ਮੈਲਬੌਰਨ, 12 ਅਪ੍ਰੈਲ - ਵਿਕਟੋਰੀਆ ਪੁਲਿਸ ਨੇ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਜਿਹੜੇ ਲੋਕ ਕਾਰ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਕਰਨਗੇ ਉਹ ਭਾਰੀ ਜੁਰਮਾਨੇ ਅਦਾ ਕਰਨਗੇ ਤੇ ਉਨ੍ਹਾਂ ਦੇ ਲਾਇਸੰਸ ਦੇ ਪੁਆਇੰਟ ਵੀ ਜਾਣਗੇ। ਕਈ ਲੋਕ ਲਾਲ ਬੱਤੀ 'ਤੇ ਕਈ ਵਾਰ ਮੋਬਾਈਲ ਸੁਣਨ ਲੱਗ ਪੈਂਦੇ ਹਨ ਜਾਂ ਕਰਦੇ ਹਨ ਉਹ ਧਿਆਨ ਰੱਖਣ ਪੁਲਿਸ ਸਿਵਲ ਵਿਚ ਵੀ ਕਈ ਥਾਂ ਖੜ੍ਹੀ ਹੋ ਸਕਦੀ ਹੈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਇਥੇ ਬਹੁਤੇ ਹਾਦਸੇ ਮੋਬਾਈਲ ਫੋਨ ਕਰਕੇ ਹੁੰਦੇ ਹਨ। ਸੋ ਇਸ ਕਰਕੇ ਇਹ ਸਖਤੀ ਵਰਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਸਿਵਲ ਕਾਰਾਂ ਵਿਚ ਪੁਲਿਸ ਇਸ ਉਪਰੇਸ਼ਨ ਨੂੰ ਕਰੇਗੀ ਜਿਸ ਵਿਚ ਬਿਨਾਂ ਸੀਟ ਬੈਲਟ ਕਾਰ ਚਲਾਉਣਾ, ਫੋਨ ਸੁਣਨਾ, ਸਪੀਡ ਆਦਿ ਜੁਰਮਾਨੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕਈ ਲੋਕ ਲਾਈਟਾਂ 'ਤੇ ਫੋਨ ਸੁਣਦੇ ਹਨ ਤੇ ਉਹ ਸੋਚਦੇ ਹਨ ਕਿ ਉਹ ਰੁਕੇ ਹਨ ਉਹ ਠੀਕ ਨਹੀਂ ਉਸ ਦਾ ਵੀ ਜੁਰਮਾਨਾ ਹੈ।
No comments:
Post a Comment