ਕੈਨੇਡਾ ਦੀ ਇਮੀਗਰੇਸ਼ਨ ਲਈ ਗਲਤ ਹੱਥਕੰਡੇ ਅਪਣਾਉਣ ਦਾ ਮਾਮਲਾ
ਰੈਡੀ ਦਾ ਪਹਿਲਾ ਪਤੀ ਰਵਿੰਦਰ ਕੰਦੋਲਾ, ਜੋਤਿਕਾ ਰੈਡੀ ਤੇ ਉਸਦਾ ਦੂਜਾ ਪਤੀ ਰਣਜੀਤ ਸਿੰਘ।
ਰੈਡੀ ਦਾ ਪਹਿਲਾ ਪਤੀ ਰਵਿੰਦਰ ਕੰਦੋਲਾ, ਜੋਤਿਕਾ ਰੈਡੀ ਤੇ ਉਸਦਾ ਦੂਜਾ ਪਤੀ ਰਣਜੀਤ ਸਿੰਘ।
ਸਰੀ, 5 ਅਪ੍ਰੈਲ - ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ, ਨਿਊ ਵੈਸਟ ਮਿਨਿਸਟਰ 'ਚ ਅੱਜ ਬਹੁਚਰਚਿਤ ਇੰਮੀਗਰੇਸ਼ਨ ਧੋਖਾਧੜੀ ਦੇ ਮਾਮਲੇ 'ਚ, ਦੋਸ਼ਾਂ ਦਾ ਸਾਹਮਣਾ ਕਰ ਰਹੀ ਜੋਤਿਕਾ ਰੈਡੀ ਨਾਂਅ ਦੀ 33 ਸਾਲਾ ਔਰਤ ਬਾਰੇ ਸਾਹਮਣੇ ਆਇਆ ਕਿ ਉਸਨੇ ਤਿੰਨ ਵਿਆਹ ਕਰਵਾਏ, ਪਰ ਕਿਸੇ ਨੂੰ ਵੀ ਤਲਾਕ ਨਹੀਂ ਦਿੱਤਾ, ਜਦਕਿ ਰੈਡੀ ਦਾ ਕਹਿਣਾ ਸੀ ਕਿ ਉਸਨੇ 'ਸੋਚਿਆ' ਕਿ ਉਸ ਦੇ ਤਲਾਕ ਹੋਏ ਹਨ। ਨਵੰਬਰ 2010 ਨੂੰ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਵਲੋਂ ਚਾਰਜ ਕੀਤੀ ਗਈ ਉਕਤ ਔਰਤ 'ਤੇ ਦੋਸ਼ ਹੈ ਕਿ ਉਸਨੇ ਪਹਿਲਾ ਵਿਆਹ ਅਪ੍ਰੈਲ 1997 ਵਿਚ ਰਵਿੰਦਰ ਕੰਦੋਲਾ ਨਾਲ ਕਰਵਾਇਆ ਤੇ ਸੰਨ 2005 ਵਿਚ ਦੋਵੇਂ ਵੱਖ ਹੋ ਗਏ। ਇਸ ਦੌਰਾਨ ਜੋਤਿਕਾ ਦੇ ਜਾਣਕਾਰ ਮਨੀ ਰੈਡੀ ਨੇ ਰਣਜੀਤ ਸਿੰਘ ਨਾਲ ਉਸਦੀ ਪਛਾਣ ਕਰਾਈ, ਜਿਸ ਨੂੰ ਕੈਨੇਡਾ ਦੀ ਪੱਕੀ ਇੰਮੀਗਰੇਸ਼ਨ ਚਾਹੀਦੀ ਸੀ। ਰਣਜੀਤ ਨਾਲ ਜੋਤਿਕਾ ਰੈਡੀ ਦੀ ਦੁਖੀ ਸ਼ਾਦੀ ਸਤੰਬਰ 2006 ਵਿਚ ਹੋਈ। ਇਥੇ ਹੀ ਬੱਸ ਨਹੀਂ ਰਣਜੀਤ ਸਿੰਘ ਅਨੁਸਾਰ ਇੰਮੀਗਰੇਸ਼ਨ ਸਲਾਹ ਕਾਰ ਬਾਂਸਲ ਵਲੋਂ ਉਸ ਤੋਂ ਮੋਟੀ ਕਰਮ ਵੀ ਲਈ ਗਈ। ਰਣਜੀਤ ਨਾਲ ਤਲਾਕ ਤੋਂ ਬਗੈਰ ਹੀ ਜੋਤਿਕਾ ਨੇ ਤੀਜਾ ਵਿਆਹ ਜਨਵਰੀ 2008 ਵਿਚ ਰਵਿੰਦਰ ਹੀਰ ਨਾਲ ਕਰਵਾ ਲਿਆ, ਜਿਸ ਦੀ ਪੱਕੀ ਨਾਗਰਿਕਤਾ ਦੀ ਅਰਜ਼ੀ ਵੀ ਰਣਜੀਤ ਸਿੰਘ ਦੇ ਨਾਲੋ-ਨਾਲ ਹੀ ਇੰਮੀਗਰੇਸ਼ਨ ਵਿਭਾਗ ਕੋਲ ਮੌਜੂਦ ਹੈ। ਇੰਮੀਗਰੇਸ਼ਨ ਧੋਖਾਧੜੀ ਦੇ ਅਜਿਹੇ ਮਾਮਲੇ 'ਚ ਦੋਸ਼ ਸਿੱਧ ਹੋਣ 'ਤੇ 5 ਸਾਲ ਦੀ ਕੈਦ ਅਤੇ 1 ਲੱਖ ਡਾਲਰ ਜੁਰਮਾਨਾ ਹੋ ਸਕਦਾ ਹੈ।
No comments:
Post a Comment