"Never doubt that even a small group of thoughtful, committed, citizens can change the World." — Margaret Mead

Friday, March 9, 2012

ਇੰਮੀਗ੍ਰੇਸ਼ਨ ਵਿਭਾਗ ਵੱਲੋਂ ਸਾਊਥਾਲ ਦੀ ਸੈਂਡਵਿਚ ਫੈਕਟਰੀ ਵਿਚੋਂ ਦਰਜਨ ਜਾਅਲੀ ਕਾਮੇ ਫੜੇ

ਜਦ ਕਿ ਸਲੋਹ, ਬ੍ਰਮਿੰਘਮ, ਗਲਾਸਗੋ ਅਤੇ ਲੂਟਨ ਵਿੱਚੋਂ ਵੱਖ-ਵੱਖ ਛਾਪਿਆਂ ਦੌਰਾਨ 37 ਗੈਰ-ਕਾਨੂੰਨੀ ਕਾਮੇ ਫੜੇ
ਲੰਡਨ/ਸਾਊਥਹਾਲ, 9 ਅਕਤੂਬਰ - ਸਾਊਥਾਲ ਵਿਚ ਯੂ. ਕੇ. ਬਾਰਡਰ ਏਜੰਸੀ ਅਤੇ ਪੁਲਿਸ ਵੱਲੋਂ ਕੀਤੇ ਸਾਂਝੇ ਉਪਰੇਸ਼ਨ ਵਿਚ 12 ਜਾਅਲੀ ਕਾਮਿਆਂ ਨੂੰ ਗ੍ਰਿਫਤਾਰ ਕੀਤਾ ਹੈ। ਹਾਰਿੰਗਟਨ ਰੋਡ ਸਾਊਥਾਲ ਸਥਿਤ ਡੋਕਲ ਇੰਡਸਟਰੀਅਲ ਅਸਟੇਟ ਵਿਚ ਦੇਵੀ ਫੂਡ ਵਿਚੋਂ 8 ਮਰਦਾਂ ਅਤੇ 4 ਔਰਤਾਂ ਨੂੰ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ ਅਤੇ ਇਹ ਸਾਰੇ ਭਾਰਤੀ ਮੂਲ ਦੇ ਸਨ, ਗ੍ਰਿਫਤਾਰ ਵਿਅਕਤੀਆਂ ਵਿਚੋਂ 11 ਨੂੰ ਡਿਪੋਰਟ ਕੀਤਾ ਜਾਵੇਗਾ ਜਦ ਕਿ ਇਕ ਔਰਤ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਹੈ। ਯੂ. ਕੇ. ਦੇ ਕਾਨੂੰਨ ਅਨੁਸਾਰ ਦੇਵੀ ਫੂਡ ਨੂੰ ਇਨ੍ਹਾਂ ਵਿਅਕਤੀਆਂ ਦੇ ਕੰਮ ਕਰਨ ਦੇ ਅਧਿਕਾਰਿਤ ਕਾਗਜ਼ ਨਾ ਵਿਖਾਉਣ ਦੀ ਸੂਰਤ ਵਿਚ 1 ਲੱਖ 20 ਹਜ਼ਾਰ ਪੌਂਡ ਦਾ ਜੁਰਮਾਨਾ ਹੋਣ ਦਾ ਖਦਸ਼ਾ ਹੈ। ਯੂ. ਕੇ. ਬਾਰਡਰ ਏਜੰਸੀ ਦੇ ਬੁਲਾਰੇ ਦਾ ਕਹਿਣਾ ਹੈ ਈਲਿੰਗ ਬਾਰੇ ਵਿਚ ਇਹ ਤਾਜ਼ਾ ਪਹਿਲਾ ਛਾਪਾ ਹੈ ਅਤੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਾਰੀ ਰਹਿਣਗੀਆਂ। ਇਸੇ ਤਰ੍ਹਾਂ ਸਲੋਹ, ਬ੍ਰਮਿੰਘਮ, ਗਲਾਸਗੋ ਅਤੇ ਲੂਟਨ ਵਿਚੋਂ ਵੱਖ-ਵੱਖ ਛਾਪਿਆਂ ਦੌਰਾਨ 37 ਗੈਰ-ਕਾਨੂੰਨੀ ਕਾਮੇ ਫੜੇ ਹਨ। ਇਨ੍ਹਾਂ ਵਿਚੋਂ ਬਹੁਤੇ ਭਾਰਤੀ, ਬੰਗਲਾਦੇਸ਼ੀ, ਪਾਕਿਸਤਾਨੀ ਅਤੇ ਚੀਨੀ ਮੂਲ ਦੇ ਸਨ।

No comments:

Post a Comment