ਐਡਵੋਕੇਟ ਦਵਿੰਦਰ ਸ਼ੋਰੀ ਸੰਸਦ ਮੈਂਬਰ।
ਕੈਲਗਰੀ, 27 ਮਾਰਚ-ਐਡਵੋਕੇਟ ਦਵਿੰਦਰ ਸ਼ੋਰੀ ਸੰਸਦ ਮੈਂਬਰ ਨੇ ਕਿਹਾ ਕਿ ਪੰਜਾਬ ਦੀ ਅਮਨ-ਸ਼ਾਂਤੀ ਦੀ ਬਹਾਲੀ ਲਈ ਭਾਈ ਬਲਵੰਤ ਸਿੰਘ ਰਾਜੋਆਣਾ ਸਬੰਧੀ ਉਚਿਤ ਫੈਸਲਾ ਲੈਣਾ ਚਾਹੀਦਾ ਹੈ ਕਿਉਂਕਿ ਅਜੇ ਤੱਕ ਕੈਨੇਡਾ ਵਿਚ ਵੀ ਇਹੋ ਜਿਹਾ ਕਾਨੂੰਨ ਨਹੀਂ ਬਣਿਆ ਕਿ ਜੁਰਮ ਸਾਬਤ ਹੋਣ ਉਪੰਰਤ ਕਿਸੇ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੋਵੇ ਜਾਂ ਫਾਂਸੀ ਦਿੱਤੀ ਗਈ ਹੋਵੇ। ਉਨ੍ਹਾਂ ਕਿਹਾ ਕਿ ਮੈਂ ਕੈਨੇਡਾ ਦੀ ਧਰਤੀ ਤੇ ਸੰਨ 1989 ਵਿਚ ਆਇਆ ਸੀ, ਉਸ ਵਕਤ ਵੀ ਪੰਜਾਬ ਦੇ ਹਾਲਾਤ ਬਿਹਤਰ ਨਹੀਂ ਸਨ। ਪਰ ਹੁਣ ਪੰਜਾਬ ਦਾ ਮਾਹੌਲ ਕਾਫੀ ਸੁਖਾਵਾਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਹੋਰ ਸਿਆਸੀ ਪਾਰਟੀਆਂ, ਧਾਰਮਿਕ ਜਥੇਬੰਦੀਆਂ, ਸੰਤ ਮਹਾਂਪੁਰਸ਼ਾ ਵੱਲੋਂ ਫਾਂਸੀ ਨੂੰ ਰੋਕਣ ਲਈ ਵਿੱਢੇ ਸੰਘਰਸ਼ ਦੀ ਮੈਂ ਸ਼ਲਾਘਾ ਕਰਦਾ ਹਾਂ।
No comments:
Post a Comment