ਪ੍ਰੋਗਰਾਮ ਦੌਰਾਨ ਚੇਅਰਮੈਨ ਪ੍ਰਭਾਤ ਚਤੁਰਵੇਦੀ, ਵਿਧਾਇਕ ਜੀਨ ਡਵੈਸਡੇਸਕੀ ਅਤੇ
ਰਾਜ ਮੰਤਰੀ ਸੰਬੋਧਨ ਕਰਦੇ ਹੋਏ।
ਐਡਮਿੰਟਨ, 11 ਮਾਰਚ - ਸਾਂਈਂ ਆਸਥਾ ਫਾਊਂਡੇਸ਼ਨ ਅਤੇ ਸ੍ਰੀ ਸਤਿਗੁਰੂ ਸਾਂਈਂ ਬਾਬਾ ਮੰਦਿਰ ਆਫ ਐਡਮਿੰਟਨ ਵੱਲੋਂ ਸਥਾਨਕ ਮੈਰਾਜ ਬੈਂਕੁਟ ਹਾਲ ਵਿਚ ਫੰਡ ਰੇਜਿੰਗ ਡਿਨਰ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਜੀਵਨ ਗੋਪਾਲ ਡਾਂਸ ਅਕੈਡਮੀ ਅਤੇ ਸ਼ਰਾਰਾ ਡਾਂਸ ਅਤੇ ਫਿਟਨੈਸ ਸਟੂਡੀਓ ਦੇ ਕਲਾਕਾਰਾਂ ਵੱਲੋਂ ਵੱਖ-ਵੱਖ ਡਾਂਸ ਪੇਸ਼ ਕੀਤੇ ਗਏ। ਇਸ ਮੌਕੇ ਬੱਚਿਆਂ ਤੇ ਹੋਰਨਾਂ ਗਾਇਕਾਂ ਨੇ ਵੀ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਪ੍ਰੋਗਰਾਮ ਦੌਰਾਨ ਕਈ ਕੰਪਨੀਆਂ ਵੱਲੋਂ ਲੱਕੀ ਡਰਾਅ ਵੀ ਕੱਢੇ ਗਏ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਰਾਜ ਮੰਤਰੀ ਨਰੇਸ਼ ਭਾਰਦਵਾਜ ਅਤੇ ਵਿਧਾਇਕ ਜੀਨ ਡਵੈਸਡੇਸਕੀ ਨੇ ਹੋਲੀ ਦੇ ਮੌਕੇ 'ਤੇ ਸਮੂਹ ਭਾਈਚਾਰੇ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਫਾਊਂਡੇਸ਼ਨ ਵੱਲੋਂ ਸਮਾਜ ਭਲਾਈ ਲਈ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ, ਜਿਸ ਲਈ ਸਮੂਹ ਅਹੁਦੇਦਾਰ ਵਧਾਈ ਦੇ ਪਾਤਰ ਹਨ। ਇਸ ਮੌਕੇ ਪ੍ਰੋਗਰਾਮ ਪ੍ਰਬੰਧਕ ਤੇ ਫਾਊਂਡੇਸ਼ਨ ਦੇ ਚੇਅਰਮੈਨ ਪ੍ਰਭਾਤ ਚਤੁਰਵੇਦੀ ਨੇ ਸਮੂਹ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਫਾਊਂਡੇਸ਼ਨ ਤੇ ਮੰਦਿਰ ਵੱਲੋਂ ਸਮੇਂ-ਸਮੇਂ 'ਤੇ ਕਰਵਾਏ ਜਾ ਰਹੇ ਪ੍ਰੋਗਰਾਮ ਇਨ੍ਹਾਂ ਦੀ ਬਦੌਲਤ ਹੀ ਸਫਲਤਾਪੂਰਵਕ ਨੇਪਰੇ ਚੜ੍ਹਦੇ ਹਨ।
No comments:
Post a Comment