ਟੋਰਾਂਟੋ, 23 ਅਗਸਤ (ਸਤਪਾਲ ਸਿੰਘ ਜੌਹਲ)-ਕੈਨੇਡਾ ਦੇ ਲੋਕਤੰਤਰਿਕ ਸੁਧਾਰਾਂ ਬਾਰੇ ਰਾਜ ਮੰਤਰੀ ਟਿਮ ਉੱਪਲ ਨੇ ਕਿਹਾ ਹੈ ਕਿ ਦੇਸ਼ ਨੂੰ ਆਰਥਿਕ ਮੰਦਵਾੜੇ ਤੋਂ ਬਚਾਉਣ ਲਈ ਕੈਨੇਡਾ ਸਰਕਾਰ ਦੀ ਪਹਿਲ ਭਾਰਤ ਅਤੇ ਚੀਨ ਨਾਲ ਵਪਾਰਿਕ ਸਬੰਧ ਗੂੜ੍ਹੇ ਕਰਨਾ ਹੈ ਜਿਸ ਕਰਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਵੱਲੋਂ ਇਸੇ ਸਾਲ ਭਾਰਤ ਦਾ ਦੌਰਾ ਕੀਤੇ ਜਾਣ ਦੀ ਸੰਭਾਵਨਾ ਹੈ। ਟੋਰਾਂਟੋ ਵਿਖੇ ਪੰਜਾਬੀ ਲਹਿਰਾਂ ਰੇਡੀਓ ਦੇ ਸੰਚਾਲਕ ਸਤਿੰਦਰਪਾਲ ਸਿੰਘ ਸਿੱਧਵਾਂ ਅਤੇ 'ਅਜੀਤ' ਦੇ ਸਤਪਾਲ ਸਿੰਘ ਜੌਹਲ ਨਾਲ ਇਕ ਵਿਸ਼ੇਸ਼ ਮੁਲਾਕਾਤ ਕਰਦਿਆਂ ਸ: ਉੱਪਲ ਨੇ ਇਹ ਵੀ ਕਿਹਾ ਕਿ ਭਾਰਤ ਨਾਲ ਚੰਗੇ ਵਪਾਰਿਕ ਸਬੰਧ ਕੈਨੇਡਾ ਦੇ ਹਿੱਤ 'ਚ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਕੈਨੇਡਾ ਫੇਰੀ ਦੌਰਾਨ ਪ੍ਰਧਾਨ ਮੰਤਰੀ ਹਾਰਪਰ ਨਾਲ ਮੁਲਾਕਾਤ ਦਾ ਪ੍ਰੋਗਰਾਮ ਬਣ ਰਿਹਾ ਸੀ ਪਰ ਹਾਲ ਦੀ ਘੜੀ ਇਸ ਬਾਰੇ ਕੋਈ ਤਰੀਕ ਤਹਿ ਨਹੀਂ ਹੋ ਸਕੀ।
No comments:
Post a Comment