ਆਕਲੈਂਡ, 22 ਅਗਸਤ (ਹਰਜਿੰਦਰ ਸਿੰਘ ਬਸਿਆਲਾ)-ਪਹਿਲਾਂ ਆਪਣੇ ਬਿਹਤਰ ਭਵਿੱਖ ਅਤੇ ਫਿਰ ਵਤਨੀ ਰਹਿ ਗਏ ਆਪਣੇ ਮਾਪਿਆਂ ਨੂੰ ਪੱਕੇ ਤੌਰ 'ਤੇ ਨਿਊਜ਼ੀਲੈਂਡ ਬੁਲਾਉਣ ਦਾ ਸੁਪਨਾ ਹੁਣ ਘੱਟ ਆਮਦਨ ਵਾਲੇ ਲੋਕਾਂ ਦੀਆਂ ਨੀਂਦਾਂ ਵਿਚੋਂ ਸੱਤ ਸਾਲ ਤੱਕ ਦੇ ਲਈ ਗਾਇਬ ਰਹਿ ਸਕਦਾ ਹੈ, ਕਿਉਂਕਿ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰਾਲੇ ਨੇ ਪਿਛਲੀ 16 ਮਈ ਤੋਂ ਦੇਸ਼ ਦੀ ਆਰਥਿਕਤਾ ਤੇ ਰਹਿਣ-ਸਹਿਣ ਦੇ ਉਚੇ ਮਾਪਦੰਢਾਂ ਨੂੰ ਮੁੱਖ ਰੱਖ ਅਮੀਰ ਅਤੇ ਗਰੀਬ ਦੀ ਵੰਡ ਕੁਝ ਇਸ ਤਰ੍ਹਾਂ ਕੀਤੀ ਕਿ ਘੱਟ ਆਮਦਨ ਵਾਲੇ ਦੀ ਅਰਜ਼ੀ ਨੂੰ ਪੱਕੇ ਹੋਣ ਦਾ ਵੀਜ਼ਾ-ਫਲ ਲੱਗਣ ਤੱਕ ਸੱਤ ਸਾਲ ਤੱਕ ਦਾ ਸਮਾਂ ਵੀ ਲੱਗ ਸਕਦਾ ਹੈ, ਜਿਨ੍ਹਾਂ ਲੋਕਾਂ ਨੇ ਨਵੀਂ ਨੀਤੀ ਲਾਗੂ ਹੋਣ ਤੋਂ ਪਹਿਲਾਂ ਅਰਜ਼ੀ ਦਾਖਲ ਕਰ ਦਿੱਤੀ ਹੋਵੇਗੀ ਉਨ੍ਹਾਂ ਨੂੰ ਪੰਜ ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ। ਅਮੀਰ ਲੋਕਾਂ ਦੀ ਗੱਲ ਕਰੀਏ ਤਾਂ ਪੰਜ ਲੱਖ ਨਿਊਜ਼ੀਲੈਂਡ ਡਾਲਰ ਲਿਆਉਣ ਵਾਲੇ ਮਾਪੇ ਜਾਂ ਉਨ੍ਹਾਂ ਨੂੰ ਸਪਾਂਸਰ ਕਰਨ ਵਾਲੇ ਉਨ੍ਹਾਂ ਦੇ ਬੱਚੇ ਜੇਕਰ ਸਾਲਾਨਾ ਇਕ ਨਿਰਧਾਰਤ ਉੱਚ ਆਮਦਨ (65000 ਤੋਂ 90,000 ਡਾਲਰ ) ਰੱਖਦੇ ਹੋਣ। ਉਹ ਡੇਢ ਸਾਲ ਵਿਚ ਇਥੇ ਪਹਿਲ ਦੇ ਆਧਾਰ 'ਤੇ ਆ ਸਕਣਗੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਇਥੋਂ ਦੇ ਰਾਸ਼ਟਰੀ ਅਖ਼ਬਾਰ ਹੈਰਲਡ ਨੇ ਕੀਤਾ ਹੈ। ਇਹ ਨਵੀਂ ਨੀਤੀ ਲਾਗੂ ਹੋਣ ਤੋਂ ਪਹਿਲਾਂ ਭਾਰਤ ਸਮੇਤ ਕਈ ਹੋਰ ਦੇਸ਼ਾਂ ਦੇ ਲੋਕਾਂ ਨੇ ਹਜ਼ਾਰਾਂ ਦੀ ਗਿਣਤੀ ਵਿਚ ਅਰਜ਼ੀਆਂ ਦਾਖਲ ਕਰ ਦਿੱਤੀਆਂ ਸਨ, ਜੋ ਕਿ ਪੰਜ ਸਾਲ ਤੱਕ ਦੇ ਸਮੇਂ ਵਿਚ ਵਿਚਾਰੀਆਂ ਜਾਣ ਦੀ ਆਸ ਹੈ।
No comments:
Post a Comment