਦਕਿ ਸਿਰਫ 12 ਅਧਿਕਾਰੀਆਂ ਨੂੰ ਲਿਖਤੀ ਨੋਟਿਸ, 21 ਅਧਿਕਾਰੀਆਂ ਨੂੰ ਅਨੁਸ਼ਾਸਨ ਭੰਗ ਕਰਨ ਦਾ ਨੋਟਿਸ ਦਿੱਤਾ ਗਿਆ। ਜਿਨ੍ਹਾਂ 'ਚੋਂ 8 ਨੂੰ ਜੁਰਮਾਨਾ, 6 ਨੂੰ ਜਬਰੀ ਅਸਤੀਫਾ ਦੇਣ ਲਈ ਕਿਹਾ ਗਿਆ। ਪਿਛਲੇ ਤਿੰਨ ਸਾਲਾਂ 'ਚ ਇਕੱਲੇ ਲੰਡਨ 'ਚ 1339 ਪੁਲਿਸ ਅਧਿਕਾਰੀਆਂ ਖਿਲਾਫ਼ ਨਸਲਵਾਦ ਦਾ ਵਿਵਹਾਰ ਕਰਨ ਦੇ ਦੋਸ਼ ਲੱਗੇ ਹਨ। ਇਸੇ ਤਰ੍ਹਾਂ ਨੌਟਿੰਘਮਸ਼ਾਇਰ ਦੇ ਇੱਕ ਪੁਲਿਸ ਅਫਸਰ ਨੇ ਫੇਸਬੁੱਕ 'ਤੇ ਇੱਕ ਕੰਪਨੀ ਦੇ ਭਾਰਤ ਸਥਿਤ ਕਾਲ ਸੈਂਟਰ ਦੇ ਸਟਾਫ ਬਾਰੇ ਨਸਲੀ ਟਿਪਣੀ ਕੀਤੀ, ਜਿਸ ਨੂੰ ਬਾਅਦ 'ਚ ਅਨੁਸ਼ਾਸਨ ਭੰਗ ਕਰਨ ਦੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ। ਲੰਡਨ 'ਚ ਭਾਰਤੀ ਮੂਲ ਦੇ ਲੋਕਾਂ ਸਮੇਤ ਵੱਡੀ ਗਿਣਤੀ 'ਚ ਹੋਰ ਮੁਲਕਾਂ ਦੇ ਲੋਕ ਰਹਿੰਦੇ ਹਨ। ਏਸ਼ੀਆਈ ਮੂਲ ਦੇ ਸਾਂਸਦ ਕੀਥ ਵਾਜ ਨੇ ਦੱਸਿਆ ਕਿ ਮੈਟਰੋਪੋਲੀਟਨ ਪੁਲਿਸ ਵਿਚ ਅੱਜ ਵੀ ਕਾਫੀ ਗਿਣਤੀ ਵਿਚ ਕਾਲੇ ਅਤੇ ਏਸ਼ੀਆਈ ਮੂਲ ਦੇ ਅਧਿਕਾਰੀਆਂ ਦੀ ਘਾਟ ਹੈ। ਸਕਾਟਲੈਂਡ ਯਾਰਡ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਮੁੱਦੇ 'ਤੇ ਪੁਲਿਸ ਨੂੰ ਪਿਛਲੇ ਇਕ ਦਹਾਕੇ ਤੋਂ ਦਿੱਤੀਆਂ ਜਾ ਰਹੀਆਂ ਚਿਤਾਵਨੀਆਂ ਦਾ ਕੋਈ ਅਸਰ ਨਹੀਂ ਹੋਇਆ। ਮੈਟਰੋਪੋਲੀਟਨ ਪੁਲਿਸ ਦੇ ਉਪ ਮੁਖੀ ਕ੍ਰੇਗ ਮਕੇ ਦਾ ਕਹਿਣਾ ਹੈ ਕਿ ਨਸਲਵਾਦ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਡਰਾਉਣਾ ਧਮਕਾਉਣਾ, ਦੁਰਵਿਹਾਰ, ਹਮਲਾ ਜਾਂ ਮਾਰ ਕੁੱਟ ਨਸਲਵਾਦੀ ਰਵੱਈਏ ਤਹਿਤ ਆਉਂਦੇ ਹਨ। ਲੰਡਨ ਦੇ ਮੇਅਰ ਨੇ ਵੀ ਮੰਨਿਆਂ ਕਿ ਇਹ ਗੰਭੀਰ ਮਾਮਲਾ ਹੈ। ਬੀਤੇ ਦਿਨੀ ਇੱਕ ਪਾਕਿਸਤਾਨੀ ਮੂਲ ਦੇ ਰੈਸਟੋਰੈਂਟ ਦੇ ਮੈਨੇਜਰ ਨਾਲ ਕੀਤਾ ਨਸਲੀ ਵਿਤਕਰਾ ਅੱਜ-ਕਲ੍ਹ ਕਾਫੀ ਚਰਚਾ 'ਚ ਹੈ।
No comments:
Post a Comment