28 ਮਾਰਚ ਨੂੰ ਕੈਨੇਡਾ ਦੀ ਸੰਸਦ ਸਾਹਮਣੇ ਰੋਸ ਰੈਲੀ ਦਾ ਐਲਾਨ
ਟੋਰਾਂਟੋ, 27 ਮਾਰਚ-ਬੀਤੇ ਕੱਲ੍ਹ ਟੋਰਾਂਟੋ ਅਤੇ ਆਸ ਪਾਸ ਦੇ ਉਪ ਸ਼ਹਿਰਾਂ ਵਿਚ ਸਥਿਤ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਚ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਚੜ੍ਹਦੀ ਕਲਾ ਲਈ ਆਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਦੀ ਸਮਾਪਤੀ ਉਪਰੰਤ ਸਜਾਏ ਗਏ ਧਾਰਮਿਕ ਦੀਵਾਨਾਂ ਵਿਚ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਮਨੁੱਖੀ ਅਧਿਕਾਰਾਂ ਪ੍ਰਤੀ ਸੰਘਰਸ਼ਸੀਲ ਜਥੇਬੰਦੀਆਂ ਦੇ ਆਗੂਆਂ ਨੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਦੀ ਆਲੋਚਨਾ ਕਰਦਿਆਂ ਇਸ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ ਅਤੇ ਇਸੇ ਸਬੰਧ ਵਿਚ 28 ਮਾਰਚ ਨੂੰ ਉਟਵਾ ਸਥਿਤ ਕੈਨੇਡਾ ਦੀ ਸੰਸਦ ਮੂਹਰੇ 'ਕੇਸਰੀ ਨਿਸ਼ਾਨ ਰੈਲੀ' ਕਰਨ ਦਾ ਐਲਾਨ ਕੀਤਾ ਗਿਆ। ਇੱਥੋਂ ਦੇ ਨੇੜਲੇ ਸ਼ਹਿਰ ਮਿਸੀਸਾਗਾ ਸਥਿਤ ਗੁਰਦੁਆਰਾ ਓਂਟਾਰੀਉ ਖ਼ਾਲਸਾ ਦਰਬਾਰ, ਗੁਰਦੁਆਰਾ ਸਿੱਖ ਲਹਿਰ ਸੈਂਟਰ ਬਰੈਪਟਨ, ਗੁਰਦੁਆਰਾ ਜੋਤ ਪ੍ਰਕਾਸ਼ ਬਰੈਪਟਨ ਅਤੇ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਵਿਚ ਸ੍ਰੀ ਅਖੰਡ ਜਾਪ ਦੀ ਸਮਾਪਤੀ ਉਪਰੰਤ ਭਾਈ ਰਾਜੋਆਣਾ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਗੁਰਦੁਆਰਾ ਸਿੱਖ ਸਪਿਰਚੁਅਲ ਸੈਂਟਰ ਰੈਕਸਡੇਲ ਵਿਖੇ ਇਸ ਸਬੰਧ ਵਿਚ ਸਜਾਏ ਗਏ ਵਿਸ਼ੇਸ਼ ਦੀਵਾਨ ਵਿਚ ਸ਼੍ਰੋਮਣੀ ਅਕਾਲੀ ਦਲ ਕੈਨੇਡਾ ਦੇ ਯੂਥ ਵਿੰਗ ਦੇ ਪ੍ਰਧਾਨ ਸ. ਪਰਮਿੰਦਰਜੀਤ ਸਿੰਘ ਸਹੋਤਾ ਨੇ ਪੰਜਾਬ ਦੀ ਮੌਜੂਦਾ ਅਕਾਲੀ ਸਰਕਾਰ ਵਲੋਂ ਸ. ਰਾਜੋਆਣਾ ਦੀ ਫਾਂਸੀ ਦੀ ਸਜ਼ਾ ਰੱਦ ਕਰਵਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।
No comments:
Post a Comment