5 ਜਨਵਰੀ - ਪੱਛਮੀ ਈਲਿੰਗ ਦੇ ਦੋ ਹੋਰ ਕਾਲਜ ਬੰਦ ਹੋਣ ਦੀਆਂ ਖ਼ਬਰਾਂ ਮਿਲੀਆਂ ਹਨ, ਲੀਲੈਂਡ ਰੋਡ ਈਲਿੰਗ ਦਾ ਬੂਸਟਨ ਕਾਲਜ ਆਫ ਲੰਡਨ ਤੇ ਈਲਿੰਗ ਬਰਾਡਵੇਅ ਸਥਿਤ ਵੈਸਟ ਲੰਡਨ ਸਕੂਲ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਦਾ ਵਿਦੇਸ਼ੀ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲਾ ਲਾਇਸੰਸ ਰੱਦ ਹੋ ਗਿਆ ਹੈ। ਇਸੇ ਖੇਤਰ 'ਚ ਪਹਿਲਾਂ ਵੀ ਇੱਕ ਕਾਲਜ ਸਤੰਬਰ 2011 'ਚ ਬੰਦ ਹੋ ਗਿਆ ਸੀ।
ਐਰਿਕ ਲੀਚ ਆਫ ਵਿਸਟ ਈਲਿੰਗ ਨੇਬਰਸ ਦਾ ਕਹਿਣਾ ਹੈ ਕਿ ਕਾਲਜਾਂ ਦਾ ਬੰਦ ਹੋਣਾ ਜਿੱਥੇ ਕੰਮ ਕਰਨ ਵਾਲੇ ਸਟਾਫ ਲਈ ਬਰਬਾਦੀ ਦਾ ਕਾਰਨ ਬਣੇਗਾ, ਉੱਥੇ ਵਿਦੇਸ਼ੀ ਵਿਦਿਆਰਥੀਆਂ ਦਾ ਭਵਿੱਖ ਵੀ ਖਤਰੇ 'ਚ ਪੈ ਗਿਆ ਹੈ ਤੇ ਉਨ੍ਹਾਂ ਨੂੰ ਹੁਣ ਡਿਪੋਰਟ ਕੀਤੇ ਜਾਣ ਦਾ ਖਦਸ਼ਾ ਹੈ। ਯੂ ਕੇ ਬਾਰਡਰ ਏਜੰਸੀ ਦਾ ਕਹਿਣਾ ਹੈ ਕਿ ਵੈਸਟ ਲੰਡਨ ਸਕੂਲ ਆਫ ਮੈਨੇਜਮੈਂਟ ਦਾ ਲਾਇਸੰਸ ਨਵੰਬਰ 'ਚ ਰੱਦ ਕਰ ਦਿੱਤਾ ਸੀ ਤੇ ਬੂਸਟਨ ਕਾਲਜ ਨੇ ਅਗਸਤ 'ਚ ਸਵੈ ਇੱਛਕ ਤੌਰ 'ਤੇ ਵਾਪਸ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਵੀਜ਼ੇ ਦੀ ਦੁਰਵਰਤੋਂ ਰੋਕਣ ਲਈ ਹੀ ਵੀਜ਼ਾ ਨਿਯਮਾਂ 'ਚ ਤਬਦੀਲੀਆਂ ਕੀਤੀਆਂ ਜਾਂਦੀਆਂ ਹਨ, ਸਿਰਫ ਅੱਵਲ ਦਰਜੇ ਦੀ ਪੜ੍ਹਾਈ ਦੇਣ ਵਾਲਿਆਂ ਨੂੰ ਹੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਪਾਂਸਰ ਕਰਨ ਦਾ ਲਾਇਸੰਸ ਦਿੱਤਾ ਜਾਂਦਾ ਹੈ।
No comments:
Post a Comment