"Never doubt that even a small group of thoughtful, committed, citizens can change the World." — Margaret Mead

Friday, March 9, 2012

ਮਹਾਰਾਣੀ ਬਰਤਾਨੀਆਂ ਦੀ 60ਵੀਂ ਤਾਜਪੋਸ਼ੀ ਸਮਾਗਮ


ਮੌਕੇ ਹੋਲੀ ਦੇ ਰੰਗਾਂ ਦੀ ਵਿਸ਼ੇਸ਼ ਪੇਸ਼ਕਾਰੀ ਨੇ ਬੰਨ੍ਹਿਆ ਭਾਰਤੀ ਰੰਗ
ਲੈਸਟਰ ਵਿਖੇ ਮਹਾਰਾਣੀ ਐਲਿਜ਼ਾਬੈੱਥ ਅਤੇ ਰਾਜਕੁਮਾਰੀ ਕੇਟ ਮਿਡਲਟਨ ਨਾਲ।
ਲੰਦਨ, 9 ਮਾਰਚ - ਮਹਾਰਾਣੀ ਐਲਿਜ਼ਾਬੈੱਥ ਦੀ ਤਾਜਪੋਸ਼ੀ ਦੀ 60ਵੀਂ ਵਰ੍ਹੇ ਗੰਢ (ਡਾਇਮੰਡ ਜੁਬਲੀ) ਸਬੰਧੀ ਯੂ. ਕੇ. ਭਰ ਵਿਚ ਹੋਣ ਵਾਲੇ ਸਮਾਗਮਾਂ ਦੀ ਸ਼ੁਰੂਆਤ ਕਰਦਿਆਂ ਮਹਾਰਾਣੀ ਐਲਿਜ਼ਾਬੈੱਥ, ਪਤੀ ਰਾਜਕੁਮਾਰ ਫਲਿਪ, ਪੋਤ ਨੂੰਹ ਰਾਜਕੁਮਾਰੀ ਕੇਟ ਮਿਡਲਟਨ ਵੱਲੋਂ ਲੰਡਨ ਤੋਂ ਨੌਟਿੰਘਮ ਤੱਕ ਰੇਲ ਵਿਚ ਸਫਰ ਕੀਤਾ ਅਤੇ ਵੱਖ-ਵੱਖ ਸਮਾਗਮਾਂ ਵਿਚ ਹਿੱਸਾ ਲਿਆ। ਇਸ ਮੌਕੇ ਸ਼ਾਹੀ ਪ੍ਰੀਵਾਰ ਵੱਲੋਂ ਸਭ ਤੋਂ ਪਹਿਲਾਂ ਲੈਸਟਰ ਸ਼ਹਿਰ ਵਿਖੇ ਡੀ ਮੌਂਟਫੋਰਟ ਯੂਨੀਵਰਸਿਟੀ ਵਿਖੇ ਇੱਕ ਫੈਸ਼ਨ ਸ਼ੋਅ ਵਿਚ ਹਿੱਸਾ ਲਿਆ ਅਤੇ ਸ਼ਹਿਰ ਦੇ ਸਿਟੀ ਸੈਂਟਰ ਦੇ ਕਲਾਕ ਟਾਵਰ ਹੇਠ ਸਜੀ ਸਟੇਜ ਵਿਚ ਭਾਰਤ ਦੀ ਸੰਸਕ੍ਰਿਤੀ ਦੀ ਝਲਕ '61 ਰੰਗ' ਵਿਸ਼ੇਸ਼ ਪੇਸ਼ਕਾਰੀ ਕੀਤੀ ਗਈ। ਜੂਮ ਬਰਾਬਰ ਜੂਮ ਗਰੁੱਪ ਵੱਲੋਂ ਭਾਰਤੀ ਲੋਕ ਨਾਚ ਪੇਸ਼ ਕਰਕੇ ਖੂਬ ਰੰਗ ਬੰਨਿਆਂ। ਲੈਸਟਰ ਸ਼ਹਿਰ ਨੁੰ ਛੋਟਾ ਭਾਰਤ ਕਰਕੇ ਵੀ ਜਾਣਿਆਂ ਜਾਂਦਾ ਹੈ। ਇਸ ਸ਼ਹਿਰ ਵਿਚ ਵੱਡੀ ਗਿਣਤੀ ਵਿਚ ਭਾਰਤੀ ਲੋਕ ਰਹਿੰਦੇ ਹਨ। ਮਹਾਰਾਣੀ ਐਲਿਜ਼ਾਬੈੱਥ 6 ਫਰਵਰੀ 1952 ਨੂੰ ਬਰਤਾਨੀਆਂ ਦੀ ਮਹਾਂਰਾਣੀ ਬਣੀ ਸੀ ਅਤੇ 2 ਜੂਨ 1953 ਨੂੰ ਰਾਜ ਤਿਲਕ ਹੋਇਆ ਸੀ। ਤਾਜਪੋਸ਼ੀ ਦੇ ਸਬੰਧ ਵਿਚ ਇੰਗਲੈਂਡ ਭਰ ਵਿੱਚ ਮਾਰਚ ਤੋਂ ਲੈ ਕੇ ਜੁਲਾਈ ਤੱਕ ਵਿਸ਼ੇਸ਼ ਸਮਾਗਮ ਹੋਣਗੇ ਅਤੇ ਆਖਰੀ ਸਰਕਾਰੀ ਸਮਾਗਮ 25 ਜੁਲਾਈ ਵਿਚ ਹੋਵੇਗਾ।

No comments:

Post a Comment