ਲੰਡਨ, 23 ਜਨਵਰੀ - ਵਿਦੇਸ਼ਾਂ ਵਿਚੋਂ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਦੀ ਮਦਦ ਲਈ ਚੋਣਾਂ ਵਿਚ ਹਿੱਸਾ ਲੈਣ ਗਏ ਪ੍ਰਵਾਸੀ ਪੰਜਾਬੀ ਆਪਣੇ ਮਸਲਿਆਂ ਨੂੰ ਹੁਣ ਸਿਆਸੀ ਪਾਰਟੀਆਂ ਕੋਲ ਉਠਾਉਣ ਅਤੇ ਉਨ੍ਹਾਂ ਨਾਲ ਹੋਣ ਵਾਲੇ ਧੱਕਿਆਂ ਅਤੇ ਬੇਇਨਸਾਫੀਆਂ ਲਈ ਅਵਾਜ਼ ਬੁਲੰਦ ਕਰਨ ਅਤੇ ਵਾਅਦੇ ਲੈਣ ਕਿ ਪ੍ਰਵਾਸੀਆਂ ਦੀਆਂ ਮੁਸ਼ਕਿਲਾਂ ਵੱਲ ਇਹ ਸਿਆਸੀ ਲੋਕ ਇਮਾਨਦਾਰੀ ਨਾਲ ਧਿਆਨ ਦੇਣਗੇ। ਇਹ ਵਿਚਾਰ ਸਾਊਥਾਲ ਈਲਿੰਗ ਦੇ ਐਮ. ਪੀ. ਸ੍ਰੀ ਵਰਿੰਦਰ ਸ਼ਰਮਾ ਨੇ ਪ੍ਰੈੱਸ ਨਾਲ ਗੱਲ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਅਮਰੀਕਾ ਨਿਵਾਸੀ ਸੁੱਖੀ ਚਾਹਲ ਨਾਲ ਜੋ ਪੁਲਿਸ ਵੱਲੋਂ ਧੱਕਾ ਵਰਤਿਆ ਜਾ ਰਿਹਾ ਹੈ ਅਤਿਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਅਜੇਹੇ ਵਤੀਰੇ ਕਰਕੇ ਹੀ ਬਹੁਤੇ ਪ੍ਰਵਾਸੀ ਪੰਜਾਬ ਵਿਚ ਪੈਸਾ ਨਹੀਂ ਲਾਉਂਦੇ।
No comments:
Post a Comment