"Never doubt that even a small group of thoughtful, committed, citizens can change the World." — Margaret Mead

Wednesday, August 22, 2012

'ਭੂਤ' ਕੱਢਦੀ ਸਰਪੰਚ ਨੇ ਬੱਚੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ

ਵਾਰ-ਵਾਰ ਪਾਣੀ ਮੰਗ ਰਹੀ ਸੀ ਮਾਸੂਮ
ਕਿਸ਼ਨਪੁਰਾ ਕਲਾਂ (ਮੋਗਾ), 22 ਅਗਸਤ - ਪਿੰਡ ਭਿੰਡਰ ਕਲਾਂ ਵਿਖੇ ਉਸ ਸਮੇ ਸੋਗ ਦੀ ਲਹਿਰ ਦੌੜ ਗਈ ਜਦ 'ਭੂਤ' ਕੱਢਣ ਲਈ ਅੱਜ ਸ਼ਾਮੀ ਪਿੰਡ ਦੀ ਸਰਪੰਚ ਪਾਲ ਕੌਰ ਨੇ ਲਗਭਗ 10 ਸਾਲਾ ਬੱਚੀ ਨੂੰ ਗਰਮ ਚਿਮਟਿਆਂ ਨਾਲ ਕੁੱਟ-ਕੁੱਟ ਕੇ ਮਾਰ ਮੁਕਾਇਆ। ਜਾਣਕਾਰੀ ਅਨੁਸਾਰ ਅੱਜ ਬਾਵਰੀਆ ਸਿੱਖਾਂ ਦੀ ਧਰਮਸ਼ਾਲਾ ਵਿਚ ਬਾਬਾ ਗੁੱਗਾ ਜ਼ਾਹਿਰ ਪੀਰ ਦਾ ਮੇਲਾ ਮਨਾਇਆ ਜਾ ਰਿਹਾ ਸੀ ਜਿਸ ਦੌਰਾਨ ਪਿੰਡ ਦੀ ਸਰਪੰਚ ਪਾਲ ਕੌਰ ਨੇ ਸਿਰ ਘੁਮਾਉਣਾ ਸ਼ੁਰੂ ਕਰ ਦਿੱਤਾ ਨੇ ਆਪਣੇ ਆਪ ਨੂੰ ਜੋਗੀ ਪੀਰ ਦੱਸਦੀ ਹੋਈ ਨੇ ਬੱਚੀ ਵੀਰਪਾਲ ਕੌਰ ਵਾਸੀ ਮਨਾਵਾਂ ਨੂੰ ਵਾਲਾਂ ਤੋ ਫੜ ਕੇ ਘਸੀਟਿਆ ਤੇ ਗਰਮ ਚਿਮਟਿਆਂ ਨਾਲ ਉਸ ਨੂੰ ਕੁੱਟਣਾ ਸ਼ੂਰੂ ਕਰ ਦਿੱਤਾ। ਇਹ ਬੱਚੀ ਪਿੰਡ ਭਿੰਡਰ ਕਲਾਂ ਵਿਖੇ ਮੇਲੇ 'ਤੇ ਆਈ ਹੋਈ ਸੀ। ਅੰਧ ਵਿਸ਼ਵਾਸ ਹੋਣ ਕਾਰਨ ਕੁਝ ਲੋਕ ਇਹ ਤਮਾਸ਼ਾ ਦੇਖਦੇ ਰਹੇ ਤੇ ਕਿਸੇ ਨੇ ਪਾਣੀ-ਪਾਣੀ ਕਰਦੀ ਬੱਚੀ ਨੂੰ ਪਾਣੀ ਪਿਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਅਖੀਰ ਬੱਚੀ ਨੇ ਦਮ ਤੋੜ ਦਿੱਤਾ। ਜਦ ਇਸ ਘਟਨਾ ਦਾ ਪਤਾ ਪਿੰਡ ਦੇ ਮੋਹਤਵਰ ਵਿਅਕਤੀਆਂ ਨੂੰ ਲੱਗਾ ਤਾਂ ਉਹ ਤੁਰੰਤ ਘਟਨਾ ਸਥਾਨ 'ਤੇ ਪਹੁੰਚੇ ਤੇ ਥਾਣਾ ਧਰਮਕੋਟ ਦੀ ਪੁਲਿਸ ਨੂੰ ਇਤਲਾਹ ਕਰ ਦਿੱਤੀ। ਐਸ. ਐਚ. ਓ. ਜਸਬੀਰ ਸਿੰਘ ਥਾਣਾ ਧਰਮਕੋਟ ਦੀ ਅਗਵਾਈ 'ਚ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਸਰਪੰਚਣੀ ਪਾਲ ਕੌਰ ਤੇ ਉਸ ਦੇ ਪਤੀ ਦਰਬਾਰਾ ਸਿੰਘ ਨੂੰ ਹਿਰਾਸਤ 'ਚ ਲੈ ਲਿਆ। ਪੰਚ ਰਛਪਾਲ ਸਿੰਘ, ਰਵਿੰਦਰ ਸਿੰਘ ਪੰਚ, ਪਰਮਜੀਤ ਸਿੰਘ ਸਰਾਂ, ਹਰਦੀਪ ਸਿੰਘ ਬੂਟਾ, ਬਲਜੀਤ ਸਿੰਘ ਅਤੇ ਜਗਜੀਤ ਸਿੰਘ ਆਦਿ ਨੇ ਇਸ ਘਟਨਾ ਦੀ ਤਿੱਖੇ ਸ਼ਬਦਾਂ 'ਚ ਨਿਖੇਧੀ ਕੀਤੀ।

No comments:

Post a Comment