"Never doubt that even a small group of thoughtful, committed, citizens can change the World." — Margaret Mead

Tuesday, April 10, 2012

ਕੈਨੇਡੀਅਨ ਅਮਰਜੀਤ ਸਿੰਘ ਝੱਜ ਡਾਰਟਸ ਨਿਸ਼ਾਨੇਬਾਜ਼ੀ 'ਚ ਬੀ. ਸੀ. ਦੇ ਚੈਂਪੀਅਨ ਬਣੇ

ਐਬਟਸਫੋਰਡ, 10 ਅਪ੍ਰੈਲ - ਕੈਨੇਡੀਅਨ ਨਾਗਰਿਕ ਅਤੇ ਭਾਈਚਾਰੇ ਦੀ ਉੱਘੀ ਹਸਤੀ ਅਮਰਜੀਤ ਸਿੰਘ ਝੱਜ ਨੇ ੍ਰਿਟਿਸ਼ ਕੋਲੰਬੀਆ ਡਾਰਟਸ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਜਿੱਤ ਕੇ ਇਤਿਹਾਸ ਰਚਿਆ ਹੈ ਤੇ ਹੁਣ ਉਹ ਸੂਬੇ ਦੀ ਕੌਮੀ ਪ੍ਰਤੀਯੋਗਤਾ 'ਚ ਅਗਵਾਈ ਕਰਨਗੇ। ਕਿਸੇ ਵੇਲੇ ਜੈਵਲਿਨ ਥ੍ਰੋ ਅਤੇ ਸ਼ਾਰਟ ਪੁੱਟ ਦੇ ਚੈਂਪੀਅਨ ਰਹੇ ਸ: ਝੱਜ, ਬੀਤੇ ਕਈ ਵਰ੍ਹਿਆਂ ਤੋਂ ਡਾਰਟਸ 'ਚ ਅਨੇਕਾਂ ਮੁਕਾਬਲੇ ਜਿੱਤ ਚੁੱਕੇ ਹਨ। ਪੰਜਾਬ ਤੋਂ ਲੁਧਿਆਣਾ ਜ਼ਿਲ੍ਹੇ 'ਚ ਪੈਂਦੇ ਪਿੰਡ ਬਸੈਮੀ ਦੇ ਜੰਮਪਲ ਝੱਜ ਨੇ ਨੌਜਵਾਨਾਂ ਨੂੰ ਵਲੰਟੀਅਰ ਕਾਰਜਾਂ 'ਚ ਜੋੜਨ ਲਈ ਪ੍ਰੇਰਦਿਆਂ ਕਿਹਾ ਕਿ ਖੇਡਾਂ ਅਤੇ ਸੇਵਾ, ਦੋਵੇਂ ਮਨੁੱਖਤਾ ਲਈ ਉਸਾਰੂ ਪੱਖ ਹਨ ਤੇ ਹਰ ਖਿਡਾਰੀ ਨੂੰ ਨਿਸ਼ਕਾਮ ਸੇਵਾਦਾਰ ਹੋ ਕੇ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ। ਅਮਰਜੀਤ ਸਿੰਘ ਝੱਜ ਦੀ ਸੁਪਤਨੀ ਸੁਖਵਿੰਦਰ ਕੌਰ ਝੱਜ ਮਾਨਵੀ ਸੇਵਾਵਾਂ ਲਈ ਕਈ ਪੁਰਸਕਾਰ ਜਿੱਤ ਚੁੱਕੇ ਹਨ ਅਤੇ ਭਵਿੱਖ 'ਚ ਸੂਬਾਈ ਅਸੰਬਲੀ ਲਈ ਚਿਲਾਬੈੱਕ ਤੋਂ ਨਿਊ ਡੈਮੋਕਰੇਟਿਕ ਪਾਰਟੀ ਦੀ ਪ੍ਰਤੀਨਿਧਤਾ ਵਾਸਤੇ ਮੈਦਾਨ 'ਚ ਹਨ।

No comments:

Post a Comment