"Never doubt that even a small group of thoughtful, committed, citizens can change the World." — Margaret Mead

Friday, March 9, 2012

ਇਟਲੀ ਵਸਦੀ ਪੰਜਾਬਣ ਵੱਲੋਂ ਪਤੀ ਕੋਲੋਂ ਇਨਸਾਫ਼ ਲਈ ਗੁਹਾਰ


ਬਰੇਸ਼ੀਆ (ਇਟਲੀ), 9 ਮਾਰਚ - ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸੀਂਗੜੀਵਾਲ ਦੀ ਵਸਨੀਕ ਜਸਵਿੰਦਰ ਕੌਰ, ਜਿਸ ਦਾ ਵਿਆਹ ਉਸ ਦੇ ਮਾਪਿਆਂ ਨੇ ਪੂਰੇ ਚਾਵਾਂ ਮਲਾਰਾਂ ਨਾਲ 2003 ਵਿਚ ਇਟਲੀ ਵਿਚ ਵਸਦੇ ਪਿੰਡ ਮੁੰਗੋਵਾਲ (ਟੂਟੋਮਜਾਰਾ) ਦੇ ਵਸਨੀਕ ਹਰਦੀਪ ਸਿੰਘ ਪੁੱਤਰ ਅਜੈਬ ਸਿੰਘ ਨਾਲ ਕੀਤਾ, ਪਰ ਉਸ ਦੇ ਪਤੀ ਨੇ ਹੁਣ ਤੀਸਰੀ ਔਰਤ ਨਾਲ ਸ਼ਾਦੀ ਕਰਕੇ ਉਸ ਨਾਲ ਇਟਲੀ ਵਿਚ ਜ਼ਿੰਦਗੀ ਬਿਤਾ ਰਿਹਾ ਹੈ। ਬਰੇਸ਼ੀਆ ਵਿਖੇ ਆਪਣੇ ਰਿਸ਼ਤੇਦਾਰਾਂ ਦੀ ਹਾਜ਼ਰੀ ਦੌਰਾਨ ਜਸਵਿੰਦਰ ਕੌਰ ਨੇ ਦੱਸਿਆ ਕਿ ਵਿਆਹ ਉਪਰੰਤ ਹੁਸ਼ਿਆਰਪੁਰ ਵਿਖੇ ਹੋਈ ਕੋਰਟ ਮੈਰਿਜ ਦੌਰਾਨ ਉਸ ਦੇ ਪਤੀ ਨੇ ਆਪਣਾ ਪਹਿਲਾ ਵਿਆਹ ਦੱਸਿਆ, ਪਰ ਦੁਲਹਣ ਨੂੰ ਕੁਝ ਦਿਨ ਬਾਅਦ ਹੀ ਪਤਾ ਲੱਗ ਗਿਆ ਕਿ ਹਰਦੀਪ ਸਿੰਘ ਦਾ ਇਹ ਦੂਸਰਾ ਵਿਆਹ ਸੀ ਅਤੇ ਉਸ ਦੀ ਪਹਿਲੀ ਪਤਨੀ ਮੌਤ ਦਾ ਸ਼ਿਕਾਰ ਹੋ ਚੁੱਕੀ ਸੀ। ਜਸਵਿੰਦਰ ਕੌਰ ਵੱਲੋਂ ਇਹ ਸਭ ਬਰਦਾਸ਼ਤ ਕਰਦਿਆਂ ਹਰਦੀਪ ਸਿੰਘ ਨਾਲ ਜ਼ਿੰਦਗੀ ਬਿਤਾਉਣ ਦਾ ਫੈਸਲਾ ਕੀਤਾ। ਉਸ ਦੇ ਪਤੀ ਨੇ 2005 ਵਿਚ ਜਸਵਿੰਦਰ ਕੌਰ ਨੂੰ ਇਟਲੀ ਆਪਣੇ ਕੋਲ ਬੁਲਾ ਲਿਆ ਅਤੇ ਉਹ ਜ਼ਿਲ੍ਹਾ ਮਨਤੋਵਾ ਦੇ ਸ਼ਹਿਰ ਆਸੋਲਾ ਵਿਖੇ ਆਪਣੀ ਜ਼ਿੰਦਗੀ ਗੁਜ਼ਾਰਨ ਲੱਗੇ। ਜਨਵਰੀ 2010 ਤੱਕ ਸਭ ਠੀਕ ਚਲਦਾ ਰਿਹਾ, ਪਰ ਇਸ ਸਮੇਂ ਦੌਰਾਨ ਜਸਵਿੰਦਰ ਕੌਰ ਮਾਂ ਨਾ ਬਣ ਸਕੀ। ਇਸ 'ਤੇ ਉਸ ਦੇ ਪਤੀ ਨੇ ਉਸ ਨੂੰ ਪੰਜਾਬ ਹੀ ਛੱਡ ਦਿੱਤਾ। ਜਸਵਿੰਦਰ ਦੇ ਪੈਰਾਂ ਹੇਠੋਂ ਉਦੋਂ ਜ਼ਮੀਨ ਖਿਸਕ ਗਈ ਜਦ ਪਿਛਲੇ ਦਿਨੀਂ ਉਸ ਦੀ ਨਨਾਣ ਹਰਜਿੰਦਰ ਕੌਰ ਨੇ ਦੱਸਿਆ ਕਿ ਹਰਦੀਪ ਨੇ ਮੋਗੇ ਦੀ ਵਸਨੀਕ ਡਿੰਪੀ ਨਾਮ ਦੀ ਲੜਕੀ ਨਾਲ ਸ਼ਾਦੀ ਕਰ ਲਈ ਹੈ। ਜਸਵਿੰਦਰ ਕੌਰ ਨੇ ਇੰਗਲੈਂਡ ਰਹਿੰਦੀ ਆਪਣੀ ਵੱਡੀ ਭੈਣ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਫੌਰਨ ਉਸ ਨੂੰ ਇਟਲੀ ਪਹੁੰਚਣ ਲਈ ਕਿਹਾ ਜਿਥੇ ਉਨ੍ਹਾਂ ਨੇ ਹਰਦੀਪ ਸਿੰਘ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਪਰ ਹਰਦੀਪ ਸਿੰਘ ਨੇ ਦੱਸਿਆ ਕਿ ਉਹ 15 ਮਾਰਚ ਤੱਕ ਮਾਂ ਬਨਣ ਵਾਲੀ ਹੈ। ਇਸ ਨਾਲ ਜਸਵਿੰਦਰ ਕੌਰ ਨੂੰ ਗੰਭੀਰ ਸਦਮਾ ਪਹੁੰਚਿਆ ਅਤੇ ਉਨ੍ਹਾਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਉਣ ਦਾ ਫ਼ੈਸਲਾ ਕੀਤਾ। ਇਸ ਸਾਰੇ ਮਾਮਲੇ ਬਾਰੇ ਜਦ ਹਰਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਉਸ ਦੀ ਜਸਵਿੰਦਰ ਕੌਰ ਨਾਲ ਸ਼ਾਦੀ ਤੋਂ ਪਹਿਲਾਂ ਉਹ ਕੁਆਰਾ ਸੀ ਅਤੇ ਹੁਣ ਡਿੰਪੀ ਨਾਮ ਦੀ ਜੋ ਔਰਤ ਉਸ ਦੇ ਬੱਚੇ ਦੀ ਮਾਂ ਬਨਣ ਵਾਲੀ ਹੈ, ਨਾਲ ਅਜੇ ਤੱਕ ਸ਼ਾਦੀ ਨਹੀਂ ਕਰਵਾਈ।

No comments:

Post a Comment