"Never doubt that even a small group of thoughtful, committed, citizens can change the World." — Margaret Mead

Thursday, August 23, 2012

ਪੰਜਾਬ ਲਈ ਚਿੰਤਤ ਨੇ ਸਕਾਟਲੈਂਡ ਦੀਆਂ ਪੰਜਾਬਣ ਬੀਬੀਆਂ

ਸਕਾਟਲੈਂਡ - ਸਕਾਟਲੈਂਡ ਪੰਜਾਬਣਾਂ ਗਰੁੱਪ ਵੱਲੋਂ ਕਰਵਾਏ ਗਏ ਤੀਆਂ ਦੇ ਪ੍ਰੋਗਰਾਮ ਮੌਕੇ ਪੰਜਾਬ ਅੰਦਰ ਵਧ ਰਹੀ ਕੈਂਸਰ ਦੀ ਬਿਮਾਰੀ ਨਾਲ ਪੀੜਤ ਲੋਕਾਂ ਦੀ ਮਦਦ ਕਰਨ ਵਾਲੀ ਰੋਕੋ ਕੈਂਸਰ ਸੰਸਥਾ ਵੱਲੋਂ ਮੋਗਾ ਜ਼ਿਲ੍ਹੇ ਵਿਚ ਬਣਾਉਣ ਵਾਲੇ ਕੈਂਸਰ ਹਸਪਤਾਲ ਲਈ 3150 ਪੌਂਡ ਦਾ ਚੈੱਕ ਗਲੋਬਲ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਨੂੰ ਭੇਟ ਕੀਤਾ। ਇਨ੍ਹਾਂ ਬੀਬੀਆਂ ਨੇ ਕਿਹਾ ਕਿ ਸਾਡਾ ਔਰਤਾਂ ਦਾ ਵੀ ਫਰਜ਼ ਹੈ ਕਿ ਅਸੀਂ ਪੰਜਾਬ ਲਈ ਕੁਝ ਕਰੀਏ ਅਤੇ ਅੱਜ ਪੰਜਾਬ ਦੇ ਲੋਕ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਡਾਢੇ ਦੁਖੀ ਹਨ, ਇਸ ਕਰਕੇ ਅਸੀਂ ਅੱਜ ਦਾ ਸਮਾਗਮ ਕੈਂਸਰ ਪੀੜਤਾਂ ਦੇ ਨਾਂਅ ਕਰਦੇ ਹਾਂ। ਸ:"ਕੁਲਵੰਤ ਸਿੰਘ ਧਾਲੀਵਾਲ ਨੇ ਬੀਬੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਰੋਕੋ ਕੈਂਸਰ ਨੂੰ ਯੂ. ਕੇ. ਅਤੇ ਯੂਰਪ ਭਰ ਵਿਚੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਮੋਗਾ ਜ਼ਿਲ੍ਹੇ ਵਿਚ ਬਣਨ ਵਾਲਾ ਕੈਂਸਰ ਹਸਪਤਾਲ ਪੰਜਾਬ ਦੇ ਲੋਕਾਂ ਲਈ ਵੱਡਾ ਸਹਾਰਾ ਹੋਵੇਗਾ।

No comments:

Post a Comment