ਐਡਮਿੰਟਨ, 6 ਮਾਰਚ-ਪੰਜਾਬ ਦੇ ਚੁਣਾਵੀ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਲਗਾਤਾਰ ਦੂਸਰੀ ਵਾਰ ਭਾਰੀ ਬਹੁਮੱਤ ਹਾਸਿਲ ਕੀਤੀ ਹੈ, ਜਿਸਦਾ ਸਿਹਰਾ ਸਿਆਸਤ ਦੇ ਬਾਬਾ ਬਹੋੜ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਨੌਜਵਾਨਾਂ ਦੇ ਚਹੇਤੇ ਆਗੂ ਸ: ਸੁਖਬੀਰ ਸਿੰਘ ਬਾਦਲ ਦੇ ਸਿਰ ਜਾਂਦਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਜਿੱਤੇ 'ਤੇ ਸਥਾਨਿਕ ਅਕਾਲੀ ਆਗੂਆਂ ਵੱਲੋਂ ਜਿੱਤ ਦੇ ਜਸ਼ਨ ਮਨਾਏ ਗਏ ਜਿਸ ਵਿਚ ਸ੍ਰੀ ਅਕਾਲੀ ਆਗੂ ਪ੍ਰਿਤਪਾਲ ਸਿੰਘ ਦਾਖਾ, ਉਘੇ ਬਿਜ਼ਨਸਮੈਨ ਜਗਦੀਪ ਸਿੰਘ ਸਿੱਧੂ ਕੈਲਗਿਰੀ, ਪ੍ਰਦੁੱਮਣ ਸਿੰਘ ਗਿੱਲ, ਹਰਜਿੰਦਰ ਸਿੰਘ ਢੇਸੀ, ਪਰਮਿੰਦਰ ਸਿੰਘ ਬੱਦੋਵਾਲ, ਕੁਲਵੀਰ ਸਿੰਘ ਉਪੱਲ, ਚੰਨਾ ਕਾਲਖ, ਗੁਗਲੀ ਢੈਪਈ, ਜੋਤੀ ਸਿੱਧੂ, ਪਾਲ ਸਿੰਘ ਗਰੇਵਾਲ, ਕੁਲਦੀਪ ਸਿੰਘ ਸਾਹੋਕੇ, ਮਿੰਟੂ ਕਾਹਲੋਂ, ਨਿਰਮਲਜੀਤ ਸਿੱਧੂ, ਸੁਖਰਾਜ ਗੁਰਮ, ਪਰਵੰਤ ਸੇਥੋਂ, ਜਗਤਾਰ ਸਿੰਘ ਦਿਉਲ, ਜਲੰਧਰ ਸਿੰਘ ਸਿੱਧੂ ਨੇ ਖੁਸ਼ੀ ਪ੍ਰਗਟ ਕਰਦਿਆਂ ਵਧਾਈ ਭੇਜੀ ਹੈ।
No comments:
Post a Comment