"Never doubt that even a small group of thoughtful, committed, citizens can change the World." — Margaret Mead

Thursday, January 19, 2012

ਯੂ. ਐਨ. ਓ. ਵੱਲੋਂ ਦਸਤਾਰ ਸਬੰਧੀ ਲਏ ਫੈਸਲੇ ਦੀ ਸ਼ਰਮਾ ਵੱਲੋਂ ਪ੍ਰਸੰਸਾ



ਲੰਡਨ, 19 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ. ਐਨ. ਓ. ਦੇ ਮਨੁੱਖੀ ਅਧਿਕਾਰ ਕਮੇਟੀ ਵੱਲੋਂ ਸ: ਰਣਜੀਤ ਸਿੰਘ ਫਰਾਂਸ ਦੇ ਕੇਸ 'ਤੇ ਨਜ਼ਰਸਾਨੀ ਕਰਦਿਆਂ ਦਿੱਤਾ ਗਿਆ ਫੈਸਲਾ ਬਿਲਕੁੱਲ ਦਰੁਸਤ ਹੈ, ਮੈਂ ਇਸ ਬਾਰੇ ਪਾਰਲੀਮੈਂਟ ਵਿਚ ਇਕ ਬਹਿਸ ਦੌਰਾਨ ਵੀ ਕਿਹਾ ਸੀ ਕਿ ਦਸਤਾਰ ਸਿੱਖਾਂ ਦਾ ਅਨਿੱਖੜਵਾਂ ਅੰਗ ਹੈ, ਇਸ ਨੂੰ ਉਤਾਰਨਾ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰ ਸਕਦੀ। ਦਸਤਾਰ ਹਿੰਦੋਸਤਾਨੀਆਂ ਦੇ ਸਿਰ ਦਾ ਤਾਜ਼ ਵੀ ਹੈ। ਇਹ ਵਿਚਾਰ ਈਲਿੰਗ ਸਾਊਥਾਲ ਦੇ ਪੰਜਾਬੀ ਪਾਰਲੀਮੈਂਟ ਮੈਂਬਰ ਸ੍ਰੀ ਵਰਿੰਦਰ ਸ਼ਰਮਾ ਨੇ ਕਹੇ। ਉਨ੍ਹਾਂ ਕਿਹਾ ਕਿ ਦਸਤਾਰ ਸਬੰਧੀ ਹੁਣ ਦੁਨੀਆ ਭਰ ਦੇ ਮੁਲਕਾਂ ਨੂੰ ਇਕ ਕਾਨੂੰਨ ਬਣਾ ਲੈਣਾ ਚਾਹੀਦਾ ਹੈ ਤਾਂ ਕਿ ਕਦੇ ਵੀ ਕਿਸੇ ਸਿੱਖ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਫਰਾਂਸ ਸਰਕਾਰ ਨੂੰ ਇਸ ਪ੍ਰਤੀ ਆਪਣਾ ਰਵਈਆ ਬਦਲ ਕੇ ਯੂ. ਐਨ. ਓ. ਦੇ ਫੈਸਲੇ ਮੁਤਾਬਿਕ ਨਿਯਮਾਂ ਵਿਚ ਤਬਦੀਲੀ ਜਲਦੀ ਕਰਨੀ ਚਾਹੀਦੀ ਹੈ।

No comments:

Post a Comment