ਲੰਡਨ,9 ਅਪ੍ਰੈਲ - ਬਰਤਾਨੀਆ ਦੀ ਗ੍ਰਹਿ ਮੰਤਰੀ ਥਰੀਸਾ ਮੇਅ ਵੱਲੋਂ ਮਨੁੱਖੀ ਅਧਿਕਾਰਾਂ ਦੇ ਕਾਨੂੰਨ ਦੀ ਦੁਰਵਰਤੋਂ ਕਰਨ ਵਾਲੇ ਵਿਦੇਸ਼ੀ ਅਪਰਾਧੀਆਂ ਨੂੰ ਦੇਸ਼ 'ਚੋਂ ਕੱਢਣ ਲਈ ਕਾਨੂੰਨ 'ਚ ਸੋਧ ਕਰਨ ਦੀ ਸਕੀਮ ਬਣਾਈ ਜਾ ਰਹੀ ਹੈ। ਇਸ ਬਾਰੇ ਗੱਲਬਾਤ ਕਰਦਿਆਂ ਥਰੀਸਾ ਮੇਅ ਨੇ ਮੀਡੀਆ ਨੂੰ ਦੱਸਿਆ ਕਿ ਸਖ਼ਤ ਇਮੀਗ੍ਰੇਸ਼ਨ ਕਾਨੂੰਨ ਇਨ੍ਹਾਂ ਗਰਮੀਆਂ 'ਚ ਆ ਜਾਵੇਗਾ। ਜਿਸ ਵਿੱਚ ਜੱਜਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਹੋਣਗੇ। ਇਮੀਗ੍ਰੇਸ਼ਨ 'ਚ ਸਖਤੀ ਕਰਨ ਦੇ ਬਹੁਤ ਸਾਰੇ ਕਾਰਨ ਹਨ, ਸਿਰਫ ਸਰਕਾਰ ਲਈ ਹੀ ਇਹ ਚਿੰਤਾ ਦਾ ਵਿਸ਼ਾ ਨਹੀਂ ਹੈ, ਬਲਕਿ ਬਹੁਤ ਸਾਰੇ ਆਮ ਲੋਕਾਂ ਅੰਦਰ ਵੀ ਡਰ ਹੈ। ਇਨ੍ਹਾਂ ਗਰਮੀਆ 'ਚ ਅਸੀਂ ਨਵੇਂ ਨਿਯਮ ਲੈ ਕੇ ਆਵਾਂਗੇ ਜਿਨ੍ਹਾਂ ਨਾਲ ਉਮੀਦ ਹੈ ਕਿ ਕਾਨੂੰਨ ਦੀ ਗਲਤ ਵਰਤੋਂ ਹੋਣੀ ਖ਼ਤਮ ਹੋ ਜਾਵੇਗੀ। ਗ੍ਰਹਿ ਮੰਤਰੀ ਲੋਕਾਂ ਦੀਆਂ ਈ ਮੇਲ, ਟੈਕਸਟ, ਫੋਨ ਤੇ ਇੰਟਰਨੈੱਟ ਦੀ ਵਰਤੋਂ ਤੇ ਸਰਕਾਰ ਵੱਲੋਂ ਨਿਗ੍ਹਾ ਰੱਖਣ ਦੀ ਸਕੀਮ 'ਤੇ ਵੀ ਆਲੋਚਨਾ ਹੋ ਰਹੀ ਹੈ ਕਿ ਅਜਿਹਾ ਕਰਨ ਨਾਲ ਆਮ ਲੋਕਾਂ ਦੀ ਨਿੱਜੀ ਅਜ਼ਾਦੀ 'ਚ ਸਿੱਧਾ ਦਖ਼ਲ ਹੈ। ਇਮੀਗ੍ਰੇਸ਼ਨ ਮਸਲਿਆਂ ਦੇ ਮਾਹਿਰ ਵਕੀਲ ਹਰਜਾਪ ਸਿੰਘ ਭੰਗਲ ਨੇ ਇਸ ਸਬੰਧੀ ਸਕਾਈ ਟੀ ਵੀ 'ਤੇ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਕਾਨੂੰਨ ਬਣਾਏ ਜ਼ਰੂਰ ਹਨ, ਪਰ ਇਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਨਹੀਂ ਕੀਤਾ ਗਿਆ।
No comments:
Post a Comment