"Never doubt that even a small group of thoughtful, committed, citizens can change the World." — Margaret Mead

Tuesday, April 10, 2012

ਕੈਲਗਰੀ ਵਿਖੇ ਪੰਜਾਬੀ ਉਮੀਦਵਾਰਾਂ ਨੇ ਚੋਣ ਮੈਦਾਨ ਭਖਾਇਆ




ਵਿਧਾਨ ਸਭਾ ਚੋਣਾਂ ਲੜ ਰਹੇ ਪੰਜਾਬੀ ਉਮੀਦਵਾਰ ਕ੍ਰਮਵਾਰ ਦਰਸ਼ਨ ਸਿੰਘ ਕੰਗ, ਮਨਮੀਤ ਸਿੰਘ ਭੁੱਲਰ,
ਹਰਦਿਆਲ ਸਿੰਘ ਹੈਪੀ ਮਾਨ, ਜੈਸੀ ਮਿਨਹਾਸ, ਅਨੀਤਾ ਸ਼ਰਮਨ, ਜੈਮੀ ਲਾਲ, ਇਕਤਾਰ ਅਵਾਨ,
ਮੁਹੰਮਦ ਰਸ਼ੀਦ ਦੀਆਂ ਤਸਵੀਰਾਂ।
ਕੈਲਗਰੀ, 9 ਅਪ੍ਰੈਲ - ਅਲਬਰਟਾ ਵਿਧਾਨ ਸਭਾ ਚੋਣਾਂ 'ਚ ਪੰਜਾਬੀ ਉਮੀਦਵਾਰਾਂ ਨੇ ਚੋਣਾਂ ਨੂੰ ਰੌਚਕ ਬਣਾ ਦਿੱਤਾ ਹੈ। ਇਸ ਸਮੇਂ ਹਰ ਉਮੀਦਵਾਰ ਆਪਣਾ ਅੱਡੀ ਚੋਟੀ ਦਾ ਜ਼ੋਰ ਲਾ ਰਿਹਾ ਹੈ। ਕੈਲਗਰੀ 'ਚ ਸਭ ਤੋਂ ਜ਼ਿਆਦਾ ਮਹੱਤਵ ਪੂਰਨ ਚੋਣ ਉੱਤਰ ਪੂਰਬ ਇਲਾਕੇ ਦੀ ਹੈ ਇਸ ਹਲਕੇ ਨੂੰ ਪੰਜਾਬੀਆਂ ਦਾ ਗੜ ਵੀ ਮੰਨਿਆ ਜਾਂਦਾ ਹੈ। ਹਲਕਾ ਨੌਰਥ ਈਸਟ ਮੈਕਾਲ ਤੋਂ ਨੁਮਾਇੰਗੀ ਕਰ ਰਹੇ ਲਿਬਰਲ ਪਾਰਟੀ ਦੇ ਵਿਧਾਇਕ ਸ. ਦਰਸਨ ਸਿੰਘ ਕੰਗ ਤੋਂ ਇਸ ਵਾਰ ਦੁਆਰਾ ਚੋਣ ਲੜ ਰਹੇ ਹਨ। ਜੋ ਕਿ ਇਸ ਹਲਕੇ 'ਚ ਹਰਮਨ ਪਿਆਰੇ ਨੇਤਾ ਵੀ ਕਹਾਉਂਦੇ ਹਨ। ਇਨ੍ਹਾਂ ਦੇ ਬਰਾਬਰ ਪੀ. ਸੀ. ਪਾਰਟੀ ਦੇ ਉਮੀਦਵਾਰ ਮੁਹੰਮਦ ਰਸ਼ੀਦ ਵੀ ਕਾਫੀ ਸਰਗਰਮੀ ਨਾਲ ਆਪਣੇ ਭਾਈਚਾਰੇ ਦੀ ਸਹਾਇਤਾ ਨਾਲ ਚੋਣ ਪ੍ਰਚਾਰ ਕਰ ਰਹੇ ਹਨ। ਇਸ ਹਲਕੇ ਤੋਂ ਵਾਈਲਡ ਰੋਜ਼ ਪਾਰਟੀ ਦੇ ਉਮੀਦਵਾਰ ਗਰਾਂਟ ਗਿਲਨ ਵੀ ਚੋਣ ਲੜ ਰਹੇ ਹਨ। ਇਸੇ ਹਲਕੇ ਤੋਂ ਇੱਕ ਅਜ਼ਾਦ ਉਮੀਦਵਾਰ ਵੀ ਚਣ ਲੜ ਰਿਹਾ ਹੈ। ਹਲਕਾ ਉਤਰ ਪੂਰਬ ਦੇ ਇਲਾਕੇ ਗਰੀਨ ਵੇਅ ਤੋਂ ਪੀ. ਸੀ. ਪਾਰਟੀ ਦੇ ਉਮੀਦਵਾਰ ਸ. ਮਨਮੀਤ ਸਿੰਘ ਭੁੱਲਰ ਮੌਜੂਦਾ ਅਲਬਰਟਾ ਸਰਕਾਰ 'ਚ ਮੰਤਰੀ ਦੁਬਾਰਾ ਚੋਣ ਲੜ ਰਹੇ ਹਨ। ਦੂਜੇ ਪਾਸੇ ਇਸੇ ਹਲਕੇ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਇਕਤਾਰ ਅਵਾਨ ਚੋਣ ਲੜ ਰਹੇ ਹਨ ਜੋ ਕਿ ਪਹਿਲੀ ਵਾਰ ਇਸ ਹਲਕੇ 'ਚ ਚੋਣ ਮੈਦਾਨ 'ਚ ਨਿਤਰੇ ਹਨ। ਇਸੇ ਹਲਕੇ ਤੋਂ ਅਜ਼ਾਦ ਉਮੀਦਵਾਰ ਬਿੱਲੀ ਵਿਰਕ ਵੀ ਚੋਣ ਲੜੇ ਰਹੇ ਹਨ, ਜੋ ਕਾਫੀ ਚਰਚਾ 'ਚ ਹਨ। ਵਿਧਾਨ ਸਭਾ ਹਲਕਾ ਕੈਲਗਰੀ ਕਰੌਸ ਤੋਂ ਵਾਈਲਡ ਰੋਸ ਪਾਰਟੀ ਦੇ ਉਮੀਦਵਾਰ ਸ. ਹਰਦਿਆਲ ਸਿੰਘ ਹੈਪੀ ਮਾਨ ਤੋਂ ਕਿ ਪੰਜਾਬੀ ਕਮਿਉਨਿਟੀ ਦੇ ਨਾਲ-ਨਾਲ ਹੋਰ ਕਮਿਊਨਿਟੀਆਂ ਦੇ ਵੀ ਹਰਮਨ ਪਿਆਰੇ ਹਨ। ਇਸ ਸਮੇਂ ਕੌਂਸਲ ਆਫ ਸਿੱਖ ਆਰਗਨਾਈਜ਼ੇਸ਼ਨ ਕੈਲਗਰੀ ਦੇ ਪ੍ਰਧਾਨ ਵੀ ਹਨ। ਇਨ੍ਹਾਂ ਦੇ ਬਰਾਬਰ ਲਿਬਰਲ ਪਾਰਟੀ ਦੇ ਉਮੀਦਵਾਰ ਨਰੀਤਾ ਸ਼ਰਮਨ ਪਹਿਲੀ ਵਾਰ ਇਸ ਹਲਕੇ 'ਚ ਚੋਣ ਮੈਦਾਨ ਵਿੱਚ ਉਤਰੇ ਹਨ। ਇਹ ਅਲਬਰਟਾ ਲਿਬਰਲ ਪਾਰਟੀ ਦੇ ਪ੍ਰਧਾਨ ਡਾ.ਰਾਜ ਸ਼ਰਮਨ ਦੇ ਪਰਿਵਾਰ 'ਚੋਂ ਹਨ। ਇਨ੍ਹਾਂ ਦੇ ਮੁਕਾਬਲੇ 'ਟ ਪੀ. ਸੀ ਪਾਰਟੀ ਦੀ ਮੌਜੂਦਾ ਸਰਕਾਰ 'ਚ ਮੰਤਰੀ ਵੀ ਦੁਬਾਰਾ ਚੋਣ ਲੜ ਰਹੀ ਹੈ। ਇਸੇ ਤਰ੍ਹਾਂ ਹਲਕਾ ਕੈਲਗਰੀ ਪੂਰਬ ਤੋਂ ਵਾਈਲਡ ਰੋਜ਼ ਪਾਰਟੀ ਦੇ ਉਮੀਦਵਾਰ ਜੈਸੀ ਮਿਨਹਾਸ ਚੋਣ ਮੈਦਾਨ 'ਚ ਹਨ। ਜਦਕਿ ਲਿਬਰਲ ਪਾਰਟੀ ਦੇ ਉਮੀਦਵਾਰ ਅਲੀ ਅਬਦੁੱਲਬਕੀ ਵੀ ਇਸੇ ਹਲਕੇ ਤੋਂ ਚੋਣ ਲੜ ਰਹੇ ਹਨ। ਕੈਲਗਰੀ ਫੋਟ ਤੋਂ ਜੀਵਨ ਮਾਂਗਟ ਵਾਈਲਡ ਰੋਜ਼ ਪਾਰਟੀ, ਕੈਲਗਰੀ ਬੈਫਲੋ ਤੋਂ ਜੈਮੀ ਲਾਲ ਚੋਣ ਮੈਦਾਨ 'ਚ ਹਨ।

No comments:

Post a Comment