ਕਮਲਜੀਤ ਨੀਲੋਂ ਦੀਆਂ ਬਾਲ ਪੁਸਤਕਾਂ ਰਿਲੀਜ਼ ਕਰਦੇ ਹੋਏ ਵਿਧਾਇਕ ਸੁਹੇਲ ਕਾਦਰੀ ਤੇ ਕੌਂਸਲਰ ਅਮਰਜੀਤ ਸੋਹੀ ਤੇ ਹੋਰ।
ਐਡਮਿੰਟਨ, 23 ਅਗਸਤ (ਵਤਨਦੀਪ ਗਿੱਲ ਗਰੇਵਾਲ)-ਸ਼੍ਰ੍ਰੋਮਣੀ ਬਾਲ ਸਾਹਿਤਕਾਰ ਕਮਲਜੀਤ ਨੀਲੋਂ ਦੀਆਂ ਚਾਰ ਬਾਲ ਪੁਸਤਕਾਂ ਵਿਧਾਇਕ ਸੁਹੇਲ ਕਾਦਰੀ ਤੇ ਸਿਟੀ ਕੌਂਸਲਰ ਅਮਰਜੀਤ ਸੋਹੀ ਵੱਲੋਂ ਰਿਲੀਜ਼ ਕੀਤੀਆਂ ਗਈਆਂ। ਇਸ ਮੌਕੇ ਸੁਹੇਲ ਕਾਦਰੀ ਨੇ ਕਿਹਾ ਕਿ ਬੱਚਿਆਂ ਨੂੰ ਸੱਭਿਆਚਾਰ ਤੇ ਮਾਂ ਬੋਲੀ ਨਾਲ ਜੋੜਨ ਲਈ ਨਰਸਰੀ ਗੀਤ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਕੌਂਸਲਰ ਅਮਰਜੀਤ ਸੋਹੀ ਨੇ ਲੇਖਕ ਨੀਲੋਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਜੋ ਵੀ ਲਿਖਿਆ ਉਹ ਬੱਚਿਆਂ ਦੀਆਂ ਮਾਨਸਿਕ ਲੋੜਾਂ ਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝ ਕੇ ਲਿਖਿਆ ਹੈ। ਪ੍ਰੋਗਰਾਮ ਦੌਰਾਨ ਨੀਲੋਂ ਨੇ ਦੱਸਿਆ ਕਿ ਇਨ੍ਹਾਂ ਕਿਤਾਬਾਂ 'ਖੋਏ ਦੀਆਂ ਪਿੰਨੀਆਂ, 'ਬੁਲਬਲੇ', 'ਬਚ ਕੇ ਸੜਕ ਤੋਂ' ਤੇ 'ਮਿਆਊਂ ਮਿਆਊਂ' ਵਿਚ ਨਿੱਕੇ-ਨਿੱਕੇ ਹਾਸੇ, ਗਿੱਲੇ ਚਾਅ', ਤੇ ਉਮੰਗਾਂ ਦੀ ਗੱਲ ਕੀਤੀ ਹੈ ਜੋ ਬਚਪਨ ਨੂੰ ਹੋਰ ਵੀ ਰੰਗੀਨ ਬਣਾ ਦਿੰਦੇ ਹਨ। ਇਨ੍ਹਾਂ ਨਰਸਰੀ ਗੀਤਾਂ ਨਾਲ ਹੀ ਬੱਚਿਆਂ ਵਿਚ ਚੰਗਾ ਸਾਹਿਤ ਪੜ੍ਹਨ ਦੀ ਰੁਚੀ ਪੈਦਾ ਹੁੰਦੀ ਹੈ। ਇਸ ਮੌਕੇ ਪ੍ਰਬੰਧਕ ਰਘਵੀਰ ਬਿਲਾਸਪੁਰੀ ਤੇ ਕੁਲਦੀਪ ਕੌਰ ਧਾਲੀਵਾਲ ਨੇ ਵੀ ਕਮਲਜੀਤ ਨੀਲੋਂ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਦੌਰਾਨ ਬਾਬਾ ਫਰੀਦ ਕਲੱਬ ਦੇ ਸਰਪ੍ਰਸਤ ਜਲੰਧਰ ਵਿਚ ਸਿੱਧੂ, ਵਿੱਤ ਸਕੱਤਰ ਜਸਵਿੰਦਰ ਭਿੰਡਰ, ਹੈੱਡਵੇ ਸਕੂਲ ਦੇ ਡਾਇਰੈਕਟਰ ਰਵਿੰਦਰ ਥਿਆੜਾ, ਜੀ ਡਰਾਈਵਿੰਗ ਸਕੂਲ ਤੋਂ ਗੁਰਚਰਨ ਗਰਚਾ ਤੇ ਉੱਘੇ ਲੇਖਕ ਮਾਤਾ ਜਰਨੈਲ ਕੌਰ ਤੋਂ ਇਲਾਵਾ ਹੋਰ ਵੀ ਮੌਜੂਦ ਸਨ।
No comments:
Post a Comment