ਲੰਡਨ, 22 ਅਗਸਤ - ਵੀਜ਼ਾ ਨਿਯਮਾਂ ਦੇ ਉਲੰਘਣ ਨੂੰ ਰੋਕਣ ਲਈ ਚਲਾਈ ਮੁਹਿੰਮ ਤਹਿਤ ਇੰਗਲੈਂਡ ਸਰਕਾਰ ਨੇ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ 700 ਭਾਰਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਹੈ। ਇਨ੍ਹਾਂ ਲੋਕਾਂ 'ਚ ਅਜਿਹੇ ਵੀ ਸ਼ਾਮਿਲ ਹਨ ਜੋ ਵਿਦਿਆਰਥੀ ਵੀਜ਼ੇ 'ਤੇ ਇੰਗਲੈਂਡ 'ਚ ਆਏ ਸਨ ਅਤੇ ਵੀਜ਼ੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਇਥੇ ਹੀ ਰਹਿ ਰਹੇ ਸਨ। ਇਨ੍ਹਾਂ ਲੋਕਾਂ ਨੂੰ 'ਅ੍ਰਪੇਸ਼ਨ ਮੇਐਪਲ' ਤਹਿਤ ਇੰਗਲੈਂਡ 'ਚੋਂ ਕੱਢਿਆ ਗਿਆ ਹੈ। ਇਸ ਤੋਂ ਇਲਾਵਾ ਪਾਕਿਸਤਾਨ, ਬਰਾਜ਼ੀਲ, ਬੰਗਲਾਦੇਸ਼ ਅਤੇ ਚੀਨ ਦੇ ਲੋਕਾਂ ਨੂੰ ਵੀ ਵਾਪਸ ਆਪਣੇ ਦੇਸ਼ ਭੇਜ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਯੂ. ਕੇ. ਬਾਰਡਰ ਏਜੰਸੀ ਵਲੋਂ ਗੈਰ-ਕਾਨੂੰਨੀ ਢੰਗ ਨਾਲ ਇੰਗਲੈਂਡ 'ਚ ਰੁਕੇ ਵਿਦਿਆਰਥੀਆਂ ਅਤੇ ਹੋਰਨਾਂ ਪ੍ਰਵਾਸੀ ਵਿਅਕਤੀਆਂ ਖਿਲਾਫ ਕਾਰਵਾਈ ਲਈ ਇਸ ਸਾਲ ਮਈ ਦੇ ਮਹੀਨੇ 'ਚ ਇਕ ਮੁਹਿੰਮ ਸ਼ੁਰੂ ਕੀਤੀ ਸੀ। ਇਕ ਅਨੁਮਾਨ ਅਨੁਸਾਰ ਕਰੀਬ ਦੋ ਤਿਹਾਈ ਲੋਕ ਤਾਂ ਆਪਣੀ ਮਰਜ਼ੀ ਨਾਲ ਇੰਗਲੈਂਡ ਛੱਡਣ ਲਈ ਰਾਜ਼ੀ ਹੋ ਗਏ ਸਨ ਜਦਕਿ ਇਕ ਤਿਹਾਈ ਲੋਕਾਂ ਨੂੰ ਬਲਪੂਰਵਕ ਕੱਢਿਆ ਜਾ ਰਿਹਾ ਹੈ। ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਲੰਡਨ 'ਚ ਕਰੀਬ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ 2000 ਵਿਦੇਸ਼ੀਆਂ 'ਚੋਂ ਇਕ ਤਿਹਾਈ ਭਾਰਤੀ ਹਨ।
No comments:
Post a Comment