ਅਲਬਰਟਾ ਦੇ ਸਿੱਖਿਆ ਮੰਤਰੀ ਥਾਮਸ ਲੁਕਾਜਕ ਵਿਧਾਨ ਸਭਾ ਵਿਚ ਪ੍ਰੋਗਰਾਮ
ਦੌਰਾਨ ਜੇਸਨ ਦਿਉਲ, ਜਗਤਾਰ ਦਿਉਲ ਤੇ ਮੈਡਮ ਜਗਜੀਤ ਦਿਉਲ ਨਾਲ।
ਐਡਮਿੰਟਨ, 9 ਮਾਰਚ - ਅਲਬਰਟਾ ਦੀ ਸਿੱਖਿਆ ਨੀਤੀ ਵਿਚ ਸੁਧਾਰ ਕਰਨ ਲਈ ਐਜੂਕੇਸ਼ਨ ਮੰਤਰੀ ਥਾਮਸ ਲੁਕਾਜਕ ਵੱਲੋਂ ਲਿਖਤੀ ਪੱਤਰੀ ਰਾਹੀਂ ਸੁਝਾਅ ਮੰਗੇ ਗਏ। ਜਿਸ ਵਿਚ ਪੰਜਾਬੀ ਭਾਈਚਾਰੇ ਦੇ ਹੋਣਹਾਰ ਬੱਚੇ ਜੇਸਨ ਦਿਉਲ ਵੱਲੋਂ ਸਭ ਤੋਂ ਵਧੀਆ ਸੁਝਾਅ ਦੇਣ ਲਈ ਅਲਬਰਟਾ ਵਿਧਾਨ ਸਭਾ ਵਿਚ ਵਿਸ਼ੇਸ਼ ਤੌਰ 'ਤੇ ਸੱਦਿਆ। ਇਸ ਮੌਕੇ ਆਪਣਾ ਸੁਝਾਅ ਪੇਸ਼ ਕਰਦਿਆਂ ਜੇਸਨ ਦਿਉਲ ਨੇ ਕਿਹਾ ਕਿ ਬੱਚਿਆਂ ਨੂੰ ਸਿਲੇਬਸ ਵਿਚ ਕਿਤਾਬੀ ਪੜ੍ਹਾਈ ਨਾਲੋਂ ਪ੍ਰੈਕਟੀਕਲ ਕਲਾਸਾਂ ਨੂੰ ਜ਼ਿਆਦਾ ਤਰਜੀਹ ਦੇਣੀ ਚਾਹੀਦੀ ਹੈ ਕਿਉਂਕਿ ਬੱਚਿਆਂ ਵੱਲੋਂ ਹੱਥੀਂ ਕੀਤੇ ਕੰਮ ਜ਼ਿਆਦਾ ਅਸਰਦਾਰ ਹੁੰਦੇ ਹਨ। ਇਸ ਮੌਕੇ ਮੰਤਰੀ ਥਾਮਸ ਲੁਕਾਜਕ ਨੇ ਕਿਹਾ ਕਿ ਸਕੂਲਾਂ ਵਿਚ ਬੱਚਿਆਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਸਿੱਖਿਆ ਨੀਤੀ ਵਿਚ ਸੁਧਾਰ ਕਰਨਾ ਜ਼ਰੂਰੀ ਹੈ। ਇਸ ਮੌਕੇ ਜੇਸਨ ਦੇ ਪਿਤਾ ਸ: ਜਗਤਾਰ ਸਿੰਘ ਦਿਉਲ ਅਤੇ ਮਾਤਾ ਜਗਜੀਤ ਕੌਰ ਦਿਉਲ ਨੇ ਆਪਣੇ ਬੱਚੇ 'ਤੇ ਮਾਣ ਮਹਿਸੂਸ ਕਰਦਿਆਂ ਸਿੱਖਿਆ ਮੰਤਰੀ ਥਾਮਸ ਦਾ ਧੰਨਵਾਦ ਕੀਤਾ।
No comments:
Post a Comment