ਨਵੀਂ ਦਿੱਲੀ, 23 ਅਗਸਤ - ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਦੱਸਣ ਵਾਲੀ ਸੰਵਿਧਾਨ ਦੀ ਧਾਰਾ-25 ਨੂੰ ਸੋਧ ਕਰਨ ਦੇ ਬਿੱਲ ਨੂੰ ਪੇਸ਼ ਕਰਨ ਲਈ ਲੋਕਸਭਾ ਦੀ ਸ਼ੁੱਕਰਵਾਰ ਨੂੰ ਹੋਣ ਵਾਲੀ ਕਾਰਵਾਈ ਦੇ ਏਜੰਡੇ ਵਿਚ ਰੱਖਿਆ ਗਿਆ ਹੈ। ਇਹ ਬਿੱਲ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਸ: ਰਤਨ ਸਿੰਘ ਅਜਨਾਲਾ ਵੱਲੋਂ ਪੇਸ਼ ਕੀਤਾ ਗਿਆ ਹੈ। ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਦੱਸਣ ਵਾਲੀ ਇਸ ਧਾਰਾ-25 'ਚ ਸੋਧ ਕਰਵਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਸਿੱਖ ਕੌਮ ਵੱਲੋਂ ਮੰਗ ਅਤੇ ਜਦੋ-ਜਹਿਦ ਕੀਤੀ ਜਾ ਰਹੀ ਹੈ ਪ੍ਰੰਤੂ ਪਹਿਲੀ ਵਾਰੀ ਸੰਵਿਧਾਨਕ ਤੌਰ' ਤੇ ਇਸ ਮੰਗ ਨੂੰ ਅਮਲੀ ਰੂਪ ਦਿੱਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਮੌਜੂਦਾ ਸਮੇਂ ਜਿਹੜਾ ਅਨੰਦ ਮੈਰਿਜ ਐਕਟ ਹੋਂਦ 'ਚ ਆਇਆ ਹੈ ਉਸ ਦੇ ਲਈ ਵੀ ਸਾਬਕਾ ਰਾਜ ਸਭਾ ਮੈਂਬਰ ਸ: ਤਰਲੋਚਨ ਸਿੰਘ ਨੇ ਉਸੇ ਤਰ੍ਹਾਂ ਹੀ ਬਿੱਲ ਪੇਸ਼ ਕੀਤਾ ਜਿਸ ਤਰ੍ਹਾਂ ਕਿ ਹੁਣ ਧਾਰਾ-25 ਵਿਚ ਤਰਮੀਮ ਲਈ ਸੰਸਦ ਮੈਂਬਰ ਸ: ਰਤਨ ਸਿੰਘ ਅਜਨਾਲਾ ਵੱਲੋਂ ਪੇਸ਼ ਬਿੱਲ ਸ਼ੁੱਕਰਵਾਰ ਨੂੰ ਲੋਕ ਸਭਾ ਦੇ ਏਜੰਡੇ 'ਚ ਸ਼ਾਮਿਲ ਕੀਤਾ ਗਿਆ ਹੈ।
No comments:
Post a Comment