ਕੈਨੇਡਾ ਦੇ ਮੰਤਰੀ ਟਿਮ ਉੱਪਲ ਹੋਰਨਾਂ ਸ਼ਖਸੀਅਤਾਂ ਨਾਲ ਵੈਨਕੂਵਰ ਫੇਰੀ ਸਮੇਂ।
ਵੈਨਕੂਵਰ, 23 ਜਨਵਰੀ - ਕੈਨੇਡਾ ਦੇ ਪਹਿਲੇ ਦਸਤਾਰਧਾਰੀ ਸਿੱਖ ਮੰਤਰੀ ਟਿਮ ਸਿੰਘ ਉੱਪਲ ਨੇ ਆਪਣੀ ਵੈਨਕੂਵਰ ਫੇਰੀ ਦੌਰਾਨ ਕਿਹਾ ਕਿ ਕੈਨੇਡਾ ਸਰਕਾਰ ਦਿਨੋ-ਦਿਨ ਵਧ ਰਹੀ ਗੈਂਗ ਹਿੰਸਾ ਤੇ ਡਰੱਗ ਮਾਫੀਏ ਖਿਲਾਫ ਸਖਤ ਕਾਨੂੰਨ ਬਣਾਏਗੀ ਅਤੇ ਦੋਸ਼ੀਆਂ ਨੂੰ ਵੱਧ ਸਜ਼ਾਵਾਂ ਲਈ ਹੋਰ ਕਦਮ ਚੁੱਕੇਗੀ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵੈਨਕੂਵਰ ਇਲਾਕੇ 'ਚ ਗੈਂਗ ਹਿੰਸਾ 'ਤੇ ਦੁੱਖ ਪ੍ਰਗਟਾਇਆ ਤੇ ਭਰੋਸਾ ਦਿਵਾਇਆ ਕਿ ਆਉਂਦੇ ਸਮੇਂ ਗੈਂਗ ਹਿੰਸਾ ਖਿਲਾਫ ਬਿੱਲ ਸੰਸਦ 'ਚ ਪੇਸ਼ ਕੀਤਾ ਜਾਵੇਗਾ। ਕੈਨੇਡਾ ਦੇ ਲੋਕਰਾਜੀ ਸੁਧਾਰਾਂ ਦੇ ਰਾਜ ਮੰਤਰੀ ਟਿਮ ਉੱਪਲ ਨੇ ਆਪਣੀ ਵੈਨਕੂਵਰ ਫੇਰੀ ਦੌਰਾਨ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਵੀ ਹਾਜ਼ਰੀ ਲੁਆਈ ਤੇ ਵਿਸ਼ੇਸ਼ ਇਕੱਤਰਤਾ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵੈਨਕੂਵਰ ਦੱਖਣੀ ਹਲਕੇ ਤੋਂ ਐਮ. ਪੀ. ਵੇਅ ਯੰਗ, ਉੱਘੇ ਆਗੂ ਸ: ਬਲਵਿੰਦਰ ਸਿੰਘ ਵੜੈਚ ਤੇ ਸੁਸਾਇਟੀ ਦੇ ਪ੍ਰਧਾਨ ਸ: ਸੋਹਣ ਸਿੰਘ ਦਿਉ ਸਮੇਤ ਵੱਡੀ ਗਿਣਤੀ 'ਚ ਭਾਈਚਾਰੇ ਦੀਆਂ ਸ਼ਖਸੀਅਤਾਂ ਹਾਜ਼ਰ ਸਨ।
No comments:
Post a Comment